ਭਾਖੜਾ ਨਹਿਰ ਕੰਡੇ ਮਿਲੀ ਏ. ਐੱਸ. ਆਈ. ਦੀ ਗੱਡੀ, ਅੰਦਰੋਂ ਬਰਾਮਦ ਹੋਈਆਂ ਇਹ ਚੀਜ਼ਾਂ

Monday, Dec 25, 2023 - 06:18 PM (IST)

ਭਾਖੜਾ ਨਹਿਰ ਕੰਡੇ ਮਿਲੀ ਏ. ਐੱਸ. ਆਈ. ਦੀ ਗੱਡੀ, ਅੰਦਰੋਂ ਬਰਾਮਦ ਹੋਈਆਂ ਇਹ ਚੀਜ਼ਾਂ

ਪਟਿਆਲਾ (ਕੰਵਲਜੀਤ) : ਚੜ੍ਹਦੀ ਸਵੇਰ ਪਟਿਆਲਾ ਜ਼ਿਲ੍ਹੇ ਦੇ ਪਾਸਿਆਣਾ ਰੋਡ ਸਥਿਤ ਭਾਖੜਾ ਨਹਿਰ ਦੇ ਕਿਨਾਰੇ ਇਕ ਏ. ਐੱਸ. ਆਈ. ਦੀ ਗੱਡੀ ਮਿਲਣ ਨਾਲ ਸਨਸਨੀ ਫੈਲ ਗਈ। ਗੱਡੀ ਵਿਚ ਏ. ਐੱਸ. ਆਈ. ਦੀ ਵਰਦੀ ਅਤੇ ਬੂਟ ਪਏ ਹੋਏ ਸਨ ਹਾਲਾਂਕਿ ਇਹ ਜਾਣਕਾਰੀ ਗੋਤਾਖੋਰਾਂ ਨੂੰ ਭਾਖੜਾ ਨਹਿਰ ਦੇ ਬਿਲਕੁਲ ਨਾਲ ਸਥਿਤ ਪਾਸਿਆਣਾ ਚੌਂਕੀ ਦੀ ਪੁਲਸ ਵੱਲੋਂ ਦਿੱਤੀ ਗਈ ਹੈ ਜਿਸ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ਬਠਿੰਡਾ ਦੇ ਥਾਣਾਕੋਟ ਫੱਤਾ ਵਿਚ ਤਾਇਨਾਤ ਏ. ਐੱਸ. ਆਈ. ਪੁਸ਼ਵਿੰਦਰ ਸਿੰਘ ਦੀ ਇਹ ਗੱਡੀ ਹੈ।

ਇਹ ਵੀ ਪੜ੍ਹੋ : ਮੋਗਾ ’ਚ ਵਿਆਹ ਵਾਲੀ ਕਾਰ ਅੰਦਰ ਗੋਲ਼ੀਆਂ ਚੱਲਣ ਦੇ ਮਾਮਲੇ ’ਚ ਹੈਰਾਨ ਕਰਨ ਵਾਲਾ ਖ਼ੁਲਾਸਾ

ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਏ. ਐੱਸ. ਆਈ. ਪੁਸ਼ਵਿੰਦਰ ਸਿੰਘ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। ਫਿਲਹਾਲ ਗੋਤਾਖੋਰਾਂ ਵਲੋਂ ਭਾਖੜਾ ਨਹਿਰ ਵਿਚ ਏ. ਐੱਸ. ਆਈ. ਦੀ ਭਾਲ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤਕ ਏ. ਐੱਸ. ਆਈ. ਦਾ ਕੋਈ ਪਤਾ ਨਹੀਂ ਸੀ ਲੱਗ ਸਕਿਆ ਅਤੇ ਗੋਤਾਖੋਰਾਂ ਦੀ ਭਾਲ ਜਾਰੀ ਸੀ। 

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਮੌਸਮ ਵਿਭਾਗ ਨੇ ਇਕ ਵਾਰ ਫਿਰ ਜਾਰੀ ਕੀਤਾ ਅਲਰਟ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News