ਪ੍ਰਵਾਨਾ ਨੋਟ ਕਰਵਾਉਣ ਗਏ ਵਿਅਕਤੀ ਨੇ ਪੁਲਸ ਕਰਮਚਾਰੀ ਨਾਲ ਕੀਤੀ ਹੱਥੋਪਾਈ

Thursday, Jun 21, 2018 - 11:31 AM (IST)

ਪ੍ਰਵਾਨਾ ਨੋਟ ਕਰਵਾਉਣ ਗਏ ਵਿਅਕਤੀ ਨੇ ਪੁਲਸ ਕਰਮਚਾਰੀ ਨਾਲ ਕੀਤੀ ਹੱਥੋਪਾਈ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪਿੰਡ ਕਮਾਲਪੁਰ 'ਚ ਕਿਸੇ ਮਾਮਲੇ ਦੀ ਤਫਤੀਸ਼ ਲਈ ਪ੍ਰਵਾਨਾ ਨੋਟ ਕਰਵਾਉਣ ਆਏ ਪੁਲਸ ਦੇ ਕਰਮਚਾਰੀ ਨਾਲ ਹੱਥੋਪਾਈ ਕਰਦੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਵਾਲੇ ਵਿਅਕਤੀ ਖਿਲਾਫ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਹੱਥੋਪਾਈ ਦਾ ਸ਼ਿਕਾਰ ਹੋਏ ਹੈੱਡ ਕਾਂਸਟੇਬਲ ਰਾਕੇਸ਼ ਕੁਮਾਰ ਦੇ ਬਿਆਨ ਦੇ ਆਧਾਰ 'ਤੇ ਦਿਲਦਾਰ ਸਿੰਘ ਨਿਵਾਸੀ ਕਮਾਲਪੁਰ ਦੇ ਖਿਲਾਫ ਦਰਜ ਕੀਤਾ ਹੈ। 
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰਾਕੇਸ਼ ਕੁਮਾਰ ਨੇ ਦੱਸਿਆ ਕਿ ਦਿਲਦਾਰ ਸਿੰਘ ਖਿਲਾਫ ਦਰਜ ਮਾਮਲੇ ਦੇ ਸੰਬੰਧ 'ਚ ਡੀ. ਐੱਸ. ਪੀ. (ਇਨਵੈਸਟੀਗੇਸ਼ਨ) ਵੱਲੋਂ ਕੀਤੀ ਜਾ ਰਹੀ ਜਾਂਚ ਦੇ ਸੰਬੰਧ 'ਚ ਜਦੋਂ ਦਿਲਦਾਰ ਸਿੰਘ ਦੇ ਘਰ ਪ੍ਰਵਾਨਾ ਨੋਟ ਕਰਵਾਉਣ ਆਇਆ ਤਾਂ ਦਿਲਦਾਰ ਨੇ ਸਿੰਘ ਨੇ ਉਸ ਨਾਲ ਅਤੇ ਪੁਲਸ ਮਹਿਕਮੇ ਨੂੰ ਮਾੜਾ ਬੋਲਣਾ ਸ਼ੁਰੂ ਕਰ ਦਿੱਤਾ। ਪ੍ਰਵਾਨਾ ਪਾੜਨ ਦੀ ਕੋਸ਼ਿਸ਼ ਕਰਦੇ ਹੋਏ ਹੱਥੋਪਾਈ ਕੀਤੀ ਅਤੇ ਉਸ ਦੀ ਵਰਦੀ ਦੇ ਬਟਨ ਅਤੇ ਨੰਬਰ ਪਲੇਟ ਨੂੰ ਨੁਕਸਾਨ ਪਹੁੰਚਾਇਆ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News