ਨਸ਼ਾ ਸਮੱਗਲਰ ਨੂੰ ਫੜਨ ਗਈ ਪੁਲਸ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਚੱਲ ਗਈਆਂ ਗੋਲ਼ੀਆਂ
Monday, May 19, 2025 - 01:00 PM (IST)

ਨਵਾਂਸ਼ਹਿਰ (ਤ੍ਰਿਪਾਠੀ, ਛਿੰਜੀ ਲੜੋਆ)- ਨਸ਼ੇ ਦੇ ਆਦੀ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਥਾਣਾ ਔੜ ਦੀ ਪੁਲਸ 'ਤੇ ਮੁਲਜ਼ਮ ਵੱਲੋਂ ਗੱਡੀ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪੁਲਸ ਵੱਲੋਂ ਸਵੈ-ਰੱਖਿਆ ਵਿਚ ਕਾਰ ਦੇ ਟਾਇਰ ’ਤੇ ਫਾਇਰਿੰਗ ਵੀ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਨਰੇਸ਼ ਕੁਮਾਰੀ ਨੇ ਦੱਸਿਆ ਕਿ ਥਾਣਾ ਔੜ ਦੀ ਪੁਲਸ ਵੱਲੋਂ ਨਸ਼ਾ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਕੋਲੋਂ ਪੁੱਛਗਿੱਛ ਕਰਨ ’ਤੇ ਵੱਡੇ ਨਸ਼ਾ ਸਮੱਗਲਰ ਜੈਲੀ ਦਾ ਨਾਂ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਪਤਵੰਤੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਸਮੱਗਲਰ ਦੇ ਘਰ ਗਈ ਸੀ, ਜਿਸ ’ਤੇ ਨਸ਼ਾ ਸਮੱਗਲਰਾਂ ਨੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਸਕੂਲ ਤੇ ਪੈਟਰੋਲ ਪੰਪ ਨੇੜੇ ਟਰੱਕ ਨੂੰ ਲੱਗੀ ਭਿਆਨਕ ਅੱਗ, ਪੈ ਗਈਆਂ ਭਾਜੜਾਂ
ਉਨ੍ਹਾਂ ਦੱਸਿਆ ਕਿ ਨਸ਼ਾ ਸਮੱਗਲਰ ਜੈਲੀ ਦੇ ਪੁੱਤਰ ਨੇ ਆਪਣੀ ਗੱਡੀ ਪੁਲਸ ਪਾਰਟੀ ’ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਰੱਖਿਆ ਲਈ ਗੱਡੀ ਦੇ ਟਾਇਰ ’ਤੇ ਫਾਇਰ ਕਰਨਾ ਪਿਆ ਪਰ ਜੈਲੀ ਦਾ ਪੁੱਤਰ ਗੁਰਚੜ੍ਹਤ ਆਪਣੀ ਪਤਨੀ ਸੀਮਾ ਨਾਲ ਭੱਜਣ ਵਿਚ ਸਫ਼ਲ ਰਿਹਾ। ਪੁਲਸ ਦੀ ਟੀਮ ਜੱਦੋ-ਜ਼ਹਿਦ ਉਪਰੰਤ ਘਰ ਅੰਦਰ ਪਹੁੰਚ ਗਈ, ਜਿਥੋਂ ਪਸ਼ੂਆਂ ਦੇ ਚਾਰੇ ਵਿਚ ਲੁਕਾ ਕੇ ਰੱਖੀ 20 ਗ੍ਰਾਮ ਹੈਰੋਇਨ, ਨਸ਼ੀਲੇ ਕੈਪਸੂਲ ਅਤੇ ਕਾਫ਼ੀ ਮਾਤਰਾ ਵਿਚ ਨਸ਼ੀਲਾ ਪਦਾਰਥ ਮਿਲਿਆ। ਪੁਲਸ ਨੇ ਮੁਲਜ਼ਮਾਂ ’ਤੇ ਐੱਨ. ਡੀ. ਪੀ. ਐੱਸ. ਐਕਟ ਅਤੇ ਬੀ. ਐੱਨ. ਐੱਸ. ਦੀ ਧਾਰਾ 109 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਵਿਚ ਹੋਰ ਵੱਡੇ ਖ਼ੁਲਾਸੇ ਹੋਣ ਦੀ ਵੀ ਆਸ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਦੋ ਫੈਕਟਰੀਆਂ 'ਚ ਮਚੇ ਅੱਗ ਦੇ ਭਾਂਬੜ, ਦੂਰ ਤੱਕ ਵਿਖਾਈ ਦਿੱਤੀਆਂ ਅੱਗ ਦੀਆਂ ਲਪਟਾਂ
ਉਨ੍ਹਾਂ ਦੱਸਿਆ ਕਿ ਨਸ਼ੇ ਸਮੱਗਲਰ ਦੇ ਘਰ ਨਸ਼ਾ ਖਰੀਦਣ ਆਏ ਇਕ ਨੌਜਵਾਨ ਨੂੰ ਵੀ ਕਾਬੂ ਕੀਤਾ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਕਾਬੂ ਦੋਸ਼ੀਆਂ ਵਿਚੋਂ ਇਕ ਨੂੰ ਇਲਾਜ ਲਈ ਨਸ਼ਾ ਛੁਡਾਓ ਕੇਂਦਰ ਭੇਜਿਆ ਗਿਆ ਹੈ, ਜਦਕਿ ਪੁਲਸ ’ਤੇ ਗੱਡੀ ਚੜ੍ਹਾਉਣ ਦੇ ਯਤਨ ਦੇ ਦੋਸ਼ ਦੇ ਮਾਮਲੇ ਵਿਚ ਧਾਰਾ 307 ਦਾ ਵਾਧਾ ਵੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲੇਗਾ ਮੌਸਮ! 22 ਤਾਰੀਖ਼ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, Alert ਰਹਿਣ ਇਹ ਜ਼ਿਲ੍ਹੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e