ਨੌਕਰੀ ਕਰਨ ਨੂੰ ਕਹਿੰਦੀ ਸੀ ਪਤਨੀ, ਗੁੱਸੇ ''ਚ ਆਏ ਪਤੀ ਨੇ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ

Wednesday, Nov 20, 2019 - 12:56 PM (IST)

ਨੌਕਰੀ ਕਰਨ ਨੂੰ ਕਹਿੰਦੀ ਸੀ ਪਤਨੀ, ਗੁੱਸੇ ''ਚ ਆਏ ਪਤੀ ਨੇ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ

ਬਠਿੰਡਾ : ਜ਼ਿਲਾ ਸੈਸ਼ਨ ਜੱਜ ਕਮਲਜੀਤ ਲਾਂਬਾ ਦੀ ਅਦਾਲਤ ਨੇ ਆਪਣੀ ਪਤਨੀ ਦੀ ਹੱਤਿਆ ਦੇ ਮਾਮਲੇ 'ਚ ਪਤੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੂੰ 50 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਜਾਣਕਾਰੀ ਬਿੰਦਰ ਸਿੰਘ ਵਾਸੀ ਗੰਗਾ ਥਾਣਾ ਸਦਰ ਡਬਵਾਲੀ ਜ਼ਿਲਾ ਸਿਰਸਾ ਨੇ 12 ਮਾਰਚ 2018 ਨੂੰ ਥਾਣਾ ਸੰਗਤ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਕੁੜੀ ਰਮਨਦੀਪ ਕੌਰ ਦਾ ਵਿਆਹ ਕਰੀਬ 2 ਸਾਲ ਪਹਿਲਾ ਚਾਨਣ ਸਿੰਘ ਵਾਸੀ ਚੱਕ ਰੁਲਦੂ ਸਿੰਘ ਵਾਲਾ ਨਾਲ ਹੋਇਆ ਸੀ। ਵਿਆਹ ਦੇ ਬਾਅਦ ਰਮਨਦੀਪ ਦੀ ਇਕ ਸਾਲ ਦੀ ਕੁੜੀ ਵੀ ਹੈ। ਉਸ ਸਮੇਂ ਰਮਨਦੀਪ 9 ਮਹੀਨੇ ਦੀ ਗਰਭਵਤੀ ਵੀ ਸੀ। ਉਸ ਨੇ ਦੱਸਿਆ ਕਿ ਜਵਾਈ ਚਾਨਣ ਸਿੰਘ ਕੋਈ ਕੰਮ ਨਹੀਂ ਕਰਦਾ ਸੀ ਤੇ ਰਮਨਦੀਪ ਉਸ ਨੂੰ ਕੰਮ ਕਰਨ ਲਈ ਕਹਿੰਦੀ ਸੀ, ਜਿਸ ਕਾਰਨ ਉਹ ਉਸ ਦੀ ਕੁੱਟਮਾਰ ਕਰਦਾ ਸੀ। ਇਸ ਤੋਂ ਦੁਖੀ ਹੋ ਕੇ ਰਮਨਦੀਪ ਕਈ ਵਾਰ ਆਪਣੇ ਪੇਕੇ ਘਰ ਆ ਜਾਂਦੀ ਸੀ ਪਰ ਰਿਸ਼ਤੇਦਾਰਾਂ ਵਲੋਂ ਰਾਜੀਨਾਮਾ ਕਰਵਾਉਣ ਕਾਰਨ ਉਹ ਆਪਣੇ ਸਹੁਰੇ ਘਰ ਵਾਪਸ ਆ ਜਾਂਦੀ ਸੀ। ਵਾਰਦਾਤ ਤੋਂ ਤਿੰਨ ਦਿਨ ਪਹਿਲਾ ਬਿੰਦਰ ਸਿੰਘ ਰਮਨਦੀਪ ਦੇ ਪੇਕੇ ਘਰ ਕਣਕ ਦੀ ਬੋਰੀ ਛੱਡ ਗਿਆ ਸੀ। ਵਾਰਦਾਤ ਵਾਲੇ ਦਿਨ ਉਨ੍ਹਾਂ ਨੂੰ ਸੂਚਨਾ ਮਿਲੀ ਰਮਨਦੀਪ ਦੇ ਪਤੀ ਨੇ ਉਸ ਦੇ ਸਿਰ 'ਚ ਬੇਸਬਾਲ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਹੈ, ਜਿਸ ਨੂੰ ਬੇਹੋਸ਼ੀ ਦਾ ਹਾਲਤ 'ਚ ਪਹਿਲਾ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਬਾਅਦ 'ਚ ਫਿਰ ਕਿਸੇ ਹੋਰ ਪ੍ਰਾਈਵੇਟ ਹਸਪਤਾਲ 'ਚ ਭੇਜਿਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।


Related News