ਵੱਡੀ ਖ਼ਬਰ : ਲੰਡਨ ’ਚ ਭਾਰਤੀ ਹਾਈ ਕਮਿਸ਼ਨ ਤੋਂ ਤਿਰੰਗਾ ਉਤਾਰਨ ਵਾਲਾ ਅਵਤਾਰ ਸਿੰਘ ਖੰਡਾ ਗ੍ਰਿਫ਼ਤਾਰ

Tuesday, Mar 21, 2023 - 10:03 PM (IST)

ਵੱਡੀ ਖ਼ਬਰ : ਲੰਡਨ ’ਚ ਭਾਰਤੀ ਹਾਈ ਕਮਿਸ਼ਨ ਤੋਂ ਤਿਰੰਗਾ ਉਤਾਰਨ ਵਾਲਾ ਅਵਤਾਰ ਸਿੰਘ ਖੰਡਾ ਗ੍ਰਿਫ਼ਤਾਰ

ਲੰਡਨ (ਏ. ਐੱਨ. ਆਈ.) : 19 ਮਾਰਚ ਨੂੰ ਖਾਲਿਸਤਾਨੀ ਸਮਰਥਕਾਂ ਨੇ ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਹਾਈ ਕਮਿਸ਼ਨ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ ਅਤੇ ਇੱਥੇ ਲੱਗੇ ਤਿਰੰਗੇ ਨੂੰ ਉਤਾਰ ਕੇ ਹੇਠਾਂ ਸੁੱਟ ਦਿੱਤਾ ਸੀ। ਖਾਲਿਸਤਾਨੀ ਸਮਰਥਕਾਂ ਨੇ ਇਸ ਦੀ ਜਗ੍ਹਾ ’ਤੇ ਪੀਲੇ ਰੰਗ ਦਾ ਆਪਣਾ ਝੰਡਾ ਲਾ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਪੂਰੀ ਘਟਨਾ ਦੇ ਪਿੱਛੇ ਅਵਤਾਰ ਸਿੰਘ ਖੰਡਾ ਦਾ ਹੱਥ ਹੈ, ਜਿਸ ਨੂੰ ਲੰਡਨ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ’ਚ ਸਿਆਸੀ ਕਾਫਲੇ ’ਤੇ ਗੋਲ਼ੀਬਾਰੀ ’ਚ 11 ਦੀ ਮੌਤ

ਖੰਡਾ ਨੇ ਹੀ ਹਾਈ ਕਮਿਸ਼ਨ ਦੀ ਪਹਿਲੀ ਮੰਜ਼ਿਲ ’ਤੇ ਲੱਗੇ ਤਿਰੰਗੇ ਨੂੰ ਉਤਾਰ ਕੇ ਸੁੱਟਿਆ ਸੀ। ਐਤਵਾਰ ਦੀ ਜੋ ਵੀਡੀਓ ਆਈ ਹੈ, ਉਹ ਕਾਫ਼ੀ ਡਰਾਉਣ ਵਾਲੀ ਹੈ। ਇਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਉਂਦਿਆਂ ਕੁਝ ਲੋਕ ਹਾਈ ਕਮਿਸ਼ਨ ਦੀ ਪਹਿਲੀ ਮੰਜ਼ਿਲ ’ਤੇ ਪਹੁੰਚ ਜਾਂਦੇ ਹਨ ਅਤੇ ਇਨ੍ਹਾਂ ’ਚੋਂ ਇਕ ਵਿਅਕਤੀ ਤਿਰੰਗੇ ਨੂੰ ਉਤਾਰ ਕੇ ਹੇਠਾਂ ਸੁੱਟ ਦਿੰਦਾ ਹੈ।

ਇਹ ਵੀ ਪੜ੍ਹੋ : ਪੱਛਮੀ ਦੇਸ਼ਾਂ ਨੂੰ ਖੁਸ਼ ਕਰਨ ਲਈ ਯੂਕ੍ਰੇਨ 'ਚ ਟੈਂਕ ਭੇਜੇਗਾ ਪਾਕਿਸਤਾਨ, ਜਾਣੋ ਕੀ ਹੈ ਚਾਲ?

ਕਾਫ਼ੀ ਖਤਰਨਾਕ ਹੈ ਖੰਡਾ

ਅਵਤਾਰ ਸਿੰਘ ਖੰਡਾ ਕਾਫ਼ੀ ਖਤਰਨਾਕ ਹੈ। ਉਹ ਖਾਲਿਸਤਾਨੀ ਲਿਬਰੇਸ਼ਨ ਫੋਰਸ ਨਾਲ ਜੁੜੇ ਰਹੇ ਕੁਲਵੰਤ ਸਿੰਘ ਖੁਖਰਾਣਾ ਦਾ ਪੁੱਤਰ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਖੰਡਾ ਹੀ ਅੰਮ੍ਰਿਤਪਾਲ ਸਿੰਘ ਦਾ ਹੈਂਡਲਰ ਹੈ ਤੇ ਉਸ ਨੇ ਹੀ ਅੰਮ੍ਰਿਤਪਾਲ ਨੂੰ ‘ਮਿਸ਼ਨ ਖ਼ਾਲਿਸਤਾਨ’ ਲਈ ਟ੍ਰੇਨਿੰਗ ਦਿੱਤੀ ਹੈ। ਅਵਤਾਰ ਖੰਡਾ ਦਾ ਪਿਓ ਪੁਲਸ ਨਾਲ ਹੋਏ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਖੰਡਾ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਐੱਨ.ਆਰ.ਆਈ. ਕਿਰਨਦੀਪ ਕੌਰ ਦੇ ਵਿਆਹ 'ਚ ਵਿਸ਼ੇਸ਼ ਭੂਮਿਕਾ ਨਿਭਾਈ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News