11 ਸਾਲ ਦੀ ਬੱਚੀ ਨਾਲ ਗੁਆਂਢੀ ਵਲੋਂ ਜਬਰ-ਜ਼ਿਨਾਹ ਦੀ ਕੋਸ਼ਿਸ਼

Friday, Nov 24, 2023 - 05:15 PM (IST)

11 ਸਾਲ ਦੀ ਬੱਚੀ ਨਾਲ ਗੁਆਂਢੀ ਵਲੋਂ ਜਬਰ-ਜ਼ਿਨਾਹ ਦੀ ਕੋਸ਼ਿਸ਼

ਲੁਧਿਆਣਾ (ਬੇਰੀ) : ਗੁਆਂਢੀ ਨੇ 11 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦਾ ਯਤਨ ਕੀਤਾ। ਬੱਚੀ ਦੇ ਰੋਣ ’ਤੇ ਉਸ ਦੀ ਔਰਤ ਰਿਸ਼ਤੇਦਾਰ ਨੇ ਦੇਖ ਲਿਆ ਅਤੇ ਉਸ ਦੇ ਰੌਲਾ ਪਾਉਣ ’ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ ’ਤੇ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਮੁਲਜ਼ਮ ਅਨੁਰੋਧ ਸੈਣੀ ਨੂੰ ਫੜ ਕੇ ਉਸ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਪੀੜਤਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਫੈਕਟਰੀ ’ਚ ਕੰਮ ’ਤੇ ਗਈ ਹੋਈ ਸੀ। ਪਿੱਛੋਂ ਉਸ ਦੀ 11 ਸਾਲ ਦੀ ਬੇਟੀ ਕਮਰੇ ਵਿਚ ਇਕੱਲੀ ਸੀ।

ਉਸ ਦੀ ਭਾਬੀ ਦਾ ਉਸ ਨੂੰ ਫੋਨ ਆਇਆ ਕਿ ਮੁਲਜ਼ਮ ਗੁਆਂਢੀ ਅਨੁਰੋਧ ਸੈਣੀ ਉਸ ਦੀ ਬੇਟੀ ਨੂੰ ਕਮਰੇ ਵਿਚ ਲੈ ਗਿਆ ਸੀ ਜਿੱਥੇ ਉਸ ਦੀ ਬੇਟੀ ਦੇ ਨਾਲ ਜਬਰ-ਜ਼ਿਨਾਹ ਕਰਨ ਦਾ ਯਤਨ ਕੀਤਾ। ਇਸ ’ਤੇ ਉਹ ਤੁਰੰਤ ਆਪਣੇ ਕਮਰੇ ਵਿਚ ਪੁੱਜੀ। ਬੱਚੀ ਨੇ ਉਸ ਨੂੰ ਸਭ ਕੁਝ ਦੱਸਿਆ। ਪੁਲਸ ਨੂੰ ਪਤਾ ਲੱਗਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਨੂੰ ਲੱਭ ਕੇ ਕਾਬੂ ਕਰ ਲਿਆ। ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।


author

Gurminder Singh

Content Editor

Related News