ਨਾਕੇ ''ਤੇ ਏ. ਐੱਸ. ਆਈ. ਨੇ ਉਤਾਰੀ ਸਿੱਖ ਨੌਜਵਾਨ ਦੀ ਪੱਗੜੀ, ਮਚਿਆ ਬਵਾਲ (ਵੀਡੀਓ)

07/12/2020 6:16:44 PM

ਬਟਾਲਾ (ਮਠਾਰੂ) : ਦੇਰ ਸ਼ਾਮ ਸਕੂਟਰੀ 'ਤੇ ਸਵਾਰ 2 ਸਿੱਖ ਨੌਜਵਾਨਾਂ ਦੀ ਸ਼ਰੇਆਮ ਪੁਲਸ ਦੇ ਇਕ ਏ. ਐੱਸ. ਆਈ. ਵੱਲੋਂ ਪੱਗੜੀ ਉਤਾਰੇ ਜਾਣ ਦੇ ਮਾਮਲੇ ਨੇ ਕਾਫ਼ੀ ਤੂਲ ਫੜ ਲਿਆ, ਜਿਸ ਕਰਕੇ ਸ਼ਥਿਤੀ ਬੇਹੱਦ ਤਣਾਅਪੂਰਨ ਬਣ ਗਈ। ਜਾਣਕਾਰੀ ਅਨੁਸਾਰ ਸਿੱਖ ਨੌਜਵਾਨ ਸੁਖਜਿੰਦਰ ਸਿੰਘ ਅਤੇ ਦਮਨਪ੍ਰੀਤ ਸਿੰਘ ਸਕੂਟਰੀ 'ਤੇ ਸਵਾਰ ਹੋ ਕੇ ਸਿੰਬਲ ਚੌਕ 'ਚ ਪੈਂਦੀ ਇਕ ਪੇਂਟ ਦੀ ਦੁਕਾਨ ਤੋਂ ਸਾਮਾਨ ਲੈ ਕੇ ਆਪਣੀ ਉਮਰਪੁਰਾ ਰੋਡ ਵਿਖੇ ਪੈਂਦੀ ਦੁਕਾਨ 'ਤੇ ਜਾ ਰਹੇ ਸਨ। ਜਦੋਂ ਇਹ ਨੌਜਵਾਨ ਸਥਾਨਕ ਜਲੰਧਰ ਰੋਡ 'ਤੇ ਵਿਸ਼ਾਲ ਮੈਗਾਮਾਰਟ ਸਾਹਮਣੇ ਪਹੁੰਚੇ ਤਾਂ ਇਕ ਏ. ਐੱਸ. ਆਈ. ਨੇ ਇਨ੍ਹਾਂ ਨੂੰ ਰੋਕ ਕੇ ਇਕ ਨੌਜਵਾਨ ਦੀ ਪੱਗੜੀ ਉਤਰਦਿਆਂ ਧੱਕਾ-ਮੁੱਕੀ ਵੀ ਕੀਤੀ ਕਿਉਂਕਿ ਏ. ਐੱਸ. ਆਈ. ਦਾ ਦੋਸ਼ ਸੀ ਕਿ ਇਹ ਨੌਜਵਾਨ ਸਕੂਟਰੀ ਉਪਰ ਵੱਡਾ ਹਾਰਨ ਮਾਰ ਕੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰ ਰਹੇ ਸਨ। ਜਦਕਿ ਦੂਸਰੇ ਪਾਸੇ ਨੌਜਵਾਨ ਸੁਖਜਿੰਦਰ ਸਿੰਘ ਨੇ ਦੱਸਿਆਂ ਕਿ ਏ. ਐੱਸ. ਆਈ. ਨੇ ਸਾਡੀ ਕੋਈ ਗੱਲ ਨਹੀਂ ਸੁਣੀ ਅਤੇ ਨਾ ਹੀ ਸਾਡਾ ਕੋਈ ਕਸੂਰ ਸੀ, ਬੱਸ ਉਸ ਨੇ ਆਉਂਦੇ ਸਾਰ ਹੀ ਸਾਡੀ ਕੁੱਟ-ਮਾਰ ਕਰਦਿਆਂ ਮੇਰੀ ਪੱਗੜੀ ਉਤਾਰ ਕੇ ਸੜਕ 'ਚ ਖਿਲਾਰ ਦਿੱਤੀ। ਇਸ ਘਟਨਾ ਦੀ ਸੂਚਨਾ ਜਦੋਂ ਨੌਜਵਾਨਾ ਦੇ ਪਰਿਵਾਰਕ ਮੈਬਰਾਂ ਅਤੇ ਦੋਸਤਾਂ ਨੂੰ ਮਿਲੀ ਤਾਂ ਮੌਕੇ 'ਤੇ ਹੀ ਨੌਜਵਾਨਾਂ ਦਾ ਬਹੁਤ ਵੱਡਾ ਇਕੱਠ ਹੋ ਗਿਆ, ਜਿਨ੍ਹਾਂ ਰੋਸ ਵਜੋਂ ਟ੍ਰੈਫਿਕ ਜਾਮ ਕਰਦਿਆਂ ਸਿੱਖ ਨੌਜਵਾਨ ਦੀ ਪੱਗੜੀ ਉਤਾਰੇ ਜਾਣ ਦਾ ਸਖ਼ਤ ਵਿਰੋਧ ਕੀਤਾ ਅਤੇ ਜ਼ਿੰਮੇਵਾਰ ਏ. ਐੱਸ. ਆਈ. ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਵਿਆਹ ਤੋਂ 2 ਮਹੀਨੇ ਪਹਿਲਾਂ ਸ਼ਹੀਦ ਹੋਇਆ ਖੰਨਾ ਦਾ ਪਲਵਿੰਦਰ, ਭੈਣਾਂ ਸਿਹਰਾ ਬੰਨ੍ਹਿਆ, ਮੰਗਤੇਰ ਨੇ ਕੀਤਾ ਸਲਾਮ

ਇਸ ਦੌਰਾਨ ਰਾਜਨੀਤਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਇੱਕਠੇ ਹੋ ਗਏ, ਜਿਸ ਕਰਕੇ ਮਹੌਲ ਬੇਹੱਦ ਤਣਾਅਪੂਰਨ ਬਣ ਗਿਆ। ਮੌਕੇ 'ਤੇ ਪੁਲਸ ਫੌਰਸ ਨਾਲ ਪਹੁੰਚੇ ਪੰਜਾਬ ਪੁਲਸ ਦੇ ਐੱਸ. ਪੀ. ਵਰਿੰਦਰਪ੍ਰੀਤ ਸਿੰਘ, ਐੱਸ. ਐੱਚ. ਓ. ਸਿਟੀ ਮੁਖਤਿਆਰ ਸਿੰਘ, ਐੱਸ. ਐੱਚ. ਓ. ਸਿਵਲ ਲਇਨ ਪਰਮਜੀਤ ਸਿੰਘ ਵੱਲੋਂ ਮੋਹਤਬਰ ਵਿਅਕਤੀਆਂ ਅਤੇ ਪਰਿਵਾਰਕ ਮੈਬਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਸ਼ਾਂਤ ਕੀਤਾ ਅਤੇ ਥਾਣਾ ਸਿਵਲ ਲਾਈਨ ਵਿਖੇ ਬੈਠ ਕੇ ਗੱਲਬਾਤ ਕਰਨ ਲਈ ਕਿਹਾ, ਜਿਸ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਸੰਜੀਵ ਸ਼ਰਮਾ, ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਸੀਨੀਅਰ ਮੈਂਬਰ ਗੁੱਡੂ ਸੇਠ, 'ਆਪ' ਦੇ ਜ਼ਿਲਾ ਪ੍ਰਧਾਨ ਸ਼ੈਰੀ ਕਲਸੀ ਸਮੇਤ ਹੋਰਨਾਂ ਨੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਹਾਦਸੇ 'ਚ ਮਾਰੇ ਗਏ 5 ਨੌਜਵਾਨਾਂ ਦਾ ਹੋਇਆ ਸਸਕਾਰ, ਤਿੰਨ ਦੀਆਂ ਇਕੱਠਿਆਂ ਬਲੀਆਂ ਚਿਖ਼ਾਵਾਂ

ਇਸ ਮੌਕੇ ਏ. ਐੱਸ. ਆਈ. ਨੇ ਕਿਹਾ ਕਿ ਸਕੂਟਰੀ 'ਤੇ ਹਾਰਨ ਵਜਾਉਣ ਕਾਰਣ ਮੈਂ ਇਨ੍ਹਾਂ ਨੌਜਵਾਨਾ ਦਾ ਪਿੱਛਾ ਕੀਤਾ ਸੀ ਜਦਕਿ ਰੋਕੇ ਜਾਣ ਤੋਂ ਬਾਅਦ ਨੌਜਵਾਨ ਨੂੰ ਫੜਨ ਸਮੇਂ ਪੱਗੜੀ ਲੱਥ ਗਈ, ਜਿਸ ਦਾ ਮੈਨੂੰ ਅਫ਼ਸੋਸ ਹੈ। ਇਸ ਦੌਰਾਨ ਮੋਹਤਬਰ ਵਿਅਕਤੀਆਂ ਅਤੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੀ ਮੌਜਦਗੀ 'ਚ ਏ. ਐੱਸ. ਆਈ. ਨੇ ਆਪਣੇ ਹੱਥੀਂ ਉਕਤ ਨੌਜਵਾਨ ਦੇ ਸਿਰ 'ਤੇ ਸਤਿਕਾਰ ਨਾਲ ਪੱਗੜੀ ਸਜਾਈ। ਉਪਰੰਤ ਦੋਵਾਂ ਧਿਰਾਂ 'ਚ ਹੋਏ ਸਮਝੌਤੇ ਤੋਂ ਬਾਅਦ ਇਕੱਠੇ ਹੋਏ ਨੌਜਵਾਨ ਅਤੇ ਧਾਰਮਕ ਆਗੂ ਵੀ ਸ਼ਾਂਤ ਹੋ ਗਏ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਦੋ ਬੱਚਿਆਂ ਦੀ ਲੜਾਈ ਦਾ ਖ਼ੌਫਨਾਕ ਅੰਤ, ਉਹ ਹੋਇਆ ਜੋ ਸੋਚਿਆ ਨਾ ਸੀ


Gurminder Singh

Content Editor

Related News