ਜੰਡਿਆਲਾ ''ਚ ਏ. ਟੀ. ਐੱਮ. ਮਸ਼ੀਨ ਉਖਾੜ ਲੈ ਗਏ ਲੁਟੇਰੇ

10/06/2015 12:20:57 PM

ਜਲੰਧਰ (ਨਵਜੋਤ)-ਸ਼ਹਿਰ ਦੇ ਪਿੰਡ ਜੰਡਿਆਲਾ ਮੰਜਕੀ ''ਚ ਇਕ ਵਾਰ ਫਿਰ ਲੁਟੇਰੇ ਏ. ਟੀ. ਐੱਮ. ਉਖਾੜਨ ''ਚ ਕਾਮਯਾਬ ਰਹੇ। ਜਾਣਕਾਰੀ ਮੁਤਾਬਕ ਏ. ਟੀ. ਐੱਮ. ਮਸ਼ੀਨ ''ਚ ਕਰੀਬ 10 ਲੱਖ ਰੁਪਏ ਸਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਏ. ਟੀ. ਐੱਮ. ਦੇ ਅੰਦਰ ਸੀ. ਸੀ. ਟੀ. ਵੀ. ਕੈਮਰੇ ਵੀ ਨਹੀਂ ਲੱਗੇ ਹੋਏ ਸੀ। 
ਸਿਰਫ ਮਸ਼ੀਨ ਉੱਪਰ ਇਕ ਕੈਮਰਾ ਲਗਾਇਆ ਗਿਆ ਸੀ ਅਤੇ ਇਸ ਦੀ ਸੁਰੱਖਿਆ ਲਈ ਕਿਸੇ ਗਾਰਡ ਨੂੰ ਵੀ ਤਾਇਨਾਤ ਨਹੀਂ ਕੀਤਾ ਗਿਆ ਸੀ। ਫਿਲਹਾਲ ਮੌਕੇ ''ਤੇ ਪਹੁੰਚੀ ਪੁਲਸ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ ਦਾ ਏ. ਟੀ. ਐੱਮ. ਉਖਾੜਿਆ ਸੀ। 

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

News Editor

Related News