ਅੱਤਵਾਦ ਨਾਲ ਲੜੇ ਪਰਿਵਾਰਾਂ ਨੂੰ ਮਿਲਣ ਢੁੱਕਵੇਂ ਅਹੁਦੇ: ਰਾਣਾ ਕੇ. ਪੀ.

Tuesday, Feb 06, 2018 - 11:31 AM (IST)

ਅੱਤਵਾਦ ਨਾਲ ਲੜੇ ਪਰਿਵਾਰਾਂ ਨੂੰ ਮਿਲਣ ਢੁੱਕਵੇਂ ਅਹੁਦੇ: ਰਾਣਾ ਕੇ. ਪੀ.

ਜਲੰਧਰ (ਰਵਿੰਦਰ ਸ਼ਰਮਾ)— ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਸੋਮਵਾਰ ਨੂੰ ਸ਼ਹਿਰ ਵਿਚ ਸਨ। ਇਸ ਦੌਰਾਨ ਉਹ ਸੋਮਵਾਰ ਸ਼ਾਮ ਨੂੰ ਸੂਬਾ ਕਾਂਗਰਸ ਜਨਰਲ ਸਕੱਤਰ ਅਤੇ ਸਾਬਕਾ ਮਾਰਕੀਟ ਚੇਅਰਮੈਨ ਰਾਣਾ ਰੰਧਾਵਾ ਦੀ ਰਿਹਾਇਸ਼ 'ਤੇ ਪਹੁੰਚੇ। 
ਇਸ ਸਮੇਂ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਰੰਧਾਵਾ ਪਰਿਵਾਰ ਨੇ ਅੱਤਵਾਦ ਦੌਰਾਨ ਕੁਰਬਾਨੀਆਂ ਦਿੱਤੀਆਂ ਹਨ। ਰਾਣਾ ਰੰਧਾਵਾ ਪੂਰੀ ਈਮਾਨਦਾਰੀ ਅਤੇ ਡੈਡੀਕੇਸ਼ਨ ਨਾਲ ਪਾਰਟੀ ਨਾਲ ਜੁੜ ਕੇ ਆਪਣਾ ਫਰਜ਼ ਨਿਭਾਅ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਨਾਲ ਲੜਨ ਵਾਲੇ ਪਰਿਵਾਰਾਂ ਨੂੰ ਪਾਰਟੀਆਂ ਅਤੇ ਸਰਕਾਰਾਂ 'ਚ ਬਣਦਾ ਮਾਣ-ਸਨਮਾਨ ਅਤੇ ਅਹੁਦਾ ਮਿਲਣਾ ਚਾਹੀਦਾ ਹੈ। ਇਸ ਮੌਕੇ ਰਾਣਾ ਰੰਧਾਵਾ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਾਂ ਤੋਂ ਮੋਹਨਜੀਤ ਕੌਰ ਰੰਧਾਵਾ, ਸੁਰਿੰਦਰਪਾਲ ਕੌਰ, ਰਣਜੀਤ ਰੰਧਾਵਾ ਆਦਿ ਮੌਜੂਦ ਸਨ।


Related News