ਫਿਰੋਜ਼ਪੁਰ : ਪੁਲਸ ''ਤੇ ਗੋਲੀਆਂ ਚਲਾ 2 ਦੋਸ਼ੀਆਂ ਨੂੰ ਛੁਡਵਾ ਲੈ ਗਿਆ ਵਿਅਕਤੀ

Saturday, Feb 15, 2020 - 10:37 AM (IST)

ਫਿਰੋਜ਼ਪੁਰ : ਪੁਲਸ ''ਤੇ ਗੋਲੀਆਂ ਚਲਾ 2 ਦੋਸ਼ੀਆਂ ਨੂੰ ਛੁਡਵਾ ਲੈ ਗਿਆ ਵਿਅਕਤੀ

ਫਿਰੋਜ਼ਪੁਰ (ਮਨਦੀਪ, ਆਵਲਾ, ਕੁਮਾਰ) : ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਜੰਗਾ ਵਾਲਾ ਮੋੜ ਨੇੜੇ ਇਕ ਰਸੂਖਦਾਰ ਵਿਅਕਤੀ ਹਰਮੀਤ ਸਿੰਘ ਵਲੋਂ ਪੁਲਸ 'ਤੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ ਗਿਆ ਅਤੇ ਪੁਲਸ ਦੀ ਗੱਡੀ ਦੀ ਵੀ ਭੰਨਤੋੜ ਕੀਤੀ ਗਈ। ਇੰਨਾ ਹੀ ਨਹੀਂ, ਹਰਮੀਤ ਸਿੰਘ ਆਪਣੇ ਨਾਲ 2 ਦੋਸ਼ੀ ਪੀ. ਓ. ਵਿਅਕਤੀਆਂ ਅੰਗਰੇਜ਼ ਸਿੰਘ ਅਤੇ ਜਰਮਨ ਸਿੰਘ ਨੂੰ ਪੁਲਸ ਦੀ ਗ੍ਰਿਫਤ ਤੋਂ ਛੁਡਵਾ ਕੇ ਮੌਕੇ ਤੋਂ ਫਰਾਰ ਹੋ ਗਿਆ। ਬੀਤੀ ਦੇਰ ਰਾਤ ਤੱਕ ਪੁਲਸ ਇਸ ਮਾਮਲੇ ਦੀ ਛਾਣਬੀਣ ਕਰਦੀ ਰਹੀ। ਕੁਝ ਸਿਆਸੀ ਨੇਤਾਵਾਂ ਦੇ ਦਬਾਅ ਕਾਰਨ ਪੁਲਸ ਨੇ ਮਾਮਲੇ ਨੂੰ ਰਫਾ-ਦਫਾ ਕਰਦੇ ਹੋਏ ਹਰਮੀਤ ਸਿੰਘ ਅਤੇ 6-7 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ 'ਚ ਅਜੇ ਤੱਕ ਪੁਲਸ ਕੁਝ ਰਸੂਖਦਾਰ ਦੋਸ਼ੀ ਵਿਅਕਤੀਆਂ ਦਾ ਬਚਾਅ ਕਰਦੀ ਹੋਈ ਦਿਖਾਈ ਦੇ ਰਹੀ ਹੈ। ਪੁਲਸ ਵਲੋਂ ਛੁਡਵਾਏ ਗਏ 2 ਦੋਸ਼ੀਆਂ 'ਚੋਂ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਏ ਜਾਣ ਦੇ ਗੱਲ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੁਲਸ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ।


author

Babita

Content Editor

Related News