15 ਅਗਸਤ ਨਾਲ ਰੱਖੜੀ ਦਾ ਹੈ ਖਾਸ ਕੁਨੈਸ਼ਨ, ਆਜ਼ਾਦੀ ਮੌਕੇ ਇੰਝ ਲੰਘੀ ਸੀ ਰੱਖੜੀ

08/14/2019 8:01:22 PM

ਜਗ ਬਾਣੀ ਵਿਸ਼ੇਸ਼ (ਜਸਬੀਰ ਵਾਟਾਂ ਵਾਲੀ) ਅਗਸਤ ਦਾ ਮਹੀਨਾ ਭਾਰਤ ਵਾਸੀਆਂ ਲਈ ਕਈ ਪਹਿਲੂਆਂ ਤੋਂ ਖਾਸ ਹੈ। ਅਗਸਤ ਮਹੀਨੇ ਵਿਚ ਜਿੱਥੇ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦੀ ਮਿਲੀ, ਉੱਥੇ ਹੀ ਆਜ਼ਾਦੀ ਲੈਣ ਲਈ ਸਘੰਰਸ਼ ਦੀਆਂ ਕਈ ਅਹਿਮ ਘਟਨਾਵਾਂ ਵੀ ਅਗਸਤ ਮਹੀਨੇ ਦੌਰਾਨ ਹੀ ਵਾਪਰੀਆਂ ਸਨ। ਇਸ ਕਾਰਨ ਕੁਝ ਲੋਕ ਅਗਸਤ ਦੇ ਮਹੀਨੇ ਨੂੰ ਕ੍ਰਾਂਤੀ ਦਾ ਮਹੀਨਾ ਵੀ ਕਹਿੰਦੇ ਹਨ। ਇਕ ਅਗਸਤ 1920 ਨੂੰ ਅਸਹਿਯੋਗ ਅੰਦੋਲਨ ਦਾ ਆਰੰਭ ਦੇਸ਼ ਦੀ ਆਜ਼ਾਦੀ ਨਾਲ ਜੁੜੀ ਪ੍ਰਮੁੱਖ ਘਟਨਾ ਸੀ। ਇਸੇ ਤਰ੍ਹਾਂ ਮਹਾਤਮਾ ਗਾਂਧੀ ਵੱਲੋਂ  ‘ਭਾਰਤ ਛੱਡੋ ਅੰਦੋਲਨ’ ਸੱਦਾ ਵੀ ਇਸੇ ਮਹੀਨੇ ਦੀ 9 ਤਰੀਕ ਨੂੰ ਦਿੱਤਾ ਗਿਆ ਸੀ।ਇਹ ਭਾਰਤ ਛੱਡੋ ਅੰਦੋਲਨ ਦਾ ਹੀ ਅਸਰ ਸੀ ਕਿ ਅੰਗਰੇਜ਼ ਹਕੂਮਤ ਨੇ ਦੇਸ਼ ਦੇ ਕਈ ਵੱਡੇ ਨੇਤਾਵਾਂ ਨੂੰ ਜੇਲਾਂ ਵਿਚ ਡੱਕ ਦਿੱਤਾ। ਇਸ ਤੋਂ ਬਾਅਦ ਇਸ ਅੰਦੋਲਨ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਇਕ ਝੰਡੇ ਹੇਠਾਂ ਲਾਮਬੱਧ ਕਰ ਦਿੱਤਾ। ਇਹ ਦੌਰਾਨ ਅੰਗਰੇਜ਼ੀ ਸੱਤਾ ਦੇ ਵਿਰੋਧ ’ਚ ਹਰ ਭਾਰਤੀ ਗਰੀਬ, ਅਮੀਰ, ਭਾਵੇਂ ਕਿ ਕਿਸੇ ਵੀ ਫਿਰਕੇ ਦਾ ਹੋਵੇ ਮੋਢੇ ਨਾਲ ਮੋਢਾ ਜੋੜ ਕੇ ‘ਭਾਰਤ ਛੱਡੋ ਅੰਦੋਲਨ’ ਦਾ ਹਿੱਸਾ ਬਣ ਗਿਆ। ਦੇਸ਼ ਦੇ ਲੱਖਾਂ ਨੌਜਵਾਨਾਂ ਨੇ ਆਪਣੀ ਪੜ੍ਹਾਈ ਅਤੇ ਹੋਰ ਕੰਮ-ਕਾਰ ਛੱਡ ਕੇ ‘ਕਰੋ ਜਾਂ ਮਰੋ’ ਦੇ ਨਾਅਰੇ ਹੇਠ ਇਕੱਠੇ ਹੋ ਗਏ। ਇਸ ਤਰ੍ਹਾਂ 15 ਅਗਸਤ 1947 ਨੂੰ ਦੇਸ਼ ਨੂੰ ਅੰਗਰੇਜ਼ੀ ਰਾਜ ਤੋਂ ਆਜ਼ਾਦੀ ਮਿਲ ਗਈ, ਜੋ ਕਿ ਇਸੇ ਮਹੀਨੇ ਵਿਚ ਵਾਪਰੀ ਵੱਡੀ ਇਤਿਹਾਸਕ ਘਟਨਾ ਸੀ।
 
ਰੱਖੜੀ ਨਾਲ ਵੀ ਹੈ 15 ਅਗਸਤ ਦਾ ਇਹ ਖਾਸ ਕੁਨੈਕਸ਼ਨ
ਦੇਸ਼ ਦੀ ਆਜ਼ਾਦੀ ਦੇ ਨਾਲ-ਨਾਲ ਰੱਖੜੀ ਦੇ ਤਿਉਹਾਰ ਦਾ ਵੀ 15 ਅਗਸਤ ਨਾਲ ਖਾਸ ਕੁਨੈਕਸ਼ ਹੈ। ਇਹ ਕੁਨੈਕਸ਼ਨ ਖਾਸ ਸਾਲਾਂ ਅਤੇ ਤਰੀਕਾਂ ਨਾਲ ਸਬੰਧਿਤ ਹੈ। ਇਸ ਵਾਰ ਰੱਖੜੀ ਅਤੇ ਆਜ਼ਾਦੀ ਦਿਵਸ ਇਕੱਠੇ ਅਤੇ ਇਕੋ ਦਿਨ ਆਏ ਹਨ।ਇਨ੍ਹਾਂ ਦੋਹਾਂ ਤਿਉਹਾਰਾਂ ਦਾ ਇਕੱਠੇ ਆਉਣਾ ਕੋਈ ਇਤਫਾਕ ਨਹੀਂ ਬਲਕਿ ਇਹ ਕੈਲੰਡਰ ਦਾ ਨਿਯਮ ਹੈ। ਇਸ ਨਿਯਮ ਮੁਤਾਬਕ ਹਰ 19 ਸਾਲ ਬਾਅਦ ਰੱਖੜੀ ਦਾ ਤਿਉਹਾਰ 15 ਅਗਸਤ ਨੂੰ ਹੀ ਆਉਂਦਾ ਹੈ। ਇਸ ਤੋਂ ਪਹਿਲਾਂ ਸਾਲ 2000 ਦੇ 15 ਅਸਸਤ ਵਾਲੇ ਦਿਨ ਵੀ ਰੱਖੜੀ ਦਾ ਤਿਉਹਾਰ ਆਇਆ ਸੀ। ਉਸ ਤੋਂ ਪਹਿਲਾਂ 1981, 1962 ਅਤੇ 1943 ਵਾਲੇ 15 ਅਗਸਤ ਦੇ ਦਿਨ ਵੀ ਰੱਖੜੀ ਦਾ ਤਿਉਹਾਰ ਸੀ। ਇਸ ਤੋਂ ਬਾਅਦ 1938 ਵਿਚ ਰੱਖੜੀ ਦਾ ਤਿਉਹਾਰ ਮੁੜ 15 ਅਗਸਤ ਨੂੰ ਆਵੇਗਾ। ਇਸ ਤਰ੍ਹਾਂ ਇਹ ਪ੍ਰਕਿਰਿਆ ਨਿਰੰਤਰ ਚੱਲਦੀ ਰਹੇਗੀ ਹੈ।

PunjabKesari

1947 ਦੀ ਆਜ਼ਾਦੀ ਤੋਂ ਬਾਅਦ ਆਈਆਂ ਪਹਿਲੀਆਂ ਤੀਆਂ ਅਤੇ ਰੱਖੜੀਆਂ 
ਆਜ਼ਾਦੀ ਤੋਂ ਬਾਅਦ ਆਇਆ ਰੱਖੜੀ ਦਾ ਪਹਿਲਾ ਤਿਉਹਾਰ ਆਜ਼ਾਦੀ ਦਿਵਸ ਤੋਂ 16 ਦਿਨ ਬਾਅਦ ਭਾਵ 31 ਅਗਸਤ ਨੂੰ ਸੀ। ਇਸ ਦੌਰਾਨ ਹੋਏ ਦੰਗੇ ਫਸਾਦਾਂ ਦੇ ਕਾਰਨ ਲੱਖਾਂ ਭੈਣਾਂ ਕੋਲੋਂ ਆਪਣੇ ਵੀਰ ਵਿੱਛੜ ਚੁੱਕੇ ਸਨ। ਇਸ ਤਿਉਹਾਰ ਦੌਰਾਨ ਲੱਖਾਂ ਵੀਰਾਂ ਦੇ ਗੁੱਟ ਭੈਣਾਂ ਦੀਆਂ ਰੱਖੜੀਆਂ ਨੂੰ ਉਡੀਕਦੇ ਰਹੇ ਅਤੇ ਲੱਖਾਂ ਭੈਣਾਂ ਆਪਣੇ ਵੀਰਾਂ ਦੀ ਨਾ ਮੁੱਕਣ ਵਾਲੀ ਉਡੀਕ ਵਿਚ ਬੈਠੀਆਂ ਰਹੀਆਂ। ਆਜ਼ਾਦੀ ਦਿਵਸ ਤੋਂ ਬਾਅਦ ਆਇਆ ਪਹਿਲਾ ਤਿਉਹਾਰ ਤੀਆਂ ਦਾ ਸੀ, ਜੋ ਕਿ 19 ਅਗਸਤ ਨੂੰ ਸੀ। ਪਹਿਲਾਂ ਜਿੱਥੇ ਇਸ ਮਹੀਨੇ ਦੌਰਾਨ ਪੰਜਾਬ ਦੀ ਫਿਜਾ ਵਿਚ ਤੀਆਂ ਦੇ ਗੀਤ ਅਤੇ ਬੋਲੀਆਂ ਗੂੰਜਦੇ ਸਨ, ਇਸ ਦੇ ਉਲਟ ਇਸ ਵਾਰ ਪੰਜਾਬ ਦੀ ਫਿਜ਼ਾ ਵਿਚ ਵੈਣ-ਕੀਰਨੇ, ਫਿਰਕੂ ਨਾਹਰੇ, ਉਜਾੜਾ ਅਤੇ ਮਾਰ-ਧਾੜ ਦੇ ਲਲਕਾਰੇ ਹੀ ਸਾਡੀ ਬਰਬਾਦੀ ਦਾ ਮੰਜ਼ਰ ਬਿਆਨ ਕਰ ਰਹੇ ਸਨ।

PunjabKesari


jasbir singh

News Editor

Related News