ਲੁਧਿਆਣਾ ''ਚ ਕਰਿਆਨਾ ਕਾਰੋਬਾਰੀ ''ਤੇ ਹਮਲਾ, ਪਿਓ-ਪੁੱਤ ਨੇ ਕਾਊਂਟਰ ਹੇਠ ਲੁਕ ਕੇ ਬਚਾਈ ਜਾਨ

Saturday, Apr 22, 2023 - 05:13 PM (IST)

ਲੁਧਿਆਣਾ ''ਚ ਕਰਿਆਨਾ ਕਾਰੋਬਾਰੀ ''ਤੇ ਹਮਲਾ, ਪਿਓ-ਪੁੱਤ ਨੇ ਕਾਊਂਟਰ ਹੇਠ ਲੁਕ ਕੇ ਬਚਾਈ ਜਾਨ

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਸੂਫੀਆਂ ਚੌਂਕ 'ਚ ਇਕ ਕਰਿਆਨਾ ਕਾਰੋਬਾਰੀ 'ਤੇ 6-7 ਅਣਪਛਾਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਦੁਕਾਨ ਦੇ ਸ਼ੀਸ਼ੇ ਅਤੇ ਹੋਰ ਸਾਮਾਨ ਤੋੜ ਦਿੱਤਾ। ਦੁਕਾਨਦਾਰ ਅਨਿਲ ਅਤੇ ਉਸ ਦੇ ਪੁੱਤਰ ਸੰਨੀ ਮਨਚੰਦਾ ਨੂੰ ਕਾਊਂਟਰ ਹੇਠਾਂ ਲੁਕ ਕੇ ਆਪਣੀ ਜਾਨ ਬਚਾਉਣੀ ਪਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਨਿਲ ਨੇ ਦੱਸਿਆ ਕਿ ਹਮਲਾਵਰ ਸ਼ੋਰ-ਸ਼ਰਾਬਾ ਮਚਾਉਂਦੇ ਹੋਏ ਬਾਈਕ ਅਤੇ ਐਕਟਿਵਾ 'ਤੇ ਦੁਕਾਨ ਦੇ ਬਾਹਰ ਆਏ ਅਤੇ ਬਾਹਰ ਪਿਆ ਸਾਮਾਨ ਤੋੜਨ ਲੱਗੇ। ਸ਼ੀਸ਼ੇ ਟੁੱਟਣ ਕਾਰਨ ਅਨਿਲ ਦੇ ਸਿਰ 'ਚ ਵੀ ਸ਼ੀਸ਼ੇ ਦੇ ਟੁਕੜੇ ਲੱਗ ਗਏ। ਹਮਲਾਵਰ ਦੁਕਾਨ 'ਚ ਤੋੜ-ਭੰਨ ਕਰਨ ਤੋਂ ਬਾਅਦ ਤੁਰੰਤ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ PGI ਸਮੇਤ ਇਨ੍ਹਾਂ 2 ਹਸਪਤਾਲਾਂ ਨੂੰ ਲੱਗਾ ਕਰੋੜਾਂ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ

ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਦੁਕਾਨਦਾਰ ਅਨਿਲ ਨੇ ਦੱਸਿਆ ਕਿ ਬਦਮਾਸ਼ਾਂ ਨੇ ਚਿਹਰਿਆਂ 'ਤੇ ਰੁਮਾਲ ਬੰਨ੍ਹੇ ਹੋਏ ਸਨ। ਫਿਲਹਾਲ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੇ ਅਨਿਲ ਦੇ ਬਿਆਨਾਂ 'ਤੇ ਸ਼ਿਕਾਇਤ ਦਰਜ ਕਰ ਲਈ ਹੈ। ਦੁਕਾਨਦਾਰ ਅਨਿਲ ਅਤੇ ਉਸ ਦੇ ਪੁੱਤਰ ਸੰਨੀ ਨੇ ਕਿਹਾ ਕਿ ਇਲਾਕੇ 'ਚ ਬਦਮਾਸ਼ ਅਕਸਰ ਘੁੰਮਦੇ ਰਹਿੰਦੇ ਹਨ ਅਤੇ ਹਾਲਾਤ ਇਹ ਬਣ ਗਏ ਹਨ ਕਿ ਉਨ੍ਹਾਂ ਨੂੰ ਦੁਕਾਨ ਬੰਦ ਕਰਕੇ ਘਰ ਬੈਠਣਾ ਪਵੇਗਾ।

ਇਹ ਵੀ ਪੜ੍ਹੋ : ਸ਼ਹੀਦ ਮਨਦੀਪ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਪੁੱਤ ਬੋਲਿਆ-ਮੈਂ ਵੀ ਫ਼ੌਜੀ ਬਣਾਂਗਾ (ਤਸਵੀਰਾਂ)

ਉਨ੍ਹਾਂ ਨੇ ਪੁਲਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਦੋਸ਼ੀਆਂ ਨੂੰ ਨਾ ਫੜ੍ਹਿਆ ਤਾਂ ਉਹ ਦੁਕਾਨ ਬੰਦ ਕਰਕੇ ਚਾਬੀਆਂ ਹੀ ਪੁਲਸ ਨੂੰ ਫੜ੍ਹਾ ਦੇਣਗੇ। ਅਨਿਲ ਮੁਤਾਬਕ ਆਸ-ਪਾਸ ਦੇ ਦੁਕਾਨਦਾਰਾਂ 'ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਲਾਕੇ ਦੇ ਕੌਂਸਲਰ ਨੂੰ ਅਪੀਲ ਕੀਤੀ ਹੈ ਕਿ ਵੱਧ ਰਹੇ ਅਪਰਾਧ ਨੂੰ ਕੰਟਰੋਲ ਕਰਨ ਲਈ ਤੁਰੰਤ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪੈਟਰੋਲਿੰਗ ਆਦਿ ਵਧਾਈ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News