2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਪੰਜਾਬ ''ਚ ਵੱਡਾ ਦਾਅ ਖੇਡਣ ਦੀ ਤਿਆਰੀ ਭਾਜਪਾ

Saturday, Nov 07, 2020 - 06:24 PM (IST)

2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਪੰਜਾਬ ''ਚ ਵੱਡਾ ਦਾਅ ਖੇਡਣ ਦੀ ਤਿਆਰੀ ਭਾਜਪਾ

ਚੰਡੀਗੜ੍ਹ (ਹਰੀਸ਼) : ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਖੁਦ ਕਮਾਨ ਸੰਭਾਲਣ ਦਾ ਫ਼ੈਸਲਾ ਲੈ ਲਿਆ ਹੈ। ਇਸ ਲਈ ਪ੍ਰਦੇਸ਼ ਇਕਾਈ ਦੇ ਰੋਜ਼ ਦੇ ਕੰਮਕਾਜ ਦੀ ਸਮੀਖਿਆ ਲਈ ਇੰਚਾਰਜ ਤੋਂ ਇਲਾਵਾ ਕਿਸੇ ਹੋਰ ਦਿੱਗਜ ਅਤੇ ਤਜ਼ਰਬੇਕਾਰ ਨੇਤਾ ਨੂੰ ਜ਼ਿੰਮੇਵਾਰੀ ਛੇਤੀ ਸੌਂਪੀ ਜਾਵੇਗੀ। ਬਿਹਾਰ ਚੋਣ ਨਾਲ ਨਜਿੱਠਣ ਤੋਂ ਬਾਅਦ ਹੁਣ ਕੇਂਦਰੀ ਲੀਡਰਸ਼ਿਪ ਦਾ ਪੂਰਾ ਧਿਆਨ ਪੰਜਾਬ 'ਤੇ ਹੋਵੇਗਾ। ਕਰੀਬ ਸਵਾ ਸਾਲ ਬਾਅਦ ਸੂਬੇ ਵਿਚ ਚੋਣਾਂ ਹੋਣੀਆਂ ਹਨ ਅਤੇ ਪਾਰਟੀ ਇਸ ਮਿਆਦ ਵਿਚ ਖੁਦ ਨੂੰ ਇੰਨਾ ਮਜ਼ਬੂਤ ਕਰਨਾ ਚਾਹੁੰਦੀ ਹੈ ਕਿ ਪਹਿਲੀ ਵਾਰ ਆਪਣੇ ਦਮ 'ਤੇ ਸੱਤਾ 'ਤੇ ਵਿਰਾਜਮਾਨ ਹੋ ਸਕੇ।

ਇਹ ਵੀ ਪੜ੍ਹੋ :  ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹਾਰੇ ਭਾਜਪਾ ਪੰਜਾਬ ਦੀਆਂ ਚੋਣਾਂ ਜਿੱਤਣ ਦੇ ਮੂਡ ਵਿਚ ਹੈ। ਇਸ ਕਾਰਨ ਪਾਰਟੀ ਕਿਸੇ ਨੂੰ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨ ਕਰਨ ਦੀ ਥਾਂ ਮੋਦੀ ਦੇ ਨਾਮ 'ਤੇ ਵੋਟ ਮੰਗੇਗੀ। ਇਸ ਸਮੇਂ ਸੂਬੇ ਵਿਚ ਮੋਦੀ ਦੇ ਚਾਹੁਣ ਵਾਲਿਆਂ ਦੀ ਕਮੀ ਨਹੀਂ ਹੈ। ਉਂਝ ਵੀ ਪੰਜਾਬ ਵਿਚ ਭਾਜਪਾ ਕੋਲ ਅਜਿਹਾ ਕੋਈ ਨੇਤਾ ਨਹੀਂ ਹੈ ਜਿਸ ਭਰੋਸੇ ਸੂਬੇ ਵਿਚ ਲਹਿਰ ਬਣਾ ਕੇ ਚੋਣਾਂ ਜਿੱਤੀਆਂ ਜਾ ਸਕਣ। ਇਹ ਵੀ ਸੰਭਵ ਹੈ ਕਿ ਹੋਰ ਦਲ ਦੇ ਦਿੱਗਜਾਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਜਾਵੇ ਜੋ ਤਜ਼ਰਬੇਕਾਰ ਹੋਣ ਦੇ ਨਾਲ-ਨਾਲ ਬੇਦਾਗ ਅਕਸ ਰੱਖਦਾ ਹੋਵੇ।

ਇਹ ਵੀ ਪੜ੍ਹੋ :  ਅੰਮ੍ਰਿਤਸਰ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਪਤੀ-ਪਤਨੀ ਦੀ ਮੌਤ

ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਦੇ ਮਸਲੇ 'ਤੇ ਐੱਨ.ਡੀ.ਏ. ਤੋਂ ਵੱਖ ਹੋਣ ਤੋਂ ਬਾਅਦ ਬਦਲੇ ਰਾਜਨੀਤਕ ਹਾਲਾਤ ਵਿਚ ਭਾਜਪਾ ਨੂੰ ਪੰਜਾਬ ਦੀ ਚੋਣਾਵੀ ਜ਼ਮੀਨ ਉਪਜਾਊ ਨਜ਼ਰ ਆਉਣ ਲੱਗੀ ਹੈ। ਅਕਾਲੀ ਦਲ ਵਲੋਂ ਦਿੱਤੇ ਗਏ ਇਸ ਅਚਾਨਕ ਝਟਕੇ ਨੂੰ ਭਾਜਪਾ ਹੁਣ ਇਕ ਚੁਣੌਤੀ ਅਤੇ ਮੌਕੇ ਦੇ ਰੂਪ ਵਿਚ ਲੈ ਰਹੀ ਹੈ। ਪੰਜਾਬ ਭਾਜਪਾ ਲੰਬੇ ਸਮੇਂ ਤੋਂ ਸੂਬੇ ਵਿਚ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜਨ ਦੀ ਗੁਹਾਰ ਹਾਈਕਮਾਨ ਨੂੰ ਲਗਾਉਂਦੀ ਰਹੀ ਹੈ ਪਰ ਹੁਣ ਅਕਾਲੀ ਦਲ ਨੇ ਖੁਦ ਹੀ ਮੌਕੇ ਦੇ ਦਿੱਤੇ ਹਨ।

ਇਹ ਵੀ ਪੜ੍ਹੋ :  ਟੋਲ ਪਾਲਜ਼ਾ 'ਤੇ ਕਿਸਾਨਾਂ ਨੇ ਫਿਰ ਘੇਰਿਆ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਾਫ਼ਲਾ

ਅਗਲੀਆਂ ਚੋਣਾਂ ਵਿਚ ਇਕ ਵਾਰ ਫਿਰ ਆਰ. ਐੱਸ. ਐੱਸ. ਦੀ ਭੂਮਿਕਾ ਅਹਿਮ ਰਹੇਗੀ। ਇਸ ਲਈ ਸੰਘ ਅੰਦਰ ਖਾਤੇ ਆਪਣੀਆਂ ਗਤੀਵਿਧੀਆਂ ਪਹਿਲਾਂ ਤੋਂ ਹੀ ਚਲਾ ਰਿਹਾ ਸੀ ਜਦੋਂਕਿ ਕਰੀਬ ਦਸ ਦਿਨ ਪਹਿਲਾਂ ਸੰਘ ਵਰਕਰ ਸਰਗਰਮ ਰੂਪ ਤੋਂਂ ਭਾਜਪਾ ਲਈ ਆਧਾਰ ਬਣਾਉਣ ਵਿਚ ਜੁੱਟ ਗਏ ਹਨ। ਸੂਤਰਾਂ ਦੀ ਮੰਨੀਏ ਤਾਂ ਭਾਜਪਾ ਸਾਲ 2017 ਦੀਆਂ ਵਿਧਾਨ ਸਭਾ ਚੋਣ ਵੀ ਇਕੱਲੇ ਲੜਨ ਲਈ ਅੰਦਰਖਾਤੇ ਤਿਆਰੀ ਕਰ ਰਹੀ ਸੀ। ਪਿਛਲੀਆਂ ਚੋਣਾਂ ਤੋਂ ਪਹਿਲਾਂ ਸੰਘ ਨੇ ਪੰਜਾਬ ਵਿਚ ਅਚਾਨਕ ਸਰਗਰਮੀ ਵਧਾ ਦਿੱਤੀ ਸੀ। ਮੋਹਨ ਭਾਗਵਤ ਤੱਕ ਨੇ ਪੰਜਾਬ ਦੇ ਦੌਰੇ ਤੇਜ਼ ਕਰ ਦਿੱਤੇ ਸਨ। ਭਾਗਵਤ ਸਮੇਤ ਸੰਘ ਦੇ ਕਈ ਅਹੁਦੇਦਾਰਾਂ ਨੇ ਉਸ ਸਮੇਂ ਮਾਲਵਾ 'ਤੇ ਪੂਰਾ ਫੌਕਸ ਰੱਖਿਆ ਸੀ ਅਤੇ ਕਈ-ਕਈ ਦਿਨ ਦੇ ਲਗਾਤਾਰ ਪ੍ਰੋਗਰਾਮ ਮਾਲਵੇ ਨੂੰ ਦਿੱਤੇ ਸਨ।

ਇਹ ਵੀ ਪੜ੍ਹੋ :  ਕਿਸਾਨੀ ਮਸਲੇ 'ਤੇ ਕੈਪਟਨ ਦੀ 'ਸੱਜੀ ਤੇ ਖੱਬੀ' ਬਾਂਹ ਬਣੇ ਢੀਂਡਸਾ ਤੇ ਖਹਿਰਾ (ਤਸਵੀਰਾਂ)

ਸੰਘ ਦੇ ਪੰਜਾਬ ਦੇ ਕੱਦਾਵਰ ਅਹੁਦੇਦਾਰ ਬ੍ਰਿਗੇਡੀਅਰ ਰਿਟਾਇਰਡ ਜਗਦੀਸ਼ ਗਗਨੇਜਾ ਦਾ 2016 ਵਿਚ ਕਤਲ ਕਰ ਦਿੱਤਾ ਗਿਆ ਸੀ। ਉਹ ਉਸ ਸਮੇਂ ਪੰਜਾਬ ਵਿਚ ਸੰਘ ਦੇ ਸਭ ਤੋਂ ਸਰਗਰਮ ਅਹੁਦੇਦਾਰ ਸਨ ਅਤੇ 2017 ਚੋਣਾਂ ਵਿਚ ਭਾਜਪਾ ਲਈ ਜਨਾਧਾਰ ਬਣਾਉਣ ਵਿਚ ਜੁਟੇ ਸਨ। ਗਗਨੇਜਾ ਦੀ ਹੱਤਿਆ ਨਾਲ ਤੱਦ ਭਾਜਪਾ ਨੂੰ ਵੱਡਾ ਝਟਕਾ ਲੱਗਾ ਸੀ। ਉਨ੍ਹਾਂ ਦੀ ਹੱਤਿਆ ਦੇ ਕਰੀਬ ਚਾਰ ਮਹੀਨੇ ਬਾਅਦ ਚੋਣਾਂ ਨੂੰ ਇਕੱਲੇ ਲੜਨ ਤੋਂ ਕਦਮ ਪਿੱਛੇ ਖਿੱਚ ਲਏ ਸਨ।

ਇਕ ਸੀਨੀਅਰ ਪਾਰਟੀ ਨੇਤਾ ਨੇ ਦੱਸਿਆ ਕਿ 117 ਮੈਂਬਰੀ ਵਿਧਾਨ ਸਭਾ ਲਈ ਚਿਹਰਿਆਂ ਦੀ ਭਾਲ ਸੰਘ ਨੂੰ ਸੌਂਪੀ ਗਈ ਹੈ। ਇਹ ਤੈਅ ਹੈ ਕਿ ਕਰੀਬ 70 ਫੀਸਦੀ ਸਿੱਖ ਚਿਹਰਿਆਂ ਨੂੰ ਕਮਲ 'ਤੇ ਚੋਣਾਂ ਲੜਾਈਆਂ ਜਾਣ। ਸੂਤਰਾਂ ਦੀ ਮੰਨੀਏ ਤਾਂ ਹਾਲ ਹੀ ਵਿਚ ਨਵੀਂ ਦਿੱਲੀ ਵਿਚ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਪੰਜਾਬ ਭਾਜਪਾ ਦੇ ਕੋਰ ਗਰੁਪ ਨਾਲ ਬੈਠਕ ਦੌਰਾਨ ਪਾਰਟੀ ਦੀਆਂ ਚੋਣਾਵੀ ਤਿਆਰੀਆਂ ਨੂੰ ਲੈ ਕੇ ਸਰਗਰਮੀ ਵਧਾਉਣ ਨੂੰ ਕਿਹਾ ਹੈ। ਭਾਜਪਾ ਵਿਚ ਸ਼ਾਮਿਲ ਹੋਣ ਦੇ ਇੱਛੁਕ ਕਿਸੇ ਵੀ ਧਰਮ ਜਾਂ ਵਰਗ ਦੇ ਵਿਅਕਤੀ ਲਈ ਪਾਰਟੀ ਨੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਬਸ, ਪ੍ਰਦੇਸ਼ ਲੀਡਰਸ਼ਿਪ ਨੂੰ ਪਹਿਲਾਂ ਸਬੰਧਤ ਵਿਅਕਤੀ ਦੀ ਬੈਕਗਰਾਊਂਡ ਜਾਂਚਣੀ ਹੋਵੇਗੀ।

ਇਹ ਵੀ ਪੜ੍ਹੋ :  ਲੁਧਿਆਣਾ 'ਚ ਸ਼ਰਮਸਾਰ ਹੋਈ ਇਨਸਾਨੀਅਤ, 4 ਘੰਟੇ ਸੜਕ 'ਤੇ ਤੜਫਦੇ ਰਹੇ ਪਿਓ-ਪੁੱਤ

ਦਲਿਤ ਵੋਟ ਬੈਂਕ ਲਈ ਬਸਪਾ ਪਹਿਲੀ ਪਸੰਦ ਢੀਂਡਸਾ 'ਤੇ ਵੀ ਨਜ਼ਰਾਂ
ਭਾਜਪਾ ਫਿਲਹਾਲ ਚਾਹੇ ਕਹਿ ਰਹੀ ਹੋਵੇ ਕਿ ਪੰਜਾਬ ਵਿਚ ਇਕੱਲੇ ਸਾਰੇ ਸੀਟਾਂ 'ਤੇ ਚੋਣ ਲੜੇਗੀ ਪਰ ਇੰਨਾ ਤੈਅ ਹੈ ਕਿ ਉਹ ਕਿਸੇ ਨਾ ਕਿਸੇ ਸਹਿਯੋਗੀ ਨਾਲ ਗਠਜੋੜ ਜਾਂ ਤਾਲਮੇਲ ਜ਼ਰੂਰ ਕਰੇਗੀ। ਅਲਬਤਾ ਉਹ ਇਸ ਵਾਰ ਵੱਡੇ ਭਰਾ ਦੇ ਰੂਪ ਵਿਚ ਰਹਿਣਾ ਚਾਹੇਗੀ। ਸੂਬੇ ਦੇ ਦਲਿਤ ਵੋਟ ਬੈਂਕ ਨੂੰ ਲੁਭਾਉਣ ਲਈ ਬਸਪਾ ਪਹਿਲੀ ਪਸੰਦ ਹੋ ਸਕਦੀ ਹੈ। ਯੂ. ਪੀ. ਦੀਆਂ ਹਾਲੀਆ ਰਾਜ ਸਭਾ ਚੋਣਾਂ ਤੋਂ ਵੀ ਅਜਿਹੀ ਝਲਕ ਮਿਲਦੀ ਹੈ ਕਿ ਭਾਜਪਾ ਲੀਡਰਸ਼ਿਪ ਅਤੇ ਮਾਇਆਵਤੀ ਦੇ ਰੁਖ਼ ਵਿਚ ਹੁਣ ਕਾਫ਼ੀ ਬਦਲਾਅ ਆ ਗਿਆ ਹੈ।

ਬਸਪਾ ਨਾਲ ਗੱਲ ਸਿਰੇ ਨਾ ਚੜ੍ਹੀ ਤਾਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਚੋਣਾਵੀ ਹਿੱਸੇਦਾਰ ਬਣ ਸਕਦਾ ਹੈ। ਇਸ ਨਵਗਠਿਤ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੂੰ ਪਿਛਲੇ ਸਾਲ ਹੀ ਕੇਂਦਰ ਸਰਕਾਰ ਨੇ ਪਦਮਭੂਸ਼ਣ ਨਾਲ ਨਿਵਾਜਿਆ ਸੀ। ਢੀਂਡਸਾ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਨਾਲ ਭਾਜਪਾ ਨਾਲ ਉਨ੍ਹਾਂ ਦੇ ਰਿਸ਼ਤਿਆਂ ਦਾ ਸਹਿਜ ਅੰਦਾਜ਼ਾ ਲਾਇਆ ਜਾ ਸਕਦਾ ਹੈ। ਨਾ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਗੋਂ ਹੋਰ ਕਈ ਸਿਖਰਲੇ ਨੇਤਾਵਾਂ ਨਾਲ ਉਨ੍ਹਾਂ ਦੇ ਸੰਬੰਧ ਬਹੁਤ ਡੂੰਘੇ ਹਨ। ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਨੇ ਜਿਸ ਤਰ੍ਹਾਂ ਨਾਲ ਆਪਣੀ ਸਰਗਰਮੀ ਵਧਾਈ ਹੋਈ ਹੈ ਅਤੇ ਕਈ ਸੀਨੀਅਰ ਅਤੇ ਨਿਰਵਿਵਾਦੀ ਨੇਤਾਵਾਂ ਨੇ ਇਸ ਨਵੀਂ ਪਾਰਟੀ ਦਾ ਪੱਲਾ ਫੜਿਆ ਹੈ, ਉਸ ਨਾਲ ਭਾਜਪਾ ਲੀਡਰਸ਼ਿਪ ਦਾ ਝੁਕਾਅ ਉਨ੍ਹਾਂ ਵੱਲ ਹੋ ਸਕਦਾ ਹੈ।

ਇਹ ਵੀ ਪੜ੍ਹੋ :  ਜੰਤਰ-ਮੰਤਰ 'ਤੇ ਗਰਜੇ ਸੁਖਪਾਲ ਖਹਿਰਾ, ਭਾਜਪਾ ਸਣੇ ਅਕਾਲੀ ਦਲ ਤੇ 'ਆਪ' 'ਤੇ ਮੜ੍ਹੇ ਵੱਡੇ ਦੋਸ਼


author

Gurminder Singh

Content Editor

Related News