ਅਣਪਛਾਤੇ ਵਿਅਕਤੀਆਂ ਨੇ ਪੁਜਾਰੀ ’ਤੇ ਕੀਤਾ ਹਮਲਾ
Friday, Jul 20, 2018 - 08:04 AM (IST)

ਫਾਜ਼ਿਲਕਾ(ਲੀਲਾਧਰ) - ਬੀਕਾਨੇਰੀ ਰੋਡ ’ਤੇ ਸਥਿਤ ਸ਼੍ਰੀ ਸਨਾਤਮ ਧਰਮ ਬਾਵਡ਼ੀ ਸਭਾ ਦੇ ਸ਼੍ਰੀ ਬਾਲਾ ਜੀ ਬਾਬੋਸਾ ਮੰਦਰ ਦੇ ਪੁਜਾਰੀ ਗੁਲਸ਼ਨ ਕੁਮਾਰ ਸ਼ਰਮਾ ਨੂੰ ਬੀਤੀ ਰਾਤ ਮੋਟਰਸਾਈਕਲ ਸਵਾਰ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਪੁਲਸ ਨੂੰ ਦਿੱਤੇ ਬਿਆਨ ਵਿਚ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਉਹ ਰਾਤ ਲਗਭਗ 10 ਵਜੇ ਬਾਬੋਸਾ ਮੰਦਰ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਮੂੰਹ ਨੂੰ ਕੱਪਡ਼ੇ ਨਾਲ ਲਪੇਟੇ ਦੋ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਭੱਜ ਨਿਕਲੇ। ਗੁਲਸ਼ਨ ਕੁਮਾਰ ਨੂੰ ਸਥਾਨਕ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਵਰਣਨਯੋਗ ਹੈ ਕਿ ਸ਼ਹਿਰ ਦੇ ਕਈ ਹਿੱਸਿਆਂ ’ਚ ਹੋਏ ਹਮਲਿਆਂ ਵਿਚ ਕਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ।