ਵੱਡੀ ਖ਼ਬਰ : ਦੋਮੋਰੀਆ ਪੁਲ ਖੜ੍ਹੇ ਪਾਣੀ ''ਚ ਛਾਲ ਮਾਰ ਵਿਅਕਤੀ ਨੇ ਕੀਤੀ ਖੁਦਕੁਸ਼ੀ
Monday, Sep 01, 2025 - 10:28 PM (IST)

ਜਲੰਧਰ (ਪੰਕਜ/ਕੁੰਦਨ)-ਜਲੰਧਰ ਦੇ ਦੋਮੋਰੀਆ ਪੁਲ ਤੋਂ ਛਾਲ ਮਾਰ ਕੇ ਢੰਨ ਮੁਹੱਲੇ ਦੇ ਰਹਿਣ ਵਾਲੇ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਪੁਲ ਦੇ ਹੇਠਾਂ ਗੰਦਾ ਮੀਂਹ ਦਾ ਪਾਣੀ ਅਤੇ ਸੀਵਰੇਜ ਦਾ ਪਾਣੀ ਸੀ ਜਿਸ ਵਿੱਚ ਡੁੱਬਣ ਨਾਲ ਵਿਅਕਤੀ ਦੀ ਮੌਤ ਹੋ ਗਈ। ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਪਛਾਣ ਬਿੱਟੂ ਵਜੋਂ ਹੋਈ ਹੈ, ਜੋ ਕਿ ਢੰਨ ਮੁਹੱਲੇ ਦਾ ਰਹਿਣ ਵਾਲਾ ਹੈ। ਥਾਣਾ 3 ਦੇ ਇੰਚਾਰਜ ਰਜਿੰਦਰ ਸਿੰਘ ਨੇ ਦੱਸਿਆ ਕਿ ਬਿੱਟੂ ਬਾਈਕ 'ਤੇ ਆਇਆ ਸੀ। ਜਿਵੇਂ ਹੀ ਉਹ ਪੁਲ ਤੋਂ ਛਾਲ ਮਾਰਨ ਲੱਗਾ ਤਾਂ ਕੁਝ ਲੋਕਾਂ ਨੇ ਉਸਨੂੰ ਰੋਕਣ ਲਈ ਰੌਲਾ ਪਾਇਆ ਪਰ ਬਿੱਟੂ ਨੇ ਪੁਲ ਤੋਂ ਪਾਣੀ ਵਿੱਚ ਛਾਲ ਮਾਰ ਦਿੱਤੀ। ਖੁਦਕੁਸ਼ੀ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।