ਆਰਥਿਕ ਆਧਾਰ ''ਤੇ 10 ਫੀਸਦੀ ਰਾਖਵਾਂਕਰਨ ਸਹੀ ਕਦਮ : ਖੰਨਾ

Thursday, Jan 10, 2019 - 03:58 PM (IST)

ਆਰਥਿਕ ਆਧਾਰ ''ਤੇ 10 ਫੀਸਦੀ ਰਾਖਵਾਂਕਰਨ ਸਹੀ ਕਦਮ : ਖੰਨਾ

ਚੰਡੀਗੜ੍ਹ (ਸ਼ਰਮਾ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਲੋਕਸਭਾ 'ਚ ਦੋ-ਤਿਹਾਈ ਬਹੁਮਤ ਨਾਲ ਪਾਸ ਕਰਵਾਏ ਗਏ ਆਰਥਿਕ ਪੱਖੋਂ ਪੱਛੜੇ ਲੋਕਾਂ ਨੂੰ ਸਿੱਖਿਆ ਤੇ ਸਰਕਾਰੀ ਨੌਕਰੀਆਂ 'ਚ 10 ਫੀਸਦੀ ਰਾਖਵਾਂਕਰਨ ਨੂੰ ਸਹੀ ਕਦਮ ਦੱਸਿਆ ਹੈ। ਖੰਨਾ ਨੇ ਕਿਹਾ ਕਿ ਦੇਸ਼ ਭਰ 'ਚ ਇਸ ਦੀ ਲੰਬੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀ, ਜਿਸ ਨੂੰ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ 'ਚ ਪੂਰਾ ਕਰ ਕੇ ਗਰੀਬਾਂ ਦੇ ਉਭਾਰ ਨਾਲ 'ਸਬਕਾ ਸਾਥ-ਸਬਕਾ ਵਿਕਾਸ' ਹੋਵੇਗਾ। ਖੰਨਾ ਨੇ ਕਿਹਾ ਕਿ ਇਸ ਬਿੱਲ  ਤਹਿਤ ਮੁਸਲਿਮ ਤੇ ਈਸਾਈ ਭਾਈਚਾਰੇ ਦੇ ਗਰੀਬਾਂ ਨੂੰ ਵੀ ਰਾਖਵਾਂਕਰਨ ਮਿਲੇਗਾ। ਉਨ੍ਹਾਂ ਕਿਹਾ ਕਿ ਹਾਲੇ ਤੱਕ ਪੱਛੜੇ ਵਰਗ ਵਿਚ ਹੀ ਰਾਖਵੇਂਕਰਨ ਦਾ ਬਦਲ ਸੀ ਪਰ ਮੋਦੀ ਸਰਕਾਰ ਦੀ ਇਸ ਪਹਿਲ ਨਾਲ ਦੇਸ਼ ਭਰ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਿਸ ਰਾਹੀਂ ਗਰੀਬਾਂ ਨੂੰ ਕੁੱਝ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਹਰੇਕ ਵਰਗ ਦੀਆਂ ਰੀਝਾਂ ਪੂਰੀਆਂ ਹੋਣਗੀਆਂ।


author

Babita

Content Editor

Related News