ਘਰ ''ਚ ਦਾਖਲ ਹੋ ਕੇ ਮਾਰਕੁੱਟ ਦੇ ਦੋਸ਼ ''ਚ ਬੀ. ਜੇ. ਪੀ. ਨੇਤਾ ਖਿਲਾਫ ਕੇਸ ਦਰਜ

Wednesday, Oct 25, 2017 - 10:02 AM (IST)

ਘਰ ''ਚ ਦਾਖਲ ਹੋ ਕੇ ਮਾਰਕੁੱਟ ਦੇ ਦੋਸ਼ ''ਚ ਬੀ. ਜੇ. ਪੀ. ਨੇਤਾ ਖਿਲਾਫ ਕੇਸ ਦਰਜ


ਅਬੋਹਰ (ਸੁਨੀਲ, ਰਹੇਜਾ) - ਨਗਰ ਥਾਣਾ 2 ਦੇ ਮੁਖੀ ਚੰਦਰਸ਼ੇਖਰ ਤੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਸਾਬਕਾ ਕੌਂਸਲਰ ਰਵੀਕਾਂਤ ਮੱਕੜ ਪੁੱਤਰ ਸੁਭਾਸ਼ ਮੱਕੜ ਵਾਸੀ ਗਲੀ ਨੰ. 4-5 ਵਾਸੀ ਨਿਊ ਸੂਰਜ ਨਗਰੀ ਦੇ ਬਿਆਨਾਂ ਦੇ ਆਧਾਰ 'ਤੇ ਬੀ. ਜੇ. ਪੀ. ਨੇਤਾ ਸਰਿਤਾ ਪੁੱਤਰੀ ਪ੍ਰਕਾਸ਼ ਚੰਦ ਖਿਲਾਫ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਰਵੀ ਮੱਕੜ ਨੇ ਇਕ ਪ੍ਰਾਰਥਨਾ ਪੱਤਰ ਲਿਖ ਕੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਸੀ ਕਿ ਸਰਿਤਾ ਨੇ ਚਾਰ-ਪੰਜ ਸਾਥੀਆਂ ਨਾਲ 15.2.2017 ਦੀ ਰਾਤ ਨੂੰ ਰਵੀਕਾਂਤ ਮੱਕੜ ਤੇ ਉਸਦੇ ਭਰਾ ਦੇ ਬੇਟੇ ਨੂੰ ਆਪਣੀ ਗੱਡੀ ਵਿਚ ਬਿਠਾ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਸੀ। ਗਲੀ ਵਿਚ ਰੌਲਾ ਪੈਣ ਕਾਰਨ ਸਰਿਤਾ ਆਪਣੇ ਸਾਥੀਆਂ ਨਾਲ ਰਵੀ ਮੱਕੜ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਥੋਂ ਚਲੀ ਗਈ। ਰਵੀਕਾਂਤ ਮੱਕੜ ਨੇ ਦੋਸ਼ ਲਾਇਆ ਕਿ ਸਰਿਤਾ ਨੇ ਉਸਦੇ ਘਰ 'ਚ ਦਾਖਲ ਹੋ ਕੇ ਉਨ੍ਹਾਂ ਦੀ ਪਤਨੀ ਤੇ ਹੋਰਨਾਂ ਲੋਕਾਂ ਨਾਲ ਮਾਰਕੁੱਟ ਕੀਤੀ। ਉੱਚ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕੀਤਾ ਹੈ।


Related News