ਹਾਦਸੇ ਕਾਰਨ ਗੁੱਸੇ ''ਚ ਆਏ ਨੌਜਵਾਨ ਨੇ ਕਾਰ ਸਵਾਰ ਨੂੰ ਕੀਤਾ ਜ਼ਖਮੀ (ਤਸਵੀਰਾਂ)

03/22/2017 1:40:43 PM

ਜਲੰਧਰ (ਸੋਨੂੰ) : ਸ਼ਹਿਰ ਦੇ ਖਾਲਸਾ ਕਾਲਜ ਨੇੜੇ ਇਕ ਇੰਡੀਗੋ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਗੁੱਸੇ ''ਚ ਆਏ ਮੋਟਰਸਾਈਕਲ ਸਵਾਰ ਨੇ ਕਾਰ ਸਵਾਰ ਨੂੰ ਜ਼ਖਮੀ ਕਰ ਦਿੱਤਾ। ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਪ੍ਰਿਤਪਾਲ ਸਿੰਘ ਵਾਸੀ ਮਧੂਬਨ ਕਾਲੋਨੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਬੱਸ ਸਟੈਂਡ ਜਾ ਰਿਹਾ ਸੀ। ਇਸ ਦੌਰਾਨ ਉਸ ਦੇ ਮੋਟਰਸਾਈਕਲ ਨੂੰ ਇਕ ਕਾਰ ਨੇ ਪਿੱਛਿਓਂ ਦੀ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਹਾਂ ਵਿਚਕਾਰ ਝਗੜਾ ਸ਼ੁਰੂ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਪ੍ਰਿਤਪਾਲ ਸਿੰਘ ਨੇ ਕਾਰ ਸਵਾਰ ਅਮਿਤ ਕੁਮਾਰ ਨੂੰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ ਅਤੇ ਪ੍ਰਿਤਪਾਲ ਸਿੰਘ ਨੂੰ ਵੀ ਪੁਲਸ ਥਾਣੇ ਲੈ ਗਈ।

Babita Marhas

News Editor

Related News