ਬਬਲਾ ਨੇ ਸਜ਼ਾ ਨੂੰ ਹਾਈ ਕੋਰਟ ''ਚ ਦਿੱਤੀ ਚੁਣੌਤੀ
Tuesday, Apr 17, 2018 - 07:37 AM (IST)
ਚੰਡੀਗੜ੍ਹ (ਬਰਜਿੰਦਰ) - ਸ਼ੈੱਡ ਅਲਾਟਮੈਂਟ ਕੇਸ 'ਚ ਧੋਖਾਦੇਹੀ ਅਤੇ ਜਾਲਸਾਜ਼ੀ ਦੀਆਂ ਧਾਰਾਵਾਂ 'ਚ ਡਿਸਟ੍ਰਿਕਟ ਕੋਰਟ ਵੱਲੋਂ ਡੇਢ ਸਾਲ ਕੈਦ ਦੀ ਸਜ਼ਾ ਪਾਉਣ ਵਾਲੇ ਕਾਂਗਰਸੀ ਨੇਤਾ ਅਤੇ ਕੌਂਸਲਰ ਦਵਿੰਦਰ ਸਿੰਘ ਬਬਲਾ ਨੇ ਸਜ਼ਾ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ। ਉਨ੍ਹਾਂ ਇਸ ਸਜ਼ਾ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ। ਦਰਜ ਪਟੀਸ਼ਨ 'ਚ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਹੈ। ਬਬਲਾ ਦੀ ਪਟੀਸ਼ਨ 'ਤੇ ਹੁਣ 18 ਅਪ੍ਰੈਲ ਨੂੰ ਸੁਣਵਾਈ ਹੋਵੇਗੀ, ਜਿਸ ਦੌਰਾਨ ਪ੍ਰਸ਼ਾਸਨ ਆਪਣਾ ਜਵਾਬ ਪੇਸ਼ ਕਰੇਗਾ। ਦਰਜ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਤਤਕਾਲੀਨ ਏ. ਡੀ. ਸੀ. ਦੀ ਰਿਪੋਰਟ 'ਚ ਉਨ੍ਹਾਂ ਖਿਲਾਫ ਕੋਈ ਗਵਾਹ ਰਿਕਾਰਡ 'ਤੇ ਨਹੀਂ ਆਇਆ ਸੀ। ਉਥੇ ਹੀ ਤਤਕਾਲੀਨ ਏ. ਡੀ. ਸੀ. ਵੱਲੋਂ ਜਾਂਚ ਦੌਰਾਨ ਪੁੱਛਗਿੱਛ ਨਹੀਂ ਕੀਤੀ ਗਈ।
ਧਿਆਨਯੋਗ ਹੈ ਕਿ ਬਬਲਾ ਨੂੰ ਬੀਤੀ 28 ਮਾਰਚ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਅਪੀਲ ਕੇਸ 'ਚ ਹੇਠਲੀ ਕੋਰਟ ਵੱਲੋਂ ਦੋਸ਼ੀ ਠਹਿਰਾਇਆ ਗਿਆ ਸੀ। ਉਸ ਤੋਂ ਪਹਿਲਾਂ ਬਬਲਾ ਨੂੰ ਹੇਠਲੀ ਕੋਰਟ ਨੇ ਪ੍ਰੋਬੇਸ਼ਨ ਦਾ ਲਾਭ ਦੇ ਕੇ ਛੱਡ ਦਿੱਤਾ ਸੀ। ਇਸ ਖਿਲਾਫ ਪ੍ਰਸ਼ਾਸਨ ਅਪੀਲ 'ਚ ਗਿਆ ਸੀ। ਬਬਲਾ ਖਿਲਾਫ ਸਾਲ 2009 'ਚ ਇਹ ਕੇਸ ਦਰਜ ਹੋਇਆ ਸੀ, ਜਦੋਂ ਉਹ ਮਾਰਕੀਟ ਕਮੇਟੀ ਦੇ ਚੇਅਰਮੈਨ ਸਨ।
