ਅਹਿਮ ਖ਼ਬਰ : ਚੰਡੀਗੜ੍ਹ PGI 'ਚ ਆਯੂਸ਼ਮਾਨ ਸਕੀਮ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਸ਼ੁਰੂ

Saturday, Aug 06, 2022 - 10:45 AM (IST)

ਅਹਿਮ ਖ਼ਬਰ : ਚੰਡੀਗੜ੍ਹ PGI 'ਚ ਆਯੂਸ਼ਮਾਨ ਸਕੀਮ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਸ਼ੁਰੂ

ਚੰਡੀਗੜ੍ਹ (ਪਾਲ) : ਪੀ. ਜੀ. ਆਈ. ਨੇ 4 ਦਿਨਾਂ ਬਾਅਦ ਫਿਰ ਪੰਜਾਬ ਦੇ ਮਰੀਜ਼ਾਂ ਨੂੰ ਆਯੂਸ਼ਮਾਨ ਭਾਰਤ ਸਕੀਮ ਤਹਿਤ ਸਿਹਤ ਲਾਭ ਦੇਣਾ ਸ਼ੁਰੂ ਕਰ ਦਿੱਤਾ ਹੈ। ਪੀ. ਜੀ. ਆਈ. ਨੇ ਇਹ ਕਦਮ ਮਰੀਜ਼ਾਂ ਦੀ ਸਿਹਤ ਦੇ ਹਿੱਤ 'ਚ ਚੁੱਕਿਆ ਹੈ। ਪੀ. ਜੀ. ਆਈ. ਡਿਪਟੀ ਡਾਇਰੈਕਟਰ ਕੁਮਾਰ ਗੌਰਵ ਧਵਨ ਅਨੁਸਾਰ ਪੀ. ਜੀ. ਆਈ. ਵੱਲੋਂ ਇਹ ਫ਼ੈਸਲਾ ਪ੍ਰਧਾਨ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਦਫ਼ਤਰ ਦੇ ਹੁਕਮਾਂ ਤਹਿਤ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਅੰਦਰ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਨੂੰ ਸੋਚ-ਸਮਝ ਕੇ ਘਰੋਂ ਨਿਕਲੋ

ਇਸ ਦੌਰਾਨ ਪੰਜਾਬ ਦੇ ਸਿਹਤ ਸਕੱਤਰ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ ਕੁੱਝ ਦਿਨਾਂ 'ਚ ਅਦਾਇਗੀਆਂ ਕਲੀਅਰ ਕਰ ਦਿੱਤੀਆਂ ਜਾਣਗੀਆਂ। ਪੀ. ਜੀ. ਆਈ. ਨੇ ਕਿਹਾ ਹੈ ਕਿ ਉਨ੍ਹਾਂ ਲਈ ਮਰੀਜ਼ਾਂ ਦੀ ਸੇਵਾ ਸਭ ਤੋਂ ਉੱਪਰ ਹੈ। ਪੰਜਾਬ ਸਰਕਾਰ ਨੇ ਇਸ ਸਕੀਮ ਤਹਿਤ ਮਰੀਜ਼ਾਂ ਦਾ 15 ਕਰੋੜ ਰੁਪਏ ਦਾ ਬਕਾਇਆ ਪੀ. ਜੀ. ਆਈ. ਨੂੰ ਨਹੀਂ ਦਿੱਤਾ ਸੀ। ਇਸ ਕਾਰਨ 4 ਦਿਨਾਂ 'ਚ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਮੋਹਾਲੀ 'ਚ ਕਿਸਾਨਾਂ ਦਾ ਹੱਲਾ-ਬੋਲ, ਗੁਰਦੁਆਰਾ ਅੰਬ ਸਾਹਿਬ ਵਿਖੇ ਵੱਡੀ ਗਿਣਤੀ 'ਚ ਹੋਇਆ ਇਕੱਠ (ਤਸਵੀਰਾਂ)
ਸੋਮਵਾਰ ਤੋਂ ਜੀ. ਐੱਮ. ਐੱਸ. ਐੱਚ ਅਤੇ ਜੀ. ਐੱਮ. ਸੀ. ਐੱਚ. ’ਚ ਸੇਵਾ ਸ਼ੁਰੂ
ਸਿਹਤ ਸਕੱਤਰ ਯਸ਼ਪਾਲ ਗਰਗ ਅਨੁਸਾਰ ਸੋਮਵਾਰ ਤੋਂ ਸ਼ਹਿਰ ਦੇ ਦੂਜੇ ਹਸਪਤਾਲ ਜੀ. ਐੱਮ. ਐੱਸ. ਐੱਚ. ਅਤੇ ਪੰਜਾਬ 'ਚ ਵੀ ਇਕ ਵਾਰ ਫਿਰ ਆਯੂਸ਼ਮਾਨ ਭਾਰਤ ਸਕੀਮ ਤਹਿਤ ਮਰੀਜ਼ਾਂ ਦਾ ਇਲਾਜ ਸ਼ੁਰੂ ਹੋਵੇਗਾ। ਜਿੱਥੋਂ ਤਕ ਭੁਗਤਾਨ ਦਾ ਸਵਾਲ ਹੈ, ਅਗਲੇ 15 ਦਿਨਾਂ 'ਚ ਇਸਦੀ ਸਥਿਤੀ ਦੇਖੀ ਜਾਵੇਗੀ। ਜੀ. ਐੱਮ. ਐੱਸ. ਐੱਚ. ਨੇ ਇਕ ਹਫ਼ਤਾ ਪਹਿਲਾਂ ਪੰਜਾਬ ਤੋਂ ਆਏ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਸੀ। ਉਨ੍ਹਾਂ ਦਾ ਪੰਜਾਬ ਸਰਕਾਰ ’ਤੇ 3 ਕਰੋੜ ਦਾ ਬਕਾਇਆ ਹੈ।     
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News