ਪਠਾਨਕੋਟ : ਆਟੋ ਚਾਲਕ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ’ਤੇ ਉੱਡੇ ਸਭ ਦੇ ਹੋਸ਼
Thursday, Apr 16, 2020 - 06:29 PM (IST)
ਪਠਾਨਕੋਟ (ਕੰਵਲ) - ਕੋਰੋਨਾ ਦਾ ਕਹਿਰ ਜ਼ਿਲਾ ਪਠਾਨਕੋਟ ਵਿਚ ਵੀ ਲਗਾਤਾਰ ਦਿਨ-ਬ-ਦਿਨ ਵੱਧਣ ਲੱਗਾ ਹੈ। ਇਸ ਕਾਰਨ ਜ਼ਿਲੇ ਵਿਚ ਹੁਣ ਦੋ ਹੋਰ ਲੋਕਾਂ ਵਿਚ ਕੋਰੋਨਾ ਪਾਜ਼ੇਟਿਵ ਹੋਣ ਦੀ ਰਿਪੋਰਟ ਦੇ ਬਾਅਦ ਪਠਾਨਕੋਟ ਵਿਚ ਕੋਰੋਨਾ ਪਾਜ਼ੇਟਿਵ ਦੀ ਗਿਣਤੀ 24 ਹੋ ਗਈ ਹੈ। ਹੁਣ ਪਠਾਨਕੋਟ ਦੇ ਨਾਲ ਲੱਗਦੇ ਮਾਮੂਨ ਤੋਂ ਆਏ ਇਕ ਨਵੇਂ ਕੋਰੋਨਾ ਪਾਜ਼ੇਟਿਵ ਦੇ ਮਾਮਲੇ ਨੇ ਆਮ ਲੋਕਾਂ ਅਤੇ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਮਾਮੂਨ ਤੋਂ ਕੋਰੋਨਾ ਪਾਜ਼ੇਟਿਵ ਵਿਅਕਤੀ ਇਕ ਆਟੋ ਚਾਲਕ ਹੈ, ਜੋ ਪਿਛਲੇ ਕੁਝ ਸਮੇਂ ਤੋਂ ਬੀਮਾਰ ਚਲ ਰਿਹਾ ਸੀ ਅਤੇ ਉਸ ਵਿਚ ਫਲੂ ਵਰਗੇ ਲੱਛਣ ਸੀ। ਇਸ ਬਾਰੇ ਸਿਹਤ ਵਿਭਾਗ ਦੇ ਕਰਮਚਾਰੀ ਨੂੰ ਪਤਾ ਚੱਲਣ ’ਤੇ ਉਨ੍ਹਾਂ ਨੇ ਉਸ ਦੇ ਟੈਸਟ ਕਰਵਾਏ ਅਤੇ ਉਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਗਈ।
ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਕਰਕੇ ਹੋਇਆ ਲਾਕਡਾਊਨ ਵਧਾ ਰਿਹਾ ਹੈ ‘ਮਾਨਸਿਕ ਤਣਾਓ’ (ਵੀਡੀਓ)
ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਵਿਸ਼ੇਸ਼-1 : ਹਿਟਲਰ ਦੇ ਦੇਸ਼ ਵਿਚ ਘੁੰਮਦਿਆਂ (ਤਸਵੀਰਾਂ)
ਰਿਪੋਰਟ ਪਾਜ਼ੇਟਿਵ ਆਉਂਦੇ ਹੀ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਨੇ ਬਿਨਾਂ ਦੇਰੀ ਕੀਤੇ ਮਾਮੂਨ ਖੇਤਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ। ਉਕਤ ਵਿਅਕਤੀ ਜਿਸ ਕਾਲੋਨੀ ਵਿਚ ਰਹਿੰਦਾ ਹੈ, ਉਥੇ ਆਸਪਾਸ ਦੇ ਘਰਾਂ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਆਈਸੋਲੇਟ ਕਰ ਕੇ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਜਾਰੀ ਕੀਤੀ ਗਈ। ਅੱਜ ਤੱਕ ਜ਼ਿਲਾ ਪਠਾਨਕੋਟ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁਲ ਗਿਣਤੀ 24 ਪਹੁੰਚ ਗਈ ਜਦਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਹੁਣ ਤੱਕ ਕਰੀਬ 228 ਲੋਕਾਂ ਦੇ ਟੈਸਟ ਕਰਵਾਏ ਜਾ ਚੁੱਕੇ ਹਨ ਅਤੇ ਅਜੇ ਵੀ ਪ੍ਰਸ਼ਾਸਨ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਪੜਤਾਲ ਕਰ ਕੇ ਉਨ੍ਹਾਂ ਦੇ ਟੈਸਟ ਕਰਵਾ ਰਹੀ ਹੈ।
ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ : ਪੰਜਾਬ ਅਤੇ ਚੰਡੀਗੜ੍ਹ ਦੇ ਚਮਗਿੱਦੜਾਂ ਦੀ ਰਿਪੋਰਟ ਨੈਗੇਟਿਵ