ਮੋਹਾਲੀ ''ਚ ਬੱਬਰ ਖਾਲਸਾ ਦੇ 5 ਮੈਂਬਰ ਹਥਿਆਰਾਂ ਸਣੇ ਗ੍ਰਿ੍ਰਫਤਾਰ
Sunday, Mar 31, 2019 - 06:14 PM (IST)

ਮੋਹਾਲੀ— ਮੋਹਾਲੀ 'ਚ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਬੱਬਰ ਖਾਲਸਾ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ। ਪੁਲਸ ਵੱਲੋਂ ਕਾਬੂ ਕੀਤੇ ਗਏ ਮੈਂਬਰਾਂ ਦੇ ਕੋਲੋਂ ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਬੱਬਰ ਖਾਲਸਾ ਦੇ ਲੇਟਰ ਪੈਡ ਬਰਾਮਦ ਕੀਤੇ ਗਏ। ਇਹ ਸਾਰੇ ਨੌਜਵਾਨ ਪੰਚਕੂਲਾ, ਚੰਡੀਗੜ੍ਹ ਹਰਿਆਣਾ ਅਤੇ ਪੰਜਾਬ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਕਾਬੂ ਕੀਤੇ ਗਏ ਮੈਂਬਰਾਂ ਤੋਂ ਪੁਲਸ ਵੱਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।