ਦੋਹਰੀ ਨਾਗਰਿਕਤਾ ਦੇ ਦੋਸ਼ 'ਚ ਕਾਂਗਰਸੀ ਸਾਬਕਾ ਮੰਤਰੀ ਅਵਤਾਰ ਹੈਨਰੀ ਬਰੀ
Friday, Feb 16, 2024 - 05:54 PM (IST)
ਜਲੰਧਰ (ਜਤਿੰਦਰ ਚੋਪੜਾ)- ਸੀ. ਜੇ. ਐੱਮ. ਐੱਨ. ਆਰ. ਆਈ. ਗਗਨਦੀਪ ਸਿੰਘ ਗਰਗ ਦੀ ਅਦਾਲਤ ਨੇ ਦੋਹਰੀ ਨਾਗਰਿਕਤਾ ਦੇ ਮਾਮਲੇ 'ਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਅਵਤਾਰ ਹੈਨਰੀ ਖ਼ਿਲਾਫ਼ ਦਰਜ ਕੀਤੇ ਗਏ ਕੇਸ ਵਿਚ ਦੋਸ਼ ਸਾਬਤ ਨਾ ਹੋਣ ਕਾਰਨ ਉਨ੍ਹਾਂ ਬਰੀ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਸਬੰਧੀ ਸ਼ਿਕਾਇਤ ਕਰਤਾ ਅਜੇ ਕੁਮਾਰ ਸਹਿਗਲ ਵਾਸੀ ਛੋਟੀ ਬਾਰਾਦਰੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ । ਅਵਤਾਰ ਹੈਨਰੀ ਉਰਫ਼ ਅਵਤਾਰ ਸਿੰਘ ਸੰਘੇੜਾ ਪੁੱਤਰ ਜੋਗਿੰਦਰ ਸਿੰਘ ਵਾਸੀ ਮਾਡਲ ਟਾਊਨ ਜਲੰਧਰ ਖ਼ਿਲਾਫ਼ ਧਾਰਾ 125-ਏ ਤਹਿਤ ਪੀਪਲ ਐਕਟ 1951, ਸੈਕਸ਼ਨ 420,467,468,471 ਅਤੇ 12 ਪਾਸਪੋਰਟ ਐਕਟ 1947, ਸੈਕਸ਼ਨ 05 ਵਿਦੇਸ਼ੀ ਐਕਟ 1946 ਦੇ ਤਹਿਤ ਕੇਸ ਦਰਜ ਕਰਨ ਲਈ ਮਾਨਯੋਗ ਹਾਈਕੋਰਟ ਵਿੱਚ ਪਟੀਸ਼ਨ ਪੀ. ਐੱਲ. ਆਈ. ਨੰ: 31 ਆਫ਼ 2012 ਦਾਇਰ ਕੀਤੀ ਗਈ ਸੀ। ਜਿਸ ਵਿੱਚ ਗੁਰਜੀਤ ਸਿੰਘ ਸੰਘੇੜਾ ਵੀ ਗਵਾਹ ਵਜੋਂ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ: ਜਲੰਧਰ 'ਚ ਭਾਰਤ ਬੰਦ ਦਾ ਅਸਰ, ਬੱਸ ਸਟੈਂਡ 'ਤੇ ਛਾਇਆ ਸੰਨਾਟਾ, ਰੇਲਵੇ ਸਟੇਸ਼ਨ ’ਤੇ ਹਾਲਾਤ ਆਮ, ਵੇਖੋ ਤਸਵੀਰਾਂ
ਵਕੀਲ ਸਰੀਨ ਨੇ ਦੱਸਿਆ ਕਿ ਇਸ ਪੂਰੇ ਮਾਮਲੇ 'ਚ ਅਵਤਾਰ ਹੈਨਰੀ ਨੇ ਆਪਣੇ ਬਿਆਨਾਂ 'ਚ ਮੰਨਿਆ ਸੀ ਕਿ ਉਸ ਨੂੰ ਬ੍ਰਿਟਿਸ਼ ਨਾਗਰਿਕਤਾ ਮਿਲੀ ਹੋਈ ਸੀ ਅਤੇ ਉਸ ਨੂੰ ਬ੍ਰਿਟਿਸ਼ ਪਾਸਪੋਰਟ ਵੀ ਜਾਰੀ ਕੀਤਾ ਗਿਆ ਸੀ ਪਰ ਇਸ ਵਿੱਚ ਵੇਰਵਾ ਦਰਜ ਨਹੀਂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਫਾਰਮ ਵਿਦੇਸ਼ਾਂ ਵਿੱਚ ਇੰਗਲੈਂਡ ਵਿੱਚ ਭਰੇ ਗਏ ਸਨ। ਇਸ ਲਈ ਮਾਮਲਾ ਵੀ ਸਿਰਫ਼ ਇੰਗਲੈਂਡ ਦਾ ਹੀ ਬਣਦਾ ਹੈ ਨਾ ਕਿ ਭਾਰਤ ਦਾ। ਇਸ ਸ਼ਿਕਾਇਤ ਵਿੱਚ ਧਾਰਾ 420, 467, 468, 471 ਤਹਿਤ ਜੁਰਮ ਅਜੇ ਤੱਕ ਨਹੀਂ ਪਾਇਆ ਗਿਆ ਅਤੇ ਬ੍ਰਿਟਿਸ਼ ਦੂਤਘਰ ਵੱਲੋਂ ਅਜੇ ਤੱਕ ਧੋਖਾਧੜੀ ਜਾਂ ਜਾਅਲਸਾਜ਼ੀ ਦਾ ਸੰਕੇਤ ਦੇਣ ਵਾਲਾ ਕੋਈ ਵੀ ਦਸਤਾਵੇਜ਼ ਪੁਲਸ ਜਾਂ ਅਦਾਲਤ ਨੂੰ ਪੇਸ਼ ਨਹੀਂ ਕੀਤਾ ਗਿਆ ਸੀ। ਜਦਕਿ ਇਹ ਫਾਰਮ ਵਿਦੇਸ਼ ਵਿੱਚ ਉਨ੍ਹਾਂ ਦੇ ਭਰਾ ਲਖਬੀਰ ਸਿੰਘ ਸੰਘੇੜਾ ਵੱਲੋਂ ਭਰਿਆ ਗਿਆ ਸੀ। ਇਸ ਲਈ ਇਸ ਕੇਸ ਵਿੱਚ ਦੋਸ਼ੀ ਨਾ ਹੋਣ ਕਾਰਨ ਅਦਾਲਤ ਨੇ ਸਾਬਕਾ ਮੰਤਰੀ ਅਵਤਾਰ ਸਿੰਘ ਹੈਨਰੀ ਨੂੰ ਬਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੌਰਾਨ BKU ਏਕਤਾ ਉਗਰਾਹਾਂ ਵੱਲੋਂ 2 ਦਿਨ ਸੂਬੇ 'ਚ ਟੋਲ ਫਰੀ ਕਰਨ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।