ਦੂਜੀ ਜਮਾਤ ਦੀ ਬੱਚੀ ਨੂੰ ਖੇਤਾਂ ''ਚ ਲਿਜਾ ਕੀਤਾ ਸ਼ਰਮਨਾਕ ਕਾਰਾ, ਮੌਕੇ ''ਤੇ ਪੁੱਜੇ ਲੋਕ ਤਾਂ ਹੋਇਆ...

Sunday, Jul 21, 2024 - 07:11 PM (IST)

ਦੂਜੀ ਜਮਾਤ ਦੀ ਬੱਚੀ ਨੂੰ ਖੇਤਾਂ ''ਚ ਲਿਜਾ ਕੀਤਾ ਸ਼ਰਮਨਾਕ ਕਾਰਾ, ਮੌਕੇ ''ਤੇ ਪੁੱਜੇ ਲੋਕ ਤਾਂ ਹੋਇਆ...

ਜਲੰਧਰ (ਮਾਹੀ)- ਥਾਣਾ ਮਕਸੂਦਾਂ ਅਧੀਨ ਪੈਂਦੇ ਇਲਾਕੇ ’ਚ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਮੁੰਡੇ ਨੂੰ ਲੋਕਾਂ ਨੇ ਛਿੱਤਰ-ਪਰੇਡ ਕਰਕੇ ਪੁਲਸ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦੇ ਨਾਬਾਲਗ ਦੀ ਮਾਂ ਨੇ ਦੱਸਿਆ ਕਿ ਉਸ ਦਾ ਪਤੀ ਰੋਜ਼ਾਨਾ ਦੀ ਤਰ੍ਹਾਂ ਬੱਚਿਆਂ ਨੂੰ ਸਕੂਲ ਛੱਡ ਕੇ ਕੰਮ ’ਤੇ ਚਲਾ ਗਿਆ ਸੀ ਅਤੇ ਦੂਜੀ ’ਚ ਪੜ੍ਹਦੀ 8 ਸਾਲਾ ਬੱਚੀ ਦੁਪਹਿਰ ਨੂੰ ਸਕੂਲੋਂ ਨਿਕਲਦੇ ਹੀ ਘਰ ਵਾਪਸ ਆ ਗਈ।

ਇਸੇ ਦੌਰਾਨ ਨੇੜੇ ਹੀ ਰਹਿਣ ਵਾਲਾ ਇਕ ਪ੍ਰਵਾਸੀ ਮੁੰਡਾ ਨਾਬਾਲਗ ਕੁੜੀ ਦਾ ਮੂੰਹ ਬੰਨ੍ਹ ਕੇ ਥੋੜ੍ਹੀ ਦੂਰ ਖੇਤਾਂ ’ਚ ਲੈ ਗਿਆ, ਜਿੱਥੇ ਉਸ ਨੇ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ, ਜਦ ਬੱਚੀ ਨੇ ਰੌਲਾ ਪਾਇਆ ਤਾਂ ਨੇੜਲੇ ਖੇਤਾਂ ’ਚ ਕੰਮ ਕਰਦੇ ਕਿਸਾਨ ਨੇ ਬੱਚੀ ਦਾ ਰੌਲਾ ਸੁਣਿਆ ਤਾਂ ਉਹ ਉਨ੍ਹਾਂ ਕੋਲ ਪਹੁੰਚਿਆ ਅਤੇ ਪ੍ਰਵਾਸੀ ਮੁੰਡੇ ਨੂੰ ਕਾਬੂ ਕੀਤਾ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਗੁੱਸੇ ’ਚ ਮੁੰਡੇ ਦੀ ਜੰਮ ਕੇ ਛਿੱਤਰ-ਪਰੇਡ ਕੀਤੀ।

ਇਹ ਵੀ ਪੜ੍ਹੋ- 4 ਦਿਨ ਪਹਿਲਾਂ ਚਾਵਾਂ ਨਾਲ ਇਕਲੌਤਾ ਪੁੱਤ ਭੇਜਿਆ ਸੀ ਕੈਨੇਡਾ, 5ਵੇਂ ਦਿਨ ਮਿਲੀ ਮੌਤ ਦੀ ਖ਼ਬਰ ਨੇ ਮਾਤਮ 'ਚ ਬਦਲੀਆਂ ਖ਼ੁਸ਼ੀਆਂ

ਨਾਬਾਲਗ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੇ ਕੰਮ ਲਈ ਗਿਆ ਹੋਇਆ ਸੀ। ਉਸ ਨੇ ਮੌਕੇ ’ਤੇ ਪਹੁੰਚ ਕੇ ਥਾਣਾ ਮਕਸੂਦਾਂ ਦੀ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਦੇ ਬਾਅਦ ਏ. ਐੱਸ. ਆਈ. ਰਜਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਪ੍ਰਵਾਸੀ ਮੁੰਡੇ ਨੂੰ ਕਾਬੂ ਕੀਤਾ। ਐੱਸ. ਐੱਚ. ਓ. ਬਿਕਰਮ ਸਿੰਘ ਨੇ ਦੱਸਿਆ ਕਿ ਪ੍ਰਵਾਸੀ ਮੁੰਡੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਸ੍ਰੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀ ਮਾਂ, ਘਰ ਆ ਕੇ ਪੁੱਤ ਨੂੰ ਮ੍ਰਿਤਕ ਵੇਖਿਆ ਤਾਂ ਉੱਡ ਗਏ ਹੋਸ਼
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News