ਕਰਫਿਊ ਨੇ ਲਈ ਮਾਸੂਮ ਦੀ ਜਾਨ, ਇਲਾਜ ਨਾ ਹੋਣ ਕਾਰਣ ਦੁਨੀਆ ਛੱਡ ਗਈ 1 ਸਾਲ ਦੀ ਬੱਚੀ

Saturday, Apr 11, 2020 - 03:17 PM (IST)

ਲੁਧਿਆਣਾ (ਰਾਜ) : ਬੇਸ਼ੱਕ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਇਲਾਜ ਵਿਸਥਾਵਾਂ ਨੂੰ ਚਾਕ ਚੌਬੰਦ ਕੀਤਾ ਜਾ ਰਿਹਾ ਹੈ ਪਰ ਇਸ ਦੌਰਾਨ ਬਾਕੀ ਬੀਮਾਰੀਆਂ ਦੇ ਇਲਾਜ ਦੀ ਵਿਵਸਥਾ ਠੱਪ ਹੁੰਦੀ ਜਾ ਰਹੀ ਹੈ। ਇਸ ਦਾ ਖਮਿਆਜ਼ਾ ਇਕ ਸਾਲ ਦੀ ਮਾਸੂਮ ਨੂੰ ਚੁਕਾਉਣਾ ਪਿਆ, ਜਿਸ ਨੂੰ ਦੁੱਧ ਨਹੀਂ ਪਚ ਰਿਹਾ ਸੀ। ਉਹ ਵਾਰ-ਵਾਰ ਉਲਟੀਆਂ ਕਰ ਰਹੀ ਸੀ। ਸ਼ਾਇਦ ਉਸ ਦੀ ਬੀਮਾਰੀ ਦਾ ਇਲਾਜ ਹੋ ਵੀ ਜਾਂਦਾ ਪਰ ਉਸ ਦੇ ਮਾਤਾ-ਪਿਤਾ ਮਾਸੂਮ ਦਾ ਇਲਾਜ ਕਰਵਾਉਣ ਲਈ ਇਕ ਤੋਂ ਦੂਜੇ ਹਸਪਤਾਲ ਪੈਦਲ ਹੀ ਘੁੰਮਦੇ ਰਹੇ। ਇਲਾਜ ਨਾ ਹੋਣ ਕਾਰਣ ਆਖਰ ਮਾਸੂਮ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ ► ਖਤਰਾ : ਕਿਵੇਂ ਹੋਵੇਗੀ ਬਲੱਡ ਡੋਨਰਜ਼ ''ਚ ਕੋਰੋਨਾ ਵਾਇਰਸ ਦੀ ਜਾਂਚ ?

ਰੇਲਵੇ ਫਾਟਕ ਕੋਲ ਸ਼ਾਮ ਨਗਰ ਦੇ ਰਹਿਣ ਵਾਲੇ ਉਮੇਸ਼ ਕੁਮਾਰ ਨੇ ਦੱਸਿਆ ਕਿ ਉਹ ਲੇਬਰ ਦਾ ਕੰਮ ਕਰਦਾ ਹੈ। ਉਸ ਦੀਆਂ 2 ਬੱਚੀਆਂ ਹਨ। ਵੱਡੀ ਬੇਟੀ ਜਾਨਵੀ (6) ਅਤੇ ਛੋਟੀ ਮਾਨਵੀ (1)। ਕਰਫਿਊ ਦੌਰਾਨ ਘਰ ਦੀ ਅਰਥ-ਵਿਵਸਥਾ ਵੈਸੇ ਵੀ ਵਿਗੜੀ ਹੋਈ ਸੀ। 6 ਅਪ੍ਰੈਲ ਨੂੰ ਉਸ ਦੀ ਛੋਟੀ ਬੇਟੀ ਮਾਨਵੀ ਦੀ ਸਿਹਤ ਅਚਾਨਕ ਵਿਗੜ ਗਈ, ਉਹ ਜਿੰਨੀ ਵਾਰ ਦੁੱਧ ਪੀਂਦੀ, ਉਸ ਨੂੰ ਉਲਟੀ ਕਰ ਕੇ ਕੱਢ ਦਿੰਦੀ। ਉਹ ਸਵੇਰੇ ਪਤਨੀ ਨੂੰ ਨਾਲ ਲੈ ਕੇ ਬੱਚੀ ਦਾ ਇਲਾਜ ਕਰਵਾਉਣ ਲਈ ਸਭ ਤੋਂ ਪਹਿਲਾਂ ਅਗਰ ਨਗਰ ਸਥਿਤ ਇਕ ਪ੍ਰਾਈਵੇਟ ਹਸਪਤਾਲ ਗਿਆ। ਉਸ ਨੂੰ ਇੰਨੀ ਦੂਰ ਪੈਦਲ ਹੀ ਜਾਣਾ ਪਿਆ। ਉਸ ਕੋਲ ਕੋਈ ਵਾਹਨ ਨਹੀਂ ਸੀ ਅਤੇ ਸ਼ਹਿਰ 'ਚ ਵੀ ਉਸ ਨੂੰ ਕੋਈ ਵਾਹਨ ਨਹੀਂ ਮਿਲਿਆ। ਉਕਤ ਪ੍ਰਾਈਵੇਟ ਹਸਪਤਾਲ ਨੇ ਇਲਾਜ ਨਾ ਕਰ ਕੇ ਉਸ ਨੂੰ ਸਰਾਭਾ ਨਗਰ ਸਥਿਤ ਪ੍ਰਾਈਵੇਟ ਹਸਪਤਾਲ ਜਾਣ ਲਈ ਕਿਹਾ। ਉਹ ਉੱਥੋਂ ਪੈਦਲ ਫਿਰ ਦੂਜੇ ਹਸਪਤਾਲ ਗਿਆ। ਦੂਜੇ ਹਸਪਤਾਲ 'ਚ ਵੀ ਉਸ ਦੀ ਬੇਟੀ ਦਾ ਇਲਾਜ ਨਹੀਂ ਹੋਇਆ। ਉਸ ਨੂੰ ਮਾਡਲ ਟਾਊਨ ਸਥਿਤ ਤੀਜੇ ਹਸਪਤਾਲ ਜਾਣ ਲਈ ਕਿਹਾ। ਉੱਥੋਂ ਨਿਕਲਣ 'ਤੇ ਕੁਝ ਦੂਰ ਪੁਲਸ ਵਾਲੇ ਖੜ੍ਹੇ ਸਨ, ਜਿਨ੍ਹਾਂ ਨੇ ਅੱਗੇ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਦੂਜੇ ਰਸਤਿਓਂ ਜਾਣ ਦਾ ਯਤਨ ਕੀਤਾ ਪਰ ਉੱਥੇ ਵੀ ਪੁਲਸ ਨੇ ਉਨ੍ਹਾਂ ਨੂੰ ਰੋਕ ਦਿੱਤਾ।

ਇਹ ਵੀ ਪੜ੍ਹੋ ► ਪ੍ਰਵਾਸੀ ਮਜ਼ਦੂਰਾਂ ਲਈ ਸੰਕਟ ਮੋਚਨ ਸਾਬਤ ਹੋ ਰਿਹੈ ਟਵਿੱਟਰ

ਪੁਲਸ ਕਿਤੇ ਨਰਮ ਅਤੇ ਕਿਤੇ ਗਰਮ
ਉਮੇਸ਼ ਦਾ ਕਹਿਣਾ ਹੈ ਕਿ ਇਸ ਦੌਰਾਨ ਕਈ ਪੁਲਸ ਵਾਲਿਆਂ ਨੇ ਤਾਂ ਉਸ ਦੀ ਮਜਬੂਰੀ ਸਮਝੀ ਸੀ ਪਰ ਕਈ ਪੁਲਸ ਵਾਲਿਆਂ ਨੇ ਉਸ ਨੂੰ ਅੱਗੇ ਜਾਣ ਤੋਂ ਹੀ ਰੋਕ ਦਿੱਤਾ ਸੀ। ਅਜਿਹੇ 'ਚ ਉਹ ਬਿਲਕੁਲ ਲਾਚਾਰ ਹੋ ਗਿਆ ਸੀ। ਕੁਝ ਪੁਲਸ ਵਾਲਿਆਂ ਨੇ ਉਸ ਨੂੰ ਸਿਵਲ ਹਸਪਤਾਲ ਜਾਣ ਲਈ ਕਿਹਾ ਪਰ ਅੱਗੇ ਪੁੱਜਣ 'ਤੇ ਕਈ ਪੁਲਸ ਵਾਲੇ ਉਸ ਨੂੰ ਰੋਕ ਦਿੰਦੇ ਅਤੇ ਉਸ ਨੂੰ ਘਰ ਵਾਪਸ ਜਾਣ ਲਈ ਕਹਿ ਦਿੰਦੇ। ਅਜਿਹੇ 'ਚ ਉਹ ਪੈਦਲ ਸ਼ਹਿਰ ਦੇ ਚੱਕਰ ਕੱਟ ਕੇ ਸ਼ਾਮ ਨੂੰ ਘਰ ਵਾਪਸ ਆ ਗਿਆ ਅਤੇ ਉਸ ਦੀ ਬੱਚੀ ਦੀ ਸਿਹਤ ਵਿਗੜਦੀ ਗਈ। ਆਖਰ ਅਗਲੇ ਦਿਨ 7 ਅਪ੍ਰੈਲ ਨੂੰ ਉਸ ਦੀ ਬੇਟੀ ਦੀ ਮੌਤ ਹੋ ਗਈ।

ਕਿਸੇ ਨੇ ਪੁਲਸ ਨੂੰ ਕਾਲ ਕਰ ਕੇ ਕਿਹਾ, ਬੱਚੀ ਦੀ ਮੌਤ ਕੋਰੋਨਾ ਕਾਰਣ ਹੋਈ
ਉਮੇਸ਼ ਦਾ ਕਹਿਣਾ ਹੈ ਕਿ ਇੰਨਾ ਹੀ ਨਹੀਂ, ਅਗਲੇ ਦਿਨ ਉਸ ਦੇ ਘਰ ਪੁਲਸ ਵਾਲੇ ਆਏ ਜੋ ਕਿ ਉਸ ਦੇ ਪਰਿਵਾਰ ਨੂੰ ਕੋਰੋਨਾ ਦੇ ਸ਼ੱਕ 'ਚ ਸਿਵਲ ਹਸਪਤਾਲ ਲੈ ਗਏ, ਜਿੱਥੇ ਇਕ ਕਮਰੇ 'ਚ ਉਸ ਨੂੰ, ਪਤਨੀ ਅਤੇ 6 ਸਾਲ ਦੀ ਬੱਚੀ ਨੂੰ ਰੱਖਿਆ ਗਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਗਈ ਕਿ ਉਸ ਦੀ ਬੇਟੀ ਦੀ ਮੌਤ ਕਿਵੇਂ ਹੋਈ। ਉਮੇਸ਼ ਦਾ ਕਹਿਣਾ ਹੈ ਕਿ ਉਸ ਨੂੰ ਬਾਅਦ 'ਚ ਪਤਾ ਲੱਗਾ ਕਿ ਕਿਸੇ ਨੇ ਪੁਲਸ ਨੂੰ ਕਾਲ ਕਰ ਕੇ ਦੱਸਿਆ ਕਿ ਉਸ ਦੀ ਬੇਟੀ ਦੀ ਮੌਤ ਕੋਰੋਨਾ ਕਾਰਣ ਹੋਈ ਹੈ ਪਰ ਜਦੋਂ ਉਨ੍ਹਾਂ ਨੇ ਡਾਕਟਰਾਂ ਨੂੰ ਸਾਰੀ ਗੱਲ ਦੱਸੀ ਤਾਂ ਉਨ੍ਹਾਂ ਨੂੰ ਸਾਰਾ ਦਿਨ ਰੱਖ ਕੇ ਸ਼ਾਮ ਨੂੰ ਵਾਪਸ ਘਰ ਭੇਜ ਦਿੱਤਾ।

ਇਹ ਵੀ ਪੜ੍ਹੋ ► ਸੰਗਰੂਰ : ਦਿਲ ਦਾ ਦੌਰਾ ਪੈਣ ਕਰਕੇ ਨਿਊਜ਼ੀਲੈਂਡ 'ਚ ਨੌਜਵਾਨ ਦੀ ਮੌਤ ► 


Anuradha

Content Editor

Related News