ਅਧਿਕਾਰੀਆਂ ਵੱਲੋਂ ਨਰੇਗਾ ਕਾਨੂੰਨ ਨੂੰ ਮਜ਼ਾਕ ਬਣਾਉਣ ’ਤੇ ਮਜ਼ਦੂਰਾਂ ’ਚ ਰੋਸ

08/07/2018 4:35:58 AM

 ਫ਼ਰੀਦਕੋਟ,   (ਹਾਲੀ)-  ‘‘ਨਰੇਗਾ ਤਹਿਤ ਕੰਮ ਕਰਨ ਵਾਲੇ ਅਧਿਕਾਰੀਆਂ ਨੇ ਨਰੇਗਾ ਕਾਨੂੰਨ ਨੂੰ ਮਜ਼ਾਕ ਬਣਾ ਦਿੱਤਾ ਹੈ। ਕੋਈ ਵੀ ਕੰਮ ਕਾਨੂੰਨ ਦੇ ਦਾਇਰੇ ਅਨੁਸਾਰ ਨਹੀਂ ਕੀਤਾ ਜਾ ਰਿਹਾ।’’ ਇਹ ਪ੍ਰਗਟਾਵਾ ਪ੍ਰਗਟਾਵਾ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਸਕੱਤਰ ਕਾਮਰੇਡ ਗੋਰਾ ਸਿੰਘ ਪਿਪਲੀ ਵੱਲੋਂ ਜ਼ਿਲੇ ਦੇ ਵੱਖ-ਵੱਖ ਪਿੰਡਾਂ ’ਚ ਨਰੇਗਾ ਮਜ਼ਦੂਰਾਂ ਨੂੰ ਸੰਬੋਧਨ ਕਰਦਿਅਾਂ ਕੀਤਾ। 
ਪਿੰਡ ਕਾਬਲ ਵਾਲਾ ਵਿਖੇ ਨਰੇਗਾ ਮਜ਼ਦੂਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਅਾਂ ਗੋਰਾ ਸਿੰਘ ਅਤੇ ਕਾਮਰੇਡ ਲਖਵਿੰਦਰ ਸਿੰਘ ਲੱਖਾ ਨੇ ਕਿਹਾ ਕਿ ਨਰੇਗਾ ਕਾਨੂੰਨ ਤਹਿਤ ਘੱਟੋ-ਘੱਟ ਇਕ ਵਾਰ ’ਚ 14 ਦਿਨ ਕੰਮ ਦੇਣਾ ਹੁੰਦਾ ਹੈ ਪਰ ਹਰ ਪਿੰਡ ’ਚ ਸਿਰਫ 6-6 ਦਿਨ ਕੰਮ ਦੇ ਕੇ ਕੰਮ ਬੰਦ ਕਰ ਦਿੱਤਾ ਜਾਂਦਾ ਹੈ, ਜੋ ਕਿ ਕਾਨੂੰਨ ਦੀ ਉਲੰਘਣਾ ਹੈ। ਸਾਲ ’ਚ ਹਰ ਪਰਿਵਾਰ ਨੂੰ 100 ਦਿਨ ਕੰਮ ਮੁਹੱਈਆ ਕਰਵਾਉਣਾ ਪ੍ਰਸ਼ਾਸਨ ਦਾ ਫਰਜ਼ ਹੈ ਪਰ ਕਿਸੇ ਵੀ ਪਰਿਵਾਰ ਨੂੰ ਪੂਰਾ 100 ਦਿਨ ਕੰਮ ਨਹੀਂ ਦਿੱਤਾ ਜਾ ਰਿਹਾ ਅਤੇ ਕੀਤੇ ਗਏ ਕੰਮ ਦੀ ਅਦਾਇਗੀ ਵੀ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ। ਚਹੇਤਿਆਂ ਦੇ ਨਵੇਂ ਕਾਰਡ ਬਣਾਏ ਜਾ ਰਹੇ ਹਨ ਅਤੇ ਨਾ ਹੀ ਸੰਦਾਂ ਦਾ ਯੋਗ ਪ੍ਰਬੰਧ ਕੀਤਾ ਜਾ ਰਿਹਾ ਹੈ। ਨਰੇਗਾ ਮਜ਼ਦੂਰਾਂ ਨੂੰ ਡਾਕਟਰੀ ਸਹੂਲਤ ਅਤੇ ਕੰਮ ਨਾ ਮਿਲਣ ’ਤੇ ਬੇਰੋਜ਼ਗਾਰੀ ਭੱਤਾ ਵੀ ਨਹੀਂ ਦਿੱਤਾ ਜਾ ਰਿਹਾ। 
ਆਗੂਆਂ ਨੇ ਕਿਹਾ ਕਿ ਜੇਕਰ ਨਰੇਗਾ ਕਾਨੂੰਨ ਤਹਿਤ ਮਜ਼ਦੂਰਾਂ ਨੂੰ ਬਣਦੀਆਂ ਸਹੂਲਤਾਂ ਨਾ ਦਿੱਤੀਆਂ ਗਈਆਂ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਮੇਂ ਪਰਮਜੀਤ ਕੌਰ ਪੰਚ, ਚਰਨਜੀਤ ਕੌਰ, ਕਰਮ ਸਿੰਘ, ਦਰਸ਼ਨ ਸਿੰਘ, ਕਾਕਾ ਸਿੰਘ ਅਤੇ ਸੁਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ। 
 


Related News