ਸਵਾ ਸਾਲ ਦੇ ਬੱਚੇ ਦੀ ਪਾਣੀ ਵਾਲੀ ਬਾਲਟੀ ''ਚ ਡੁੱਬਣ ਕਾਰਣ ਮੌਤ

Wednesday, Sep 25, 2019 - 06:31 PM (IST)

ਸਵਾ ਸਾਲ ਦੇ ਬੱਚੇ ਦੀ ਪਾਣੀ ਵਾਲੀ ਬਾਲਟੀ ''ਚ ਡੁੱਬਣ ਕਾਰਣ ਮੌਤ

ਸ਼ੇਰਪੁਰ (ਸਿੰਗਲਾ) : ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਈਨਾ ਬਾਜਵਾ ਵਿਖੇ ਇਕ ਸਵਾ ਸਾਲ ਦੇ ਮਾਸੂਮ ਬੱਚੇ ਦੀ ਪਾਣੀ ਵਾਲੀ ਬਾਲਟੀ ਵਿਚ ਡਿੱਗਣ ਤੋਂ ਬਾਅਦ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗੁਰਵੀਰ ਸਿੰਘ ਉਰਫ ਗੈਵੀ (ਉਮਰ ਸਾਵਾ ਸਾਲ) ਪੁੱਤਰ ਜਗਸੀਰ ਸਿੰਘ ਵਾਸੀ ਈਨਾ ਬਾਜਵਾ ਆਪਣੇ ਘਰ ਦੇ ਵਿਹੜੇ ਵਿਚ ਖੇਡਦਾ ਸੀ ਪਰ ਅਚਾਨਕ ਉਹ ਖੇਡਦਾ-ਖੇਡਦਾ ਵਿਹੜੇ ਵਿਚ ਭਰੀ ਪਈ ਪਾਣੀ ਵਾਲੀ ਬਾਲਟੀ ਕੋਲ ਚਲਾ ਗਿਆ ਅਤੇ ਉਸ ਵਿਚ ਹੱਥ ਮਾਰਦਾ ਰਿਹਾ ਅਤੇ ਅਚਾਨਕ ਹੀ ਬਾਲਟੀ ਵਿਚ ਲੁੱਟਕ ਗਿਆ। ਜਦੋਂ ਪਰਿਵਾਰ ਨੂੰ ਗੁਰਵੀਰ ਸਿੰਘ ਦੇ ਪਾਣੀ ਵਿਚ ਡਿੱਗਣ ਦਾ ਪਤਾ ਲੱਗਾ ਤਾਂ ਤੁਰੰਤ ਉਸ ਨੂੰ ਮੁੱਢਲੀ ਸਹਾਇਤਾ ਲਈ ਬਰਨਾਲਾ ਵਿਖੇ ਹਸਪਤਾਲ ਵਿਚ ਲਜਾਇਆ ਗਿਆ ਪਰ ਪਾਣੀ ਦੀ ਭਰੀ ਬਾਲਟੀ ਵਿੱਚ ਡੁੱਬ ਜਾਣ ਕਾਰਨ ਉਸ ਦੀ ਦੁਖਦਾਈ ਮੌਤ ਹੋ ਚੁੱਕੀ ਸੀ।

ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਗੁਰਵੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਚਾਰ ਧੀਆਂ ਤੋਂ ਬਾਅਦ ਪੈਦਾ ਹੋਇਆ ਸੀ। ਇਸ ਘਟਨਾ ਨਾਲ ਪਰਿਵਾਰ 'ਤੇ ਦੁੱਖਾ ਦਾ ਪਹਾੜ ਟੁੱਟ ਗਿਆ ਹੈ ਅਤੇ ਇਲਾਕੇ ਵਿਚ ਇਸ ਖਬਰ ਨਾਲ ਸੋਗ ਦੀ ਲਹਿਰ ਫੈਲ ਗਈ।


author

Gurminder Singh

Content Editor

Related News