ਵਿਦੇਸ਼ੋਂ ਪੰਜਾਬ ਪਰਤਦੇ ਸਮੇਂ ਦਿੱਲੀ ਏਅਰਪੋਰਟ ਤੋਂ ਨਿਕਲਦਿਆਂ NRI ਪਰਿਵਾਰ ਦੇ ਪਿੱਛੇ ਲੱਗੇ ਬਦਮਾਸ਼, ਮਸਾਂ ਬਚਾਈ ਜਾਨ
Saturday, Jul 27, 2024 - 06:31 PM (IST)
ਫਾਜ਼ਿਲਕਾ : ਫਾਜ਼ਿਲਕਾ ਤੋਂ ਕਿਸਾਨ ਆਗੂ ਵਿਦੇਸ਼ੋਂ ਪਰਤੀ ਆਪਣੀ ਪਤਨੀ ਨੂੰ ਲੈਣ ਲਈ ਦਿੱਲੀ ਏਅਰਪੋਰਟ 'ਤੇ ਗਏ। ਇਸ ਦੌਰਾਨ ਜਦੋਂ ਉਹ ਏਅਰਪੋਰਟ ਤੋਂ ਬਾਹਰ ਨਿਕਲੇ ਤਾਂ ਨੈਸ਼ਨਲ ਹਾਈਵ 'ਤੇ ਉਨ੍ਹਾਂ ਦੇ ਪਿੱਛੇ ਬਦਮਾਸ਼ ਲੱਗ ਗਏ। ਜਿਨ੍ਹਾਂ ਨੇ ਕਈ ਕਿਲੋਮੀਟਰ ਤਕ ਉਨ੍ਹਾਂ ਦਾ ਪਿੱਛਾ ਕੀਤਾ। ਇਥੋਂ ਤਕ ਕਿ ਰਸਤੇ ਵਿਚ ਬੇਸਬਾਲ ਨਾਲ ਹਮਲਾ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੈਟਰੋਲ ਪੰਪ ਦੇ ਬਾਥਰੂਮ ਵਿਚ ਖੁਦ ਨੂੰ ਬੰਦ ਕਰਕੇ ਆਪਣੀ ਜਾਨ ਬਚਾਈ। ਬਾਅਦ ਵਿਚ ਮੌਕੇ 'ਤੇ ਪੁਲਸ ਪਹੁੰਚੀ ਅਤੇ ਉਨ੍ਹਾਂ ਨੂੰ ਟੋਲ ਪਲਾਜ਼ਾ ਤਕ ਛੱਡਿਆ। ਫਿਲਹਾਲ ਉਨ੍ਹਾਂ ਵਲੋਂ ਇਸ ਮਾਮਲੇ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਸੁੱਖ ਵਿਲਾਸ ਦਾ ਨਾਂ ਲੈ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਬਹੁਤ ਜਲਦੀ ਦੇਵਾਂਗਾ ਖ਼ੁਸ਼ਖ਼ਬਰੀ
ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਬਿੱਟੂ ਸਿੰਘ ਬਰਾੜ ਨੇ ਦੱਸਿਆ ਕਿ ਉਹ ਪਤਨੀ ਨੂੰ ਲੈ ਕੇ ਲਈ ਦਿੱਲੀ ਹਵਾਈ ਅੱਡੇ ਤੋਂ ਆ ਰਹੇ ਸੀ। ਰਸਤੇ ਵਿਚ ਹਾਈਵੇ 'ਤੇ ਨਿੱਜੀ ਹੋਟਲ 'ਤੇ ਚਾਹ ਪੀਣ ਲਈ ਰੁਕੇ। ਕੁਝ ਸਮੇਂ ਬਾਅਦ ਜਦੋਂ ਉਹ ਉਥੋਂ ਨਿਕਲੇ ਤਾਂ ਲਗਭਗ 20 ਕਿਲੋਮੀਟਰ ਅੱਗੇ ਜਾਣ 'ਤੇ ਇਕ ਹੋਰ ਗੱਡੀ ਉਨ੍ਹਾਂ ਦੇ ਪਿੱਛੇ ਲੱਗ ਗਈ। ਜਿਸ ਵਿਚ ਕੁਝ ਬਦਮਾਸ਼ ਸਵਾਰ ਸਨ। ਲਗਭਗ 150 ਕਿੱਲੋਮੀਟਰ ਤਕ ਉਨ੍ਹਾਂ ਦਾ ਪਿੱਛਾ ਕੀਤਾ। ਹਾਂਸੀ ਨੇੜੇ ਉਨ੍ਹਾਂ ਦੀ ਗੱਡੀ ਅੱਗੇ ਗੱਡੀ ਲਗਾ ਕੇ ਰੋਕ ਲਿਆ, ਜਿਸ ਤੋਂ ਬਾਅਦ ਉਨ੍ਹਾਂ 'ਤੇ ਬੇਸਬਾਲ ਨਾਲ ਹਮਲਾ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਪੁਲਸ ਦਾ ਵੱਡਾ ਐਕਸ਼ਨ, ਮਰਸਡੀਜ਼ 'ਤੇ ਆਏ ਗੈਂਗਸਟਰਾਂ ਦਾ ਕੀਤਾ ਐਨਕਾਊਂਟਰ
ਇਸ ਦੌਰਾਨ ਉਨ੍ਹਾਂ ਨੇ ਤੇਜ਼ੀ ਨਾਲ ਆਪਣੀ ਗੱਡੀ ਦਿੱਲੀ ਵੱਲ ਭਜਾ ਲਈ ਅਤੇ ਰਸਤੇ ਵਿਚ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਜਦਕਿ ਉਨ੍ਹਾਂ ਨੇ ਰਸਤੇ ਵਿਚ ਪੈਟਰੋਲ ਪੰਪ 'ਤੇ ਗੱਡੀ ਰੋਕ ਕੇ ਬਾਥਰੂਮ ਵਿਚ ਆਪਣੇ ਆਪ ਨੂੰ ਬੰਦ ਕਰਕੇ ਆਪਣੀ ਜਾਨ ਬਚਾਈ। ਬਾਅਦ ਵਿਚ ਪੁਲਸ ਮੌਕੇ 'ਤੇ ਪਹੁੰਚੀ ਅਤੇ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਟੋਲ ਪਲਾਜ਼ਾ ਤਕ ਛੱਡਿਆ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ 'ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਦਿੱਲੀ ਵਰਗੇ ਹਾਈਵੇਅ 'ਤੇ ਅਜਿਹੀ ਘਟਨਾ ਵਾਪਰੀ।
ਇਹ ਵੀ ਪੜ੍ਹੋ : ਸਰਕਾਰੀ ਸਕੂਲ ਦੀ ਅਧਿਆਪਕਾ ਬਣੀ ਥਾਣੇਦਾਰ, ਹੋਮਵਰਕ ਨਾ ਕਰਨ ਵਾਲੇ ਬੱਚਿਆਂ ’ਤੇ ਥਰਡ ਡਿਗਰੀ ਦੀ ਵਰਤੋਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8