ਸਿਹਤ ਵਿਭਾਗ ਨੇ ਲਗਾਇਆ ਸਿਹਤ ਵਿਸ਼ਿਆਂ ਦਾ ਵਿਸ਼ੇਸ਼ ਜਾਗਰੂਕਤਾ ਸੈਮੀਨਰ

11/22/2017 5:31:04 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਨੈਸ਼ਨਲ ਵੈਕਟਰ ਬੋਰਨ ਡਸੀਜ਼ ਕੰਟਰੋਲ ਪ੍ਰੋਗਰਾਮ ਅਤੇ ਵੱਖ-ਵੱਖ ਨੈਸ਼ਨਲ ਪ੍ਰੋਗਰਾਮਾਂ ਦੇ ਬਾਰੇ ਜਾਣਕਾਰੀ ਦੇਣ ਲਈ ਸਿਵਲ ਸਰਜਨ ਡਾ. ਸੁਖਪਾਲ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਾ. ਵਿਕਰਮ ਅਸੀਜਾ ਜ਼ਿਲਾ ਐਪੀਡਮਾਲੋਜਿਸਟ, ਡਾ. ਕਿਰਨਦੀਪ ਕੌਰ ਸੀਨੀਅਰ ਮੈਡੀਕਲ ਅਫ਼ਸਰ ਚੱਕਸ਼ੇਰੇਵਾਲਾ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਦੇਕਰਨ ਵਿਖੇ ਇਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ 'ਚ ਜ਼ਿਲਾ ਮਾਸ ਮੀਡੀਆ ਅਫ਼ਸਰ ਗੁਰਤੇਜ ਸਿੰਘ ਅਤੇ ਜ਼ਿਲਾ ਸਿਹਤ ਇੰਸਪੈਕਟਰ ਭਗਵਾਨ ਦਾਸ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਜਿਸ ਦੌਰਾਨ ਸਰਪੰਚ ਗੁਰਲਾਭ ਸਿੰਘ, ਵਿਨੋਦ ਕੁਮਾਰ, ਸੁਪਰਵਾਈਜ਼ਰ ਤੇਜਿੰਦਰ ਪਾਲ ਕੌਰ ਅਤੇ ਸਿਹਤ ਸਟਾਫ਼ ਨੇ ਵਿਸ਼ੇਸ ਤੌਰ 'ਤੇ ਭਾਗ ਲਿਆ। ਸਿਹਤ ਵਿਭਾਗ ਦੀ ਟੀਮ ਵੱਲੋਂ ਸਵਾਈਨ ਫਲੂ, ਡੇਂਗੂ ਕੰਟਰੋਲ, ਆਇਓਡੀਨ ਪ੍ਰੋਗਰਾਮ, ਕੋਟਪਾ ਐਕਟ ਅਤੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਆਪਣੀ ਨਿੱਜੀ ਅਤੇ ਆਲੇ ਦੁਆਲੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ। ਹੱਥ ਧੋਣ ਦੀ ਪ੍ਰਕਿਰਿਆਂ ਨੂੰ ਅਮਲ 'ਚ ਲਿਆ ਕੇ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਿ ਹੈਜਾ, ਪੀਲੀਆ, ਦਸਤ, ਉਲਟੀਆਂ, ਪੇਟ ਦੇ ਕੀੜੇ ਅਤੇ ਸਵਾਈਨ ਫਲੂ ਤੋਂ ਬਚਿਆਂ ਜਾ ਸਕਦਾ ਹੈ। ਮੱਛਰ ਦੇ ਪੈਦਾ ਹੋਣ ਦੇ ਸਥਾਨ ਜਿਵੇਂ ਕਿ ਗਮਲੇ, ਟੈਕੀਆਂ, ਫਰਿੱਜਾਂ ਦੀ ਟ੍ਰੇਆਂ, ਟਾਇਰ ਅਤੇ ਕਬਾੜ ਆਦਿ 'ਚ ਜਮ੍ਹਾ ਹੋਏ ਪਾਣੀ ਦਾ ਨਿਪਟਾਰਾ ਸਮੇਂ ਸਿਰ ਕਰਦੇ ਰਹਿਣਾ ਚਾਹੀਦਾ ਹੈ। ਖਾਸ਼ੀ, ਜੁਕਾਮ ਛਿੱਕਾਂ ਆਦਿ ਆਉਣ ਸਮੇਂ ਆਪਣਾ ਮੂੰਹ ਨੱਕ ਆਦਿ ਰੁਮਾਲ, ਮਾਸਕ, ਨੈਪਕਨ ਦਾ ਹੱਥ ਨਾਲ ਢੱਕਣਾ ਚਾਹੀਦਾ ਹੈ। ਨਮਕ 'ਚ ਆਇਓਡੀਨ ਦੀ ਮਾਤਰਾ ਦਾ ਪੂਰਾ ਪੂਰਾ ਲਾਭ ਪ੍ਰਾਪਤ ਕਰਨ ਲਈ ਹਮੇਸ਼ਾ ਹਵਾ ਨਾ ਲੱਗਣ ਵਾਲੇ ਬਰਤਨ ਵਿੱਚ ਥੈਲੀ ਸਮੇਤ ਰੱਖਣਾ ਚਾਹੀਦਾ ਹੈ। ਪ੍ਰਿੰਸੀਪਲ ਵਿਜੇ ਸੇਤੀਆ ਨੇ ਸਮੂਹ ਇਕੱਠ ਅਤੇ ਵਿਦਿਆਰਥੀਆਂ ਨੂੰ ਸਿਹਤ ਵਿਸ਼ਿਆਂ ਸਬੰਧੀ ਪ੍ਰਾਪਤ ਜਾਣਕਾਰੀ ਨੂੰ ਅਮਲ 'ਚ ਲਿਆਉਣ ਲਈ ਅਪੀਲ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਤੋਂ ਇਲਾਵਾ ਸੁਰੇਸ਼ ਰਾਣੀ, ਸੁਖਜੀਤ ਕੌਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਦਾ ਸਹਿਯੋਗ ਰਿਹਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਰਮਿੰਦਰ ਕੌਰ ਐਸ. ਐਸ. ਅਧਿਆਪਿਕਾ ਨੇ ਬਾਖੂਬੀ ਨਿਭਾਈ।


Related News