ਪੰਜਾਬੀਆਂ ਲਈ ਮਾਣ ਵਾਲੀ ਗੱਲ : ਆਸਟ੍ਰੇਲੀਆ ਸਰਕਾਰ ਨੇ ਬੁਢਲਾਡਾ ਦੇ ਮੁਨੀਸ਼ ਨੂੰ ਦਿੱਤਾ ਵੱਕਾਰੀ ਅਹੁਦਾ

Friday, Oct 07, 2022 - 12:12 AM (IST)

ਪੰਜਾਬੀਆਂ ਲਈ ਮਾਣ ਵਾਲੀ ਗੱਲ : ਆਸਟ੍ਰੇਲੀਆ ਸਰਕਾਰ ਨੇ ਬੁਢਲਾਡਾ ਦੇ ਮੁਨੀਸ਼ ਨੂੰ ਦਿੱਤਾ ਵੱਕਾਰੀ ਅਹੁਦਾ

ਬੁਢਲਾਡਾ (ਬਾਂਸਲ) : ਆਸਟ੍ਰੇਲੀਆਂ ਦੇ ਮੈਲਬੋਰਨ ’ਚ ਰਹਿ ਰਹੇ ਭਾਰਤੀ ਮੂਲ ਦੇ ਬੁਢਲਾਡਾ ਨਿਵਾਸੀ ਮੁਨੀਸ਼ ਨੂੰ ਆਸਟ੍ਰੇਲੀਆ ਦੀ ਬਰੋੜਮੇਡੋ ਕੋਰਟ ’ਚ ਦੁਸਹਿਰੇ ਵਾਲੇ ਦਿਨ ਜਸਟਿਸ ਆਫ਼ ਪੀਸ ਵਜੋਂ ਨਿਯੁਕਤ ਕਰਦਿਆਂ ਕੋਰਟ ਦੇ ਮੁੱਖ ਜੱਜ ਸਾਹਿਬਾਨ ਸਟੈਲਾ ਸਟੂਰਬ੍ਰਿਜ ਨੇ ਅਹੁਦੇ ਪ੍ਰਤੀ ਨਿਰਪੱਖ ਰਹਿਣ ਦੀ ਸਹੁੰ ਚੁਕਵਾਈ ਗਈ। ਇਸ ਮੌਕੇ ਮੁਨੀਸ਼ ਬੁਢਲਾਡਾ ਨੇ ਕਿਹਾ ਕਿ ਉਹ ਹਮੇਸ਼ਾਂ ਦੀ ਤਰ੍ਹਾਂ ਪੰਜਾਬੀ ਅਤੇ ਭਾਰਤੀ ਭਾਈਚਾਰੇ ਦੀ ਮਦਦ ਲਈ ਇਸ ਅਹੁਦੇ ਦੀ ਵਰਤੋਂ ਲਈ ਵਚਨਬੱਧ ਹਨ ।

ਇਹ ਖ਼ਬਰ ਵੀ ਪੜ੍ਹੋ : ਲੁਧਿਆਣਾ ’ਚ ਨੌਸਰਬਾਜ਼ਾਂ ਨੇ ਪਿਓ-ਪੁੱਤ ਤੋਂ ਲੁੱਟੇ 2 ਲੱਖ ਰੁਪਏ, ਹੈਰਾਨ ਕਰ ਦੇਵੇਗੀ ਘਟਨਾ

ਵਰਣਨਯੋਗ ਹੈ ਕਿ ਮੁਨੀਸ਼ ਬੁਢਲਾਡਾ ਪਹਿਲਾਂ ਵੀ ਵੱਖ-ਵੱਖ ਅਹੁਦਿਆਂ ’ਤੇ ਰਹਿੰਦਿਆਂ ਭਾਈਚਾਰੇ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਆਸਟ੍ਰੇਲੀਆ ਦੇ ਖੇਤਰ ’ਚ ਪਿਛਲੇ 14 ਸਾਲ ਦੀ ਨੌਕਰੀ ’ਚ 2 ਰਾਸ਼ਟਰੀ ਐਵਾਰਡਾਂ ਸਮੇਤ 40 ਤੋਂ ਵੱਧ ਖੇਤਰੀ ਅਤੇ ਰਾਜ ਪੁਰਸਕਾਰ ਜਿੱਤ ਕੇ ਆਸਟ੍ਰੇਲੀਆ ਰਹਿੰਦੇ ਭਾਰਤੀ ਭਾਈਚਾਰੇ ਤੇ ਬੁਢਲਾਡਾ ਵਾਸੀਆਂ ਦਾ ਮਾਣ ਵਧਾ ਚੁੱਕੇ ਹਨ। ਉਨ੍ਹਾਂ ਨੂੰ ਕੋਵਿਡ ਮਹਾਮਾਰੀ ਦੌਰਾਨ ਆਸਟ੍ਰੇਲੀਆਈ ਮਿਲਟਰੀ ਨਾਲ ਦਿਨ-ਰਾਤ ਕੀਤੇ ਕੰਮਾਂ ਵਾਸਤੇ ਆਸਟ੍ਰੇਲੀਆ ਪ੍ਰਧਾਨ ਮੰਤਰੀ ਦਫ਼ਤਰ ਤੋਂ ਪ੍ਰਸ਼ੰਸਾ ਪੱਤਰ ਵੀ ਜਾਰੀ ਹੋ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : CM ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਪੱਖਪਾਤੀ ਅਤੇ ਇਕਪਾਸੜ : ਪ੍ਰਤਾਪ ਬਾਜਵਾ


author

Manoj

Content Editor

Related News