ਮੁਕਤਸਰ ''ਚ ਵੱਡੀ ਵਾਰਦਾਤ, ਏ. ਟੀ. ਐੱਮ. ਹੀ ਪੁੱਟ ਕੇ ਲੈ ਗਏ ਲੁਟੇਰੇ (ਤਸਵੀਰਾਂ)
Monday, Aug 03, 2020 - 06:39 PM (IST)
![ਮੁਕਤਸਰ ''ਚ ਵੱਡੀ ਵਾਰਦਾਤ, ਏ. ਟੀ. ਐੱਮ. ਹੀ ਪੁੱਟ ਕੇ ਲੈ ਗਏ ਲੁਟੇਰੇ (ਤਸਵੀਰਾਂ)](https://static.jagbani.com/multimedia/2020_8image_12_44_431526965atmsf.jpg)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਹੁਸਨਰ ਵਿਖੇ ਲੁਟੇਰੇ ਏ. ਟੀ. ਐੱਮ. ਮਸ਼ੀਨ ਹੀ ਪੁੱਟ ਕੇ ਲੈ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹੁਸਨਰ ਵਿਖੇ ਸਥਿਤ ਸੈਂਟਰਲ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਨਾਲ ਲੱਗੇ ਏ. ਟੀ. ਐੱਮ. ਨੂੰ ਬੀਤੀ ਰਾਤ ਲੁਟੇਰੇ ਪੁੱਟ ਕੇ ਲੈ ਗਏ। ਇਸ ਮਾਮਲੇ ਸਬੰਧੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ 'ਤੇ ਪਹੁੰਚੇ ਐੱਸ. ਪੀ. ਡੀ. ਰਾਜਪਾਲ ਸਿੰਘ ਹੁੰਦਲ ਪੁਲਸ ਪਾਰਟੀ ਸਮੇਤ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿਤੀ।