ਸਰਕਾਰੀ ਖਜ਼ਾਨਾ ਭਰਨ ਲਈ ਥਾਣਿਆਂ ''ਚ ਖੜ੍ਹੇ ਵਾਹਨਾਂ ਹੀ ਹੋਵੇ ਨਿਲਾਮੀ : ਕੈਰੋਂ

Tuesday, Nov 14, 2017 - 07:16 AM (IST)

ਸਰਕਾਰੀ ਖਜ਼ਾਨਾ ਭਰਨ ਲਈ ਥਾਣਿਆਂ ''ਚ ਖੜ੍ਹੇ ਵਾਹਨਾਂ ਹੀ ਹੋਵੇ ਨਿਲਾਮੀ : ਕੈਰੋਂ

ਜਲੰਧਰ, (ਮਹੇਸ਼)- ਐਂਟੀ ਕਰਾਈਮ, ਐਂਟੀ ਕੁਰੱਪਸ਼ਨ ਸੈੱਲ ਦੇ ਪ੍ਰਧਾਨ ਸਮਾਜ ਸੇਵਕ ਸੁਰਿੰਦਰ ਸਿੰਘ ਕੈਰੋਂ ਨੇ ਅੱਜ ਕਿਹਾ ਕਿ ਸਰਕਾਰ ਆਏ ਦਿਨ ਖਜ਼ਾਨੇ 'ਚ ਪੈਸੇ ਨਹੀਂ ਹਨ, ਦਾ ਢਿੰਡੋਰਾ ਪਿੱਟ ਰਹੀ ਹੈ ਪਰ ਨਵੀਆਂ ਪਾਲਸੀਆਂ ਨਹੀਂ ਬਣਾ ਰਹੀ। ਉਨ੍ਹਾਂ ਕਿਹਾ ਕਿ ਥਾਣਿਆਂ 'ਚ ਵੱਡੀ ਗਿਣਤੀ 'ਚ ਕੰਡਮ ਗੱਡੀਆਂ ਖੜ੍ਹੀਆਂ ਹਨ। ਉਨ੍ਹਾਂ ਦੀ ਨਿਲਾਮੀ ਕਰ ਕੇ ਸਰਕਾਰ ਖਜ਼ਾਨੇ ਦੀ ਪੂਰਤੀ ਕਰ ਸਕਦੀ ਹੈ। ਕੈਰੋਂ ਨੇ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਗੱਡੀ ਦੀ ਪਾਸਿੰਗ ਫੀਸ ਦੋ ਹਜ਼ਾਰ ਰੁਪਏ ਹੈ, ਜਦਕਿ ਕਿਸੇ ਦਾ ਟੈਕਸ ਟੁੱਟ ਜਾਵੇ ਤਾਂ 1800 ਰੁਪਏ ਮਹੀਨਾ ਜੁਰਮਾਨਾ ਵਸੂਲਿਆ ਜਾਂਦਾ ਹੈ, ਜੋ ਸਰਾਸਰ ਧੱਕਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕੀ ਜਾਇਜ਼ ਟੈਕਸ ਲਿਆ ਜਾਵੇ ਅਤੇ ਜੁਰਮਾਨੇ 'ਚ ਵੀ ਰਾਹਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕ ਟੈਕਸ ਭਰਨ 'ਚ ਰਾਹਤ ਮਹਿਸੂਸ ਕਰਨਗੇ। ਇਸ ਮੌਕੇ ਮੀਤ ਪ੍ਰਧਾਨ ਲਲਿਤ ਲਵਲੀ, ਸੈਕਟਰੀ ਦਵਿੰਦਰ ਸਿੰਘ ਵਿਰਦੀ, ਬਲਬੀਰ ਸਿੰਘ, ਪੰਡਤ ਵਿਨੋਦ ਸ਼ਰਮਾ, ਦਲਜੀਤ ਸਿੰਘ ਅਰੋੜਾ, ਹਰਿੰਦਰ ਸਿੰਘ ਧਾਮੀ, ਲਖਵਿੰਦਰ ਸਿੰਘ, ਤਰਸੇਮ ਸਿੰਘ, ਹਰਜਿੰਦਰ ਸਿੰਘ ਬਾਜਵਾ ਤੇ ਬਲਜੀਤ ਸਿੰਘ ਆਦਿ ਵੀ ਮੌਜੂਦ ਸਨ।


Related News