''ਕੋਰੋਨਾ'' ਟੈਸਟ ਦੇਣ ਲਈ ਕਹਿਣ ਵਾਲੀ ''ਆਸ਼ਾ ਵਰਕਰ'' ''ਤੇ ਹਮਲਾ, ਪੁਲਸ ਨੇ ਇੰਝ ਸਾਂਭਿਆ ਮੌਕਾ
Tuesday, Sep 08, 2020 - 08:38 AM (IST)
ਅਮਰਗੜ੍ਹ (ਜੋਸ਼ੀ) : ਕੋਰੋਨਾ ਨਮੂਨਿਆਂ ਲਈ ਟਰੇਂਡ ਡਾਕਟਰਾਂ ਦੀ ਟੀਮ ਅਤੇ ਪੈਰਾ-ਮੈਡੀਕਲ ਸਟਾਫ਼ ਡਾ. ਕੁਸੁਮ ਬੱਗਾ, ਡਾ. ਕਿਰਨਦੀਪ ਕੌਰ, ਸੀ. ਐੱਚ. ਓ. ਅਮਨਪ੍ਰੀਤ ਕੌਰ, ਲਖਵਿੰਦਰ ਸਿੰਘ ਅਤੇ ਸੁਪਰਵਾਈਜ਼ਰ ਪਰਮਜੀਤ ਸਿੰਘ ’ਤੇ ਅਧਾਰਿਤ ਇਕ ਟੀਮ ਨੇ ਮਾਹੋਰਾਣਾ ਪਿੰਡ ਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਵਿਖੇ ਪਹੁੰਚ ਕੇ ਪੰਚਾਇਤ ਅਤੇ ਲੋਕਾਂ ਨੂੰ 'ਕੋਰੋਨਾ' ਟੈਸਟ ਕਰਵਾਉਣ ਲਈ ਜਦੋਂ ਪ੍ਰੇਰਿਤ ਕੀਤਾ ਤਾਂ ਲੋਕਾਂ ਨੇ ਇਸ ਦਾ ਵਿਰੋਧ ਕੀਤਾ।
ਇਹ ਵੀ ਪੜ੍ਹੋ : JEE Main ਤੋਂ ਬਾਅਦ ਹੁਣ 13 ਨੂੰ ਹੋਵੇਗੀ 'ਨੀਟ' ਦੀ ਪ੍ਰੀਖਿਆ, NTA ਨੇ ਖਿੱਚੀ ਤਿਆਰੀ
ਜਾਣਕਾਰੀ ਦਿੰਦਿਆਂ ਨੋਡਲ ਅਫਸਰ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਗ੍ਰਾਮ ਪੰਚਾਇਤ ਪਿੰਡ ਮਾਹੋਰਾਣਾ ਦੀ ਸਰਪੰਚ ਸ਼ਿਖਾ ਦੇ ਪਤੀ ਜਗਜੀਵਨ ਰਾਮ ਨੇ ਆਪਣਾ ਅਤੇ ਆਪਣੀ ਪਤਨੀ ਦਾ ਨਾਂ ਕੋਰੋਨਾ ਟੈਸਟ ਲਈ ਲਿਖਵਾਇਆ ਪਰ ਕੁੱਝ ਹੀ ਸਮੇਂ ਬਾਅਦ ਯੂ-ਟਰਨ ਲੈਂਦਿਆਂ ਆਪਣੇ ਅਤੇ ਆਪਣੀ ਪਤਨੀ ਦੇ ਟੈਸਟ ਤੋਂ ਸਾਫ ਮੁੱਕਰ ਗਿਆ।
ਇਹ ਵੀ ਪੜ੍ਹੋ : 'ਕੋਰੋਨਾ ਮਰੀਜ਼ਾਂ' ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਮੁਫ਼ਤ ਦਿੱਤੀ ਜਾਵੇਗੀ ਇਹ ਖ਼ਾਸ ਸਹੂਲਤ
ਇਸ ਗੱਲ ਨੂੰ ਲੈ ਕੇ ਪਿੰਡ ਵਾਸੀਆਂ ਨੇ ਨਾਰਾਜ਼ਗੀ ਵੀ ਪ੍ਰਗਟ ਕੀਤੀ ਕਿ ਜਦੋਂ ਪਿੰਡ ਦੇ ਮੁਖੀ ਹੀ ਅਜਿਹੇ ਸਰਬ-ਸਾਂਝੇ ਅਤੇ ਲੋਕ ਭਲਾਈ ਦੇ ਕੰਮਾਂ ਤੋਂ ਜਵਾਬ ਦੇ ਜਾਣ ਤਾਂ ਪਿੰਡ ਵਾਸੀ ਕੀ ਮਹਿਸੂਸ ਕਰਨਗੇ। ਅਜਿਹੇ ਹਾਲਾਤਾਂ ਦੇ ਬਾਵਜੂਦ ਵੀ 15 ਪਿੰਡ ਵਾਸੀਆਂ ਨੇ ਕੋਰੋਨਾ ਟੈਸਟ ਲਈ ਨਮੂਨੇ ਦਿੱਤੇ। ਨੋਡਲ ਅਫਸਰ ਨੇ ਇਹ ਵੀ ਦੱਸਿਆ ਕਿ ਪਿੰਡ ਚਪੜੌਦਾ ਵਿਖੇ ਕੋਰੋਨਾ ਨਮੂਨੇ ਦੇਣ ਲਈ ਪ੍ਰੇਰਿਤ ਕਰ ਰਹੀ ਆਸ਼ਾ ਵਰਕਰ ਕੁਲਵੰਤ ਕੌਰ ’ਤੇ ਪਿੰਡ ਦੇ ਲੋਕਾਂ ਨੇ ਹਮਲਾ ਕਰ ਦਿੱਤਾ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਲਈ ਥਾਣਾ ਅਮਰਗੜ੍ਹ ਨੂੰ ਸੂਚਿਤ ਕਰ ਦਿੱਤਾ ਹੈ।
ਇਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਟੀਮ ਮੌਕਾ ਸਾਂਭਿਆ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਟੈਸਟ ਤੋਂ ਬਾਅਦ ਜੇਕਰ ਕੋਈ ਕੇਸ ਪਾਜ਼ੇਟਿਵ ਪਾਇਆ ਗਿਆ ਤਾਂ ਉਸ ਨੂੰ ਕੋਵਿਡ ਕੇਅਰ ਸੈਂਟਰ ਨਹੀਂ, ਸਗੋਂ ਉਸ ਦੇ ਘਰ ’ਚ ਹੀ ਇਕਾਂਤਵਾਸ ਕੀਤਾ ਜਾਵੇਗਾ। ਜਦੋਂ ਇਸ ਸਬੰਧੀ ਪਿੰਡ ਮਾਹੋਰਾਣਾ ਦੀ ਸਰਪੰਚ ਦੇ ਪਤੀ ਜਗਜੀਵਨ ਰਾਮ ਤੋਂ ਪੱਤਰਕਾਰਾਂ ਨੇ ਪੁੱਛਿਆ ਕਿ ਪੰਚਾਇਤ ਨੇ ਕੋਰੋਨਾ ਟੈਸਟ ਦਿੱਤਾ ਹੈ, ਉਸ ਨੇ ਕਿਹਾ ਨਹੀਂ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਟੈਸਟ ਦੇਣ ਬਾਰੇ ਜਾਗਰੂਕ ਕੀਤਾ ਹੈ।