2012 ਤੋਂ ਮਸ਼ਰੂਮ ਦੀ ਖੇਤੀ ਕਰ ਰਿਹਾ 27 ਸਾਲਾਂ ਨੌਜਵਾਨ ਕਿਸਾਨ ਅੱਜ ਬਣਿਆ ''ਮਸ਼ਰੂਮ ਕਿੰਗ'' (ਵੀਡੀਓ)

Thursday, Oct 29, 2020 - 06:11 PM (IST)

ਅੰਮ੍ਰਿਤਸਰ (ਸੁਮੀਤ) - ਕਿਸਾਨੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ। ਨਵੇਂ ਖੇਤੀ ਬਿੱਲ ਨੂੰ ਲੈ ਕੇ ਜਿਥੇ ਸਰਕਾਰਾਂ ਵਲੋਂ ਆਪੋ-ਆਪਣੀ ਸਫ਼ਾਈ ਦਿੱਤੀ ਜਾ ਰਹੀ ਹੈ, ਉਥੇ ਹੀ ਕਈ ਕਿਸਾਨ ਅਜਿਹੇ ਹਨ, ਜੋ ਧਰਨੇ ਲੱਗਾ ਕੇ ਅੱਜ ਵੀ ਬੈਠੇ ਹੋਏ ਹਨ। ਇਨ੍ਹਾਂ ’ਚੋਂ ਕਈ ਕਿਸਾਨ ਅਜਿਹੇ ਵੀ ਹਨ, ਜਿਨ੍ਹਾਂ ਨੇ ਆਪਣੀ ਵੱਖਰੀ ਦੀ ਪਛਾਣ ਬਣਾਈ ਹੋਈ ਹੈ। ਇਹ ਕਿਸਾਨ ਨਾ ਤਾਂ ਸਰਕਾਰਾਂ ਨੂੰ ਮਨੰਦੇ ਹਨ ਅਤੇ ਨਾ ਹੀ ਕਣਕ ਅਤੇ ਝੋਨੇ ਨੂੰ। ਇਸੇ ਲਈ ਅੱਜ ਅਸੀਂ ਤੁਹਾਨੂੰ ਅੰਮ੍ਰਿਤਸਰ ਜ਼ਿਲ੍ਹੇ ’ਚ ਰਹਿਣ ਵਾਲੇ ਅਜਿਹੇ ਸਫਲ ਅਤੇ ਨੌਜਵਾਨ ਕਿਸਾਨ ਬਾਰੇ ਦੱਸਣ ਜਾ ਰਹੇ ਹਾਂ, ਜੋ ਕੰਮਪੋਸਟ ਖ਼ਾਦ ਤਿਆਰ ਕਰਕੇ ਮਸ਼ਰੂਮ ਦੀ ਖੇਤੀ ਕਰਦਾ ਹੈ। ਮਸ਼ਰੂਮ ਨੂੰ ਪੰਜਾਬੀ ਵਿੱਚ ਖੂੰਬਾਂ ਕਹਿੰਦੇ ਹਨ।

ਪੜ੍ਹੋ ਇਹ ਵੀ ਖਬਰ - ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’

PunjabKesari

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ 27 ਸਾਲ ਦੇ ਨੌਜਵਾਨ ਕਿਸਾਨ ਅਵਤਾਰ ਸਿੰਘ ਨੇ ਕਿਹਾ ਕਿ ਉਹ 2012 ਤੋਂ ਮਸ਼ਰੂਮ ਦੀ ਖੇਤੀ ਕਰ ਰਿਹਾ ਹੈ। ਉਸ ਨੂੰ ਆਪਣਾ ਮਸ਼ਰੂਮ ਫਾਰਮਿੰਗ ਸ਼ੁਰੂ ਕਰਨ ’ਚ ਕਰੀਬ 4 ਸਾਲ ਦਾ ਸਮਾਂ ਲੱਗਾ। ਉਸ ਨੇ ਖ਼ੇਤੀਬਾੜੀ ਦੀ ਬੀ.ਐੱਸ.ਈ ਕੀਤੀ ਹੋਈ ਹੈ। ਉਸ ਨੇ ਕਿਹਾ ਕਿ ਉਹ ਕੰਮਪੋਸਟ ਖਾਦ ਤਿਆਰ ਕਰਨ ਦਾ ਕੰਮ ਅਤੇ ਮਸ਼ਰੂਮ ਦੀ ਖ਼ੇਤੀ ਕਰਨ ਦਾ ਕੰਮ ਕਰ ਰਿਹਾ ਹੈ।   

ਪੜ੍ਹੋ ਇਹ ਵੀ ਖਬਰ - ਨਿਊਜ਼ੀਲੈਂਡ ਵਿੱਚ ਕੀਵੀ ਕਿੰਗ ਬਣੇ ਪੰਜਾਬ ਦੀ ਧਰਤੀ ਤੋਂ ਗਏ ‘ਬੈਂਸ’ ਭਰਾ

PunjabKesari

15 ਦਿਨ੍ਹਾਂ ਤੋਂ ਬਾਅਦ ਕੰਮਪੋਸਟ ਖ਼ਾਦ ਤਿਆਰ ਹੋਣ ਮਗਰੋਂ ਉਸ ਦੀ ਵਰਤੋਂ ਮਸ਼ਰੂਮ ਦੀ ਖ਼ੇਤੀ ਕਰਨ ਲਈ ਕੀਤੀ ਜਾਂਦੀ ਹੈ। ਕੰਮਪੋਸਟ ਦੇ ਇਕ ਬੈਗ ’ਚ ਬੀਜ ਬੀਜਣ ਤੋਂ ਬਾਅਦ 25 ਤੋਂ 30 ਦਿਨ੍ਹਾਂ ਦੇ ਅੰਦਰ-ਅੰਦਰ ਮਸ਼ਰੂਮ ਪੈਦਾ ਹੋ ਜਾਂਦੀ ਹੈ। ਖਾਦ ਨੂੰ ਸੁੱਟਣ ਦੀ ਥਾਂ ਇਸ ਦੀ ਵਰਤੋਂ ਖ਼ੇਤਾਂ ’ਚ ਉਗਾਈਆਂ ਜਾਣ ਵਾਲੀਆਂ ਹੋਰ ਫ਼ਸਲਾਂ ’ਚ ਖਾਦ ਦੇ ਤੌਰ ’ਤੇ ਕੀਤੀ ਜਾਂਦੀ ਹੈ, ਜੋ ਬਹੁਤ ਫਾਇਦੇਮੰਦ ਹੁੰਦੀ ਹੈ। 

ਪੜ੍ਹੋ ਇਹ ਵੀ ਖਬਰ - ਖ਼ੁਸ਼ਖ਼ਬਰੀ : ਕੈਨੇਡਾ ਦੇ ਅਟਲਾਂਟਿਕ ਸੂਬਿਆਂ ‘ਚ ਪੜ੍ਹਾਈ ਤੋਂ ਬਾਅਦ PR ਲਈ ਨਹੀਂ ਤਜਰਬੇ ਦੀ ਲੋੜ

PunjabKesari

ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਮਸ਼ਰੂਮ ਉਗਣ ਤੋਂ ਬਾਅਦ ਉਸ ਨੂੰ 200 ਗ੍ਰਾਮ ਡੱਬੀ ’ਚ ਪੈਕ ਕਰ ਦਿੱਤਾ ਜਾਂਦਾ ਹੈ, ਜਿਸ ਨੂੰ ਬਾਜ਼ਾਰ ’ਚ 20 ਤੋਂ 30 ਰੁਪਏ ਤੱਕ ਦੀ ਕੀਮਤ ਨਾਲ ਵੇਚ ਦਿੱਤਾ ਜਾਂਦਾ ਹੈ। ਕਿਸਾਨ ਨੇ ਦੱਸਿਆ ਕਿ ਉਸ ਨੇ ਇਹ ਖ਼ੇਤੀ 18 ਸਾਲ ਦੀ ਉਮਰ ’ਚ ਆਪਣੇ ਪਿਤਾ ਜੀ ਨਾਲ ਸ਼ੁਰੂ ਕੀਤੀ ਸੀ। ਉਸ ਸਮੇਂ ਉਸ ਨੇ ਮਸ਼ਰੂਮ ਦੇ 50 ਬੈਗ ਤੋਂ ਕੰਮ ਕਰਨਾ ਸ਼ੁਰੂ ਕੀਤਾ ਸੀ, ਜੋ ਅੱਜ ਸਫ਼ਲ ਹੋ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਦੀ ਇਹ ਵੀਡੀਓ...

ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਜਾਣਦੇ ਹੋ ਕਿ ਘਰਾਂ 'ਚ ਵਰਤੀਆਂ ਜਾਂਦੀਆਂ ਇਨ੍ਹਾਂ ਚੀਜ਼ਾਂ ਦੀ ਖੋਜ ਕਿਸਨੇ ਅਤੇ ਕਦੋਂ ਕੀਤੀ?


author

rajwinder kaur

Content Editor

Related News