ਡੀ. ਸੀ. ਨੇ ਸਾਰੇ ਏ. ਟੀ. ਐੱਮ. ਕੇਂਦਰਾਂ ਦੇ ਬਾਹਰ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦੇ ਦਿੱਤੇ ਹੁਕਮ

08/05/2017 12:27:37 PM

ਕਪੂਰਥਲਾ(ਭੂਸ਼ਣ)— 'ਜਗ ਬਾਣੀ' 'ਚ ਪ੍ਰਕਾਸ਼ਿਤ ਖਬਰ ਨੇ ਉਸ ਸਮੇਂ ਆਪਣਾ ਭਾਰੀ ਅਸਰ ਦਿਖਾਇਆ, ਜਦੋਂ ਪ੍ਰਕਾਸ਼ਿਤ ਸਮਾਚਾਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਸੀ. ਕਪੂਰਥਲਾ ਮੁਹੰਮਦ ਤਈਅਬ ਨੇ ਜ਼ਿਲਾ ਭਰ 'ਚ ਸਾਰੇ ਬੈਂਕ ਪ੍ਰਬੰਧਕਾਂ ਨੂੰ ਇਕ ਹੁਕਮ ਜਾਰੀ ਕਰਕੇ ਏ. ਟੀ. ਐੱਮ. ਕੇਂਦਰਾਂ ਦੇ ਬਾਹਰ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ। 
ਸ਼ੁੱਕਰਵਾਰ ਨੂੰ ਜਾਰੀ ਆਪਣੇ ਹੁਕਮਾਂ 'ਚ ਡੀ. ਸੀ. ਮੁਹੰਮਦ ਤਈਅਬ ਨੇ ਦੱਸਿਆ ਕਿ ਬੀਤੇ ਕੁਝ ਮਹੀਨਿਆਂ ਦੇ ਦੌਰਾਨ ਸੂਬੇ 'ਚ ਕਈ ਥਾਵਾਂ 'ਤੇ ਲੁਟੇਰਿਆਂ ਵਲੋਂ ਏ. ਟੀ. ਐੱਮ. ਤੋੜਨ ਦੀਆਂ ਕਈ ਵਾਰਦਾਤਾਂ ਸਾਹਮਣੇ ਆਈਆਂ ਹਨ। ਇਸ ਦੇ ਬਾਵਜੂਦ ਵੀ ਵੱਡੀ ਗਿਣਤੀ 'ਚ ਏ. ਟੀ. ਐੱਮ. ਕੇਂਦਰਾਂ 'ਚ ਸੁਰੱਖਿਆ ਕਰਮਚਾਰੀ ਤਾਇਨਾਤ ਨਹੀਂ ਹਨ। ਇਸ ਲਈ ਹੁਣ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਏ. ਟੀ. ਐੱਮ. ਕੇਂਦਰਾਂ ਦੇ ਬਾਹਰ ਛੇਤੀ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣ। ਗੌਰ ਹੋਵੇ ਕਿ 'ਜਗ ਬਾਣੀ' ਨੇ ਪਿਛਲੇ ਦਿਨੀਂ ਪ੍ਰਕਾਸ਼ਿਤ ਆਪਣੇ ਵਿਸ਼ੇਸ਼ ਅੰਕ 'ਚ ਵੱਡੀ ਗਿਣਤੀ 'ਚ ਬੈਂਕਾਂ ਦੇ ਏ. ਟੀ. ਐੱਮ. ਕੇਂਦਰਾਂ ਵਿਚ ਸੁਰੱਖਿਆ ਕਰਮਚਾਰੀ ਤਾਇਨਾਤ ਨਾ ਹੋਣ ਦਾ ਖੁਲਾਸਾ ਕੀਤਾ ਸੀ।  


Related News