ਚਾਹ ਦੀ ਰੇਹੜੀ ਦੇ ਮਾਲਕ ਅਤੇ ਨੌਕਰ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

10/16/2017 8:07:02 AM

ਪਟਿਆਲਾ  (ਬਲਜਿੰਦਰ) - ਸ਼ਹਿਰ ਦੀ ਸਿਟੀ ਸੈਂਟਰ ਮਾਰਕੀਟ ਵਿਚ ਦੇਰ ਸ਼ਾਮ 2 ਦਰਜਨ ਤੋਂ ਜ਼ਿਆਦਾ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਚਾਹ ਦੀ ਰੇਹੜੀ ਦੇ ਮਾਲਕ ਅਤੇ ਉਸ ਦੇ ਨੌਕਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਰੇਹੜੀ ਦਾ ਮਾਲਕ ਦਲੀਪ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਨੌਕਰ ਦੇ ਵੀ ਸੱਟਾਂ ਲੱਗੀਆਂ। ਦਲੀਪ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਸ ਸਬੰਧੀ ਥਾਣਾ ਮਾਡਲ ਟਾਊਨ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।  ਜਾਣਕਾਰੀ ਦਿੰਦਿਆਂ ਦਲੀਪ ਨੇ ਦੱਸਿਆ ਕਿ ਉਸ ਦੇ ਨੌਕਰ ਧੀਰਜ ਤੋਂ ਕੁਝ ਵਿਅਕਤੀ ਜ਼ਬਰਦਸਤੀ ਸਾਮਾਨ ਮੰਗ ਰਹੇ ਸਨ। ਮਨ੍ਹਾ ਕਰਨ 'ਤੇ ਉਸ ਦੇ ਨੌਕਰ 'ਤੇ ਹਮਲਾ ਕਰ ਦਿੱਤਾ। ਜਦੋਂ ਉਸ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਰਾਡਾਂ ਅਤੇ ਕ੍ਰਿਪਾਨਾਂ ਨਾਲ ਰੇਹੜੀ ਦਾ ਸਾਰਾ ਸਾਮਾਨ ਤੋੜ ਦਿੱਤਾ। ਜਾਂਦੇ ਸਮੇਂ ਗੱਲੇ ਵਿਚੋਂ ਪੈਸੇ ਅਤੇ ਹੋਰ ਸਾਮਾਨ ਵੀ ਚੋਰੀ ਕਰ ਕੇ ਲੈ ਗਏ। ਇਸ ਗੁੰਡਾਗਰਦੀ ਨਾਲ ਪੁਰੇ ਇਲਾਕੇ ਵਿਚ ਦਹਿਸ਼ਤ ਫੈਲੀ ਹੋਈ ਹੈ।  


Related News