ਐਸੋਸੀਏਟ ਸਕੂਲ ਸੰਚਾਲਕਾਂ ਨੇ ਪੀ. ਐੱਸ. ਈ. ਬੀ. ਦੇ ਸੈਕਟਰੀ ਸਾਹਮਣੇ ਜਤਾਏ ਇਤਰਾਜ਼
Monday, Jun 22, 2020 - 02:06 PM (IST)
ਲੁਧਿਆਣਾ (ਵਿੱਕੀ) : ਐਸੋਸੀਏਟਡ ਸਕੂਲ ਸੰਗਠਨਾਂ ਦੇ ਇਕ ਸਾਂਝੇ ਵਫਦ ਵਲੋਂ ਸਕੂਲ ਸਿੱਖਿਆ ਬੋਰਡ ਮੁੱਖ ਦਫਤਰ ਵਿਚ ਬੋਰਡ ਦੇ ਸਕੱਤਰ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਸਕੂਲਾਂ ਦੀਆਂ ਸਮੱਸਿਆਵਾਂ ਲੈ ਕੇ ਵਿਸ਼ੇਸ਼ ਚਰਚਾ ਕੀਤੀ ਗਈ। ਵਫਦ 'ਚ ਸ਼ਾਮਲ ਭੁਵਨੇਸ਼ ਭੱਟ, ਸੰਜੀਵ ਸ਼ਰਮਾ ਅਤੇ ਰਾਜੇਸ਼ ਨਾਗਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਅਤੇ ਸਿੱਖਿਆ ਵਿਭਾਗ ਦੇ ਡੀ. ਜੀ. ਐੱਸ. ਈ. ਮੁਹੰਮਦ ਤਾਇਬ ਨੂੰ ਬੋਰਡ ਵਲੋਂ ਐਸੋਸੀਏਟ ਸਕੂਲਾਂ ਲਈ ਜਾਰੀ ਕੀਤੀਆਂ ਗਈਆਂ ਸ਼ਰਤਾਂ ਵਾਲੇ ਕੰਟੀਨਿਊਸ਼ਨ ਪਰਫਾਰਮਾ ਨੂੰ ਲੈ ਕੇ ਸਕੂਲਾਂ ਦੇ ਇਤਰਾਜ਼ਾਂ ਤੋਂ ਜਾਣੂ ਕਰਵਾਇਆ। ਵਫਦ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਬੋਰਡ ਵਲੋਂ ਪਿਛਲੇ ਸਾਲ 5ਵੀਂ ਅਤੇ 8ਵੀਂ ਤਕ ਚੱਲਣ ਵਾਲੇ ਲਗਭਗ 3500 ਸਕੂਲਾਂ 1 ਸਾਲ ਦੀ ਅਨ-ਕੰਡੀਸ਼ਨਲ ਐਫੀਲੀਏਸ਼ਨ ਪ੍ਰਦਾਨ ਕੀਤੀ ਗਈ ਸੀ ਅਤੇ ਹੁਣ ਕੋਰੋਨਾ ਲਾਗ (ਮਹਾਮਾਰੀ) ਕਾਰਨ ਉਨ੍ਹਾਂ ਨੇ ਬੋਰਡ ਵਲੋਂ ਉਨ੍ਹਾਂ ਲਈ ਨਿਯਮ ਤੈਅ ਨਾ ਕਰ ਸਕਣ ਕਾਰਨ ਉਸ ਨੂੰ ਵੀ 1 ਸਾਲ ਲਈ ਬਿਨਾਂ ਸ਼ਰਤ ਅੱਗੇ ਵਧਾਉਣ ਅਤੇ ਭਵਿੱਖ 'ਚ ਇਨ੍ਹਾਂ ਸਕੂਲਾਂ ਲਈ ਨਿਯਮ ਬਣਾਉਣ ਦੇ ਸਮੇਂ ਇਨ੍ਹਾਂ ਸਕੂਲ ਸੰਗਠਨਾਂ ਦੇ ਪ੍ਰਤੀਨਿਧੀਆਂ ਨੂੰ ਵੀ ਸ਼ਾਮਲ ਕਰਨ ਦੀ ਮੰਗ ਕੀਤੀ। ਬੋਰਡ ਤੋਂ ਮੰਗ ਕੀਤੀ ਕਿ 2011 ਤੋਂ 2013 ਤਕ ਜਿਨ੍ਹਾਂ 899 ਸਕੂਲਾਂ ਨੇ 8ਵੀਂ ਪੱਧਰ ਦੀ ਐਫੀਲੀਏਸ਼ਨ ਲਈ ਹੋਈ ਸੀ, ਜਿਸ ਨੂੰ ਬੋਰਡ ਨੇ ਕੇਵਲ ਇਸ ਕਾਰਨ ਪੈਂਡਿੰਗ ਕਰ ਦਿੱਤਾ ਸੀ ਕਿ ਬੋਰਡ ਵਲੋਂ 8ਵੀਂ ਦੀਆਂ ਬੋਰਡ ਪ੍ਰੀਖਿਆਵਾਂ ਬੰਦ ਕਰ ਦਿੱਤੀਆਂ ਹਨ ਕਿ ਹੁਣ ਇਸ ਐਸੋਸੀਏਸ਼ਨ ਦੇ ਕੋਈ ਮਾਇਨੇ ਨਹੀਂ, ਉਸ ਨੂੰ ਫਿਰ ਤੋਂ ਬਹਾਲ ਕੀਤਾ ਜਾਵੇ ਕਿਉਂਕਿ ਬੋਰਡ ਨੇ 2019-20 ਤੋਂ ਫਿਰ 8ਵੀਂ ਦੀ ਬੋਰਡ ਪ੍ਰੀਖਿਆਵਾਂ ਸ਼ੁਰੂ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ : ਤਾਲਾਬੰਦੀ ਦੌਰਾਨ ਵੀ ਪਸੀਨਾ ਵਹਾ ਰਹੀਆਂ ਵਿਦਿਆਰਥਣਾਂ, ਲਗਾਤਾਰ ਕਰ ਰਹੀਆਂ ਅਭਿਆਸ
ਐਸੋਸੀਏਟਡ ਸਕੂਲ ਪ੍ਰਤੀਨਿਧੀਆਂ ਨਾਲ ਗੱਲ ਕਰਦਿਆਂ ਬੋਰਡ ਦੇ ਸਕੱਤਰ ਨੇ ਕਿਹਾ ਕਿ ਸਕੂਲਾਂ ਨੂੰ ਮੁੱਖ ਧਾਰਾ 'ਚ ਸ਼ਾਮਲ ਹੋਣਾ ਹੀ ਹੋਵੇਗਾ। ਉਨ੍ਹਾਂ ਨੇ ਸੰਗਠਨ ਦੇ ਮੰਗ-ਪੱਤਰ ਨੂੰ ਵਿਚਾਰ-ਵਟਾਂਦਰਾ ਕਰ ਕੇ ਜ਼ਰੂਰੀ ਕਾਰਨਾਂ ਲਈ ਸਬੰਧਤ ਅਧਿਕਾਰੀ ਨੂੰ ਭੇਜ ਦਿੱਤਾ ਅਤੇ ਪ੍ਰਤੀਨਿਧੀਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਐਸੋਸੀਏਟਡ ਸਕੂਲ ਸੰਗਠਨਾਂ ਦੀ ਇਕ ਮੀਟਿੰਗ ਇਸ ਵਿਸ਼ੇ 'ਤੇ ਵਿਸ਼ੇਸ਼ ਚਰਚਾ ਲਈ ਬੁਲਾਈ ਜਾਵੇਗੀ। ਵਫਦ ਵਿਚ ਲੁਧਿਆਣਾ ਤੋਂ ਰਾਜਿੰਦਰ ਸ਼ੁਕਲਾ, ਰਿਸ਼ੀ ਕੌਸ਼ਿਕ, ਅਮਨ ਮਲਹੋਤਰਾ, ਸ਼ਿਵ ਕੁਮਾਰ ਚਾਵਲਾ ਆਦਿ ਸਮੇਤ ਸੰਗਰੂਰ, ਪਟਿਆਲਾ, ਜਲੰਧਰ, ਮੋਹਾਲੀ ਤੋਂ ਵੀ ਸਕੂਲ ਸੰਚਾਲਕ ਸ਼ਾਮਲ ਸਨ।
ਇਹ ਵੀ ਪੜ੍ਹੋ : ਗੁਰਪਤਵੰਤ ਪੰਨੂ ਦੀ ਟੀਮ ਖਿਲਾਫ ਅਮਰੀਕਾ ਜ਼ਰੀਏ ਕਾਰਵਾਈ ਕਰਵਾਵੇ ਕੇਂਦਰ ਸਰਕਾਰ : ਬਿੱਟੂ