ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ - ਕਿਸਾਨ ਸੰਘਰਸ਼ ਕਮੇਟੀ

Tuesday, Sep 26, 2017 - 05:53 PM (IST)

ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ - ਕਿਸਾਨ ਸੰਘਰਸ਼ ਕਮੇਟੀ

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਜਸਬੀਰ ਸਿੰਘ ਗੰਡੀਵਿੰਡ, ਭਗਵੰਤ ਸਿੰਘ ਗੰਡੀਵਿੰਡ, ਕੈਪਟਨ ਸਿੰਘ ਬਘਿਆੜੀ ਅਤੇ ਜਗਬੀਰ ਸਿੰਘ ਬੱਬੂ ਗੰਡੀਵਿੰਡ ਦੀ ਅਗਵਾਈ 'ਚ ਹੋਈ ਵਿਸ਼ੇਸ਼ ਮੀਟਿੰਗ ਦੌਰਾਂਨ ਕਿਸਾਨ ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਤਰੁੰਤ ਰਿਹਾਅ ਕੀਤਾ ਜਾਵੇ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਆਗੂਆਂ ਨੇ ਦੱਸਿਆ ਕਿ 22 ਸਤੰਬਰ ਤੋਂ 27 ਸਤੰਬਰ ਲਈ ਮੁੱਖ ਮੰਤਰੀ ਦੀ ਕੋਠੀ ਅੱਗੇ ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਦੇ ਚੱਲਦਿਆਂ ਪੰਜਾਬ ਪੁਲਸ ਵੱਲੋਂ ਪਿਛਲੇ ਦਿਨੀਂ ਪੰਜਾਬ ਭਰ 'ਚੋਂ ਸੈਂਕੜੇ ਕਿਸਾਨਾਂ ਨੂੰ ਘਰੋਂ ਚੁੱਕ ਕੇ ਨਜਾਇਜ਼ ਕੇਸ ਦਰਜ ਕਰਕੇ ਜ਼ੇਲਾਂ ਅੰਦਰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਸਮੇਤ ਹੋਰ ਵੀ ਕਿਸਾਨ ਆਗੂ ਪੁਲਸ ਵੱਲੋਂ ਚੁੱਕੇ ਗਏ ਹਨ। ਆਗੂਆਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂਆਂ ਨੂੰ ਸਰਕਾਰ ਤੁਰੰਤ ਰਿਹਾਅ ਕਰਨ ਦੇ ਹੁਕਮ ਦੇਵੇ, ਚੋਣ ਵਾਦਿਆਂ ਮੁਤਾਬਕ ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ ਅਤੇ ਕਿਸਾਨੀ ਕਰਜ਼ਿਆਂ 'ਤੇ ਲਕੀਰ ਮਾਰਦਿਆਂ ਬਿਨ੍ਹਾਂ ਵਿਆਜ਼ ਦੇ ਕਰਜ਼ ਦੇਣ ਦਾ ਕਾਨੂੰਨ ਪਾਸ ਕੀਤਾ ਜਾਵੇ। ਇਸ ਮੌਕੇ ਲੱਖਾ ਸਿੰਘ ਢੰਡ, ਸਾਹਿਬ ਸਿੰਘ ਮੀਆਂਪੁਰ, ਮੰਗਲ ਸਿੰਘ ਸਾਘਣਾ, ਪੂਰਨ ਸਿੰਘ ਜਗਤਪੁਰਾ, ਪ੍ਰਗਟ ਸਿੰਘ ਨੌਸ਼ਹਿਰਾ, ਅਜਮੇਰ ਸਿੰਘ, ਬਲਜੀਤ ਸਿੰਘ ਸਰਾਏ ਅਮਾਨਤ ਖਾਂ, ਸਵਰਨ ਸਿੰਘ ਜਠੌਲ, ਬਲਵਿੰਦਰ ਸਿੰਘ ਭੁੱਸੇ, ਗੁਰਲਾਲ ਸਿੰਘ ਲਹੀਆਂ, ਨਰਿੰਜਣ ਸਿੰਘ ਚਾਹਲ, ਮਿੰਟੂ ਬਘਿਆੜੀ, ਅਵਤਾਰ ਸਿੰਘ ਚਾਹਲ, ਕਾਰਜ ਸਿੰਘ ਸਰਾਂ, ਅਜੀਤ ਸਿੰਘ ਲਹੀਆਂ ਆਦਿ ਹਾਜ਼ਰ ਸਨ।
 


Related News