ਪਰਿਵਾਰ ਨਾਲ ਘਰ ਜਾ ਰਹੇ ਆਟੋ ਚਾਲਕ ''ਤੇ ਦਿਨ-ਦਿਹਾੜੇ ਕਿਰਪਾਨ ਨਾਲ ਹਮਲਾ

01/18/2018 12:17:27 PM

ਜਲੰਧਰ (ਮਹੇਸ਼)— ਧਾਰਮਿਕ ਥਾਂ ਤੋਂ ਪਰਿਵਾਰ ਸਮੇਤ ਜਾ ਰਹੇ ਆਟੋ ਚਾਲਕ 'ਤੇ ਦਿਨ-ਦਿਹਾੜੇ 2 ਸਕੇ ਭਰਾਵਾਂ ਸਮੇਤ 4 ਲੋਕਾਂ ਨੇ ਕਿਰਪਾਨ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਬਲਬੀਰ ਸਿੰਘ ਉਰਫ ਬੀਰਾ ਪੁੱਤਰ ਸ਼ੌਂਕੀ ਸਿੰਘ ਵਾਸੀ ਪਿੰਡ ਜਗਰਾਲ ਥਾਣਾ ਸਦਰ ਜਲੰਧਰ ਗੰਭੀਰ ਰੂਪ ਨਾਲ ਜ਼ਜ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮਾਮਲੇ ਦੀ ਜਾਂਚ ਕਰ ਰਹੇ ਫਤਿਹਪੁਰ ਪੁਲਸ ਚੌਕੀ ਦੇ ਏ. ਐੱਸ. ਆਈ. ਭਗਵੰਤ ਸਿੰਘ ਨੂੰ ਬੀਤੀ ਦੇਰ ਰਾਤ ਦਿੱਤੇ ਗਏ ਬਿਆਨਾਂ 'ਚ ਬਲਬੀਰ ਸਿੰਘ ਬੀਰੂ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ ਆਟੋ 'ਚ ਘਰ ਜਾ ਰਿਹਾ ਸੀ। ਪ੍ਰਤਾਪਪੁਰਾ ਦੇ ਨੇੜੇ ਪਹੁੰਚਣ 'ਤੇ ਮੋਟਰਸਾਈਕਲ 'ਤੇ ਸਵਾਰ 4 ਨੌਜਵਾਨਾਂ ਨੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਉਸ ਦਾ ਆਟੋ ਖੇਤਾਂ 'ਚ ਸੁੱਟ ਕੇ ਹਮਲਾਵਰ ਉੱਥੋਂ ਫਰਾਰ ਹੋ ਗਏ। ਹਮਲੇ ਦੌਰਾਨ ਮਾਮੂਲੀ ਜ਼ਖਮੀ ਹੋਏ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ 'ਚ ਪਹੁੰਚਾਇਆ। ਆਟੋ ਚਾਲਕ ਦੇ ਬਿਆਨਾਂ 'ਤੇ ਥਾਣਾ ਸਦਰ ਵਿਚ ਭੋਲੂ ਅਤੇ ਜਤਿੰਦਰ ਉਰਫ ਮੱਖੀ ਦੋਵਂੇ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਚੰਨਣਪੁਰ ਜ਼ਿਲਾ ਜੰਲਧਰ ਦੇ ਖਿਲਾਫ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਹਾਲੇ ਸਾਰੇ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਭਾਲ 'ਚ ਪੁਲਸ ਸ਼ੱਕੀ ਥਾਵਾਂ 'ਤੇ ਰੇਡ ਕਰ ਰਹੀ ਹੈ।


Related News