ਖੰਭੇ ਨਾਲ ਟਕਰਾਇਆ ਮੋਟਰਸਾਈਕਲ, ਕੇਂਦਰੀ ਜੇਲ ''ਚ ਤਾਇਨਾਤ ਅਸਿਸਟੈਂਟ ਸੁਪਰਡੈਂਟ ਦੀ ਮੌਤ

Friday, Jun 15, 2018 - 06:42 AM (IST)

ਖੰਭੇ ਨਾਲ ਟਕਰਾਇਆ ਮੋਟਰਸਾਈਕਲ, ਕੇਂਦਰੀ ਜੇਲ ''ਚ ਤਾਇਨਾਤ ਅਸਿਸਟੈਂਟ ਸੁਪਰਡੈਂਟ ਦੀ ਮੌਤ

ਕਪੂਰਥਲਾ, (ਭੂਸ਼ਣ)- ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ਵਿਚ ਤਾਇਨਾਤ ਇਕ ਅਸਿਸਟੈਂਟ ਸੁਪਰਡੈਂਟ ਦੀ ਕਪੂਰਥਲਾ-ਜਲੰਧਰ ਮਾਰਗ 'ਤੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਉਪਰੰਤ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।  ਜਾਣਕਾਰੀ ਅਨੁਸਾਰ ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ਵਿਚ ਅਸਿਸਟੈਂਟ ਸੁਪਰਡੈਂਟ ਦੇ ਅਹੁਦੇ 'ਤੇ ਤਾਇਨਾਤ ਰਾਜਿੰਦਰ ਸਿੰਘ ਪੁੱਤਰ ਦੌਲਤ ਸਿੰਘ ਨਿਵਾਸੀ ਪਿੰਡ ਜਾਤੇਵਾਲ ਮੋਟਰਸਾਈਕਲ 'ਤੇ ਜਲੰਧਰ ਤੋਂ ਕਪੂਰਥਲਾ ਵੱਲ ਆ ਰਿਹਾ ਸੀ ਕਿ ਇਸ ਦੌਰਾਨ ਫਲਾਈਓਵਰ ਖਤਮ ਹੁੰਦੇ ਹੀ ਰਾਜਿੰਦਰ ਸਿੰਘ ਦਾ ਮੋਟਰਸਾਈਕਲ ਪਿੰਡ ਵਡਾਲਾ ਦੇ ਨਜ਼ਦੀਕ ਇਕ ਖੰਭੇ ਨਾਲ ਟਕਰਾ ਗਿਆ, ਜਿਸ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਚੌਕੀ ਸਾਇੰਸ ਸਿਟੀ ਦੇ ਇੰਚਾਰਜ ਬਲਬੀਰ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਰਾਜਿੰਦਰ ਸਿੰਘ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤਾ, ਜਿਥੋਂ ਲਾਸ਼ ਦਾ ਪੋਸਟਮਾਰਟਮ ਕਰ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ। 


Related News