NRI ਥਾਣੇ 'ਚ ਥਾਣੇਦਾਰ ਨੇ ਔਰਤ ਨੂੰ ਮਾਰਿਆ ਥੱਪੜ, ਮੌਕੇ 'ਤੇ ਭਖਿਆ ਮਾਹੌਲ

Wednesday, Sep 06, 2023 - 01:42 PM (IST)

NRI ਥਾਣੇ 'ਚ ਥਾਣੇਦਾਰ ਨੇ ਔਰਤ ਨੂੰ ਮਾਰਿਆ ਥੱਪੜ, ਮੌਕੇ 'ਤੇ ਭਖਿਆ ਮਾਹੌਲ

ਜਗਰਾਓਂ (ਮਾਲਵਾ) : ਇੱਥੇ ਲੁਧਿਆਣਾ ਦਿਹਾਤੀ ਪੁਲਸ ਦੇ ਐੱਨ. ਆਰ. ਆਈ. ਥਾਣੇ ਵਿਖੇ ਮਾਮਲਾ ਉਸ ਸਮੇਂ ਤਣਾਅਪੂਰਣ ਹੋ ਗਿਆ, ਜਦੋਂ ਥਾਣੇ ਅੰਦਰ ਤਾਇਨਾਤ ਇਕ ਏ. ਐੱਸ. ਆਈ. ਨੇ ਫਰਿਆਦੀ ਔਰਤ ਦੇ ਨਾਲ ਆਏ ਉਸ ਦੇ ਭਾਣਜੇ ਅਤੇ ਉਸ ਦੇ ਘਰ ਵਾਲੀ ਦੇ ਬਿਨਾਂ ਗੱਲ ਤੋਂ ਥੱਪੜ ਮਾਰ ਦਿੱਤਾ। ਇਸ ਕਾਰਨ ਔਰਤ ਦੀ ਅੱਖ ’ਤੇ ਕਾਫੀ ਸੋਜ ਆ ਗਈ ਹੈ। ਮਿਲੀ ਜਾਣਕਾਰੀ ਮੁਤਾਬਕ 96 ਸਾਲਾ ਇਕ ਬਜ਼ੁਰਗ ਦੀ ਅਪ੍ਰੈਲ ਦੇ ਮਹੀਨੇ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕ ਭਾਰੀ ਪਰੇਸ਼ਾਨੀ 'ਚ ਫਸੇ, ਜਾਣੋ ਕੀ ਹੈ ਪੂਰਾ ਮਾਮਲਾ

ਉਸ ਦੀ ਦੇਖਭਾਲ ਇੱਕ ਅਣ-ਵਿਆਹੁਤਾ ਬਜ਼ੁਰਗ ਔਰਤ ਕਰ ਰਹੀ ਸੀ। ਉਸ ਔਰਤ ਨੂੰ ਮਰਨ ਵਾਲੇ ਨੇ ਇੱਕ ਮਕਾਨ ਦਿੱਤਾ ਸੀ, ਜੋ ਲਾਲ ਲਕੀਰ ਦੇ ਅੰਦਰ ਆਉਂਦਾ ਹੈ। ਮਰਨ ਵਾਲੇ ਦੀ ਇੱਕ ਐੱਨ. ਆਰ. ਆਈ. ਧੀ ਵੀ ਹੈ। ਉਹ ਆਪਣੇ ਪਿਓ ਨੂੰ ਜਿਊਂਦੇ ਜੀਅ ਕਦੇ ਦੇਖਣ ਵੀ ਨਹੀਂ ਆਈ ਸੀ ਅਤੇ ਨਾ ਹੀ ਉਹ ਉਸ ਦੇ ਭੋਗ 'ਤੇ ਹੀ ਆਈ ਸੀ। ਉਸ ਨੇ ਮਰਨ ਵਾਲੇ ਦੀ ਜਾਇਦਾਦ 'ਤੇ ਆਪਣਾ ਮਾਲਕਾਨਾ ਹੱਕ ਦੱਸਦੇ ਹੋਏ ਐੱਨ. ਆਰ. ਆਈ. ਥਾਣੇ ਅੰਦਰ ਉਕਤ ਬਜ਼ੁਰਗ ਔਰਤ ਦੇ ਖ਼ਿਲਾਫ਼ ਦਰਖ਼ਾਸਤ ਦੇ ਦਿੱਤੀ।

ਇਹ ਵੀ ਪੜ੍ਹੋ : ਨਸ਼ੇੜੀ ਪੁੱਤ ਤੋਂ ਦੁਖੀ ਮਾਂ ਦੀ ਵੀਡੀਓ ਵਾਇਰਲ, ਹੱਥ ਬੰਨ੍ਹ ਜੋ ਬੋਲ ਬੋਲੇ, ਤੁਹਾਨੂੰ ਵੀ ਭਾਵੁਕ ਕਰ ਦੇਣਗੇ (ਵੀਡੀਓ)

ਇਸ ਦੀ ਜਾਂਚ-ਪੜਤਾਲ ਪੁਲਸ ਵੱਲੋਂ ਕੀਤੀ ਜਾ ਰਹੀ ਸੀ। ਇਸ ਦੌਰਾਨ ਕਿਸੇ ਗੱਲ 'ਤੇ ਗੁੱਸੇ 'ਚ ਆ ਕੇ ਏ. ਐੱਸ. ਆਈ. ਨੇ ਕੇਅਰਟੇਕਰ ਔਰਤ ਦੇ ਨਾਲ ਆਏ ਪਤੀ-ਪਤਨੀ ਦੇ ਚਪੇੜਾਂ ਮਾਰ ਦਿੱਤੀਆਂ। ਇਸ ਕਾਰਨ ਮਾਹੌਲ ਤਣਾਅ ਪੂਰਨ ਹੋ ਗਿਆ। ਚਪੇੜਾਂ ਮਾਰਨ 'ਤੇ ਜਦੋਂ ਉਸ ਥਾਣੇਦਾਰ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਅਸੀਂ ਕਿਸੇ ਦੇ ਕੋਈ ਚਪੇੜ ਨਹੀਂ ਮਾਰੀ ਹੈ। ਇਹ ਲੋਕ ਫਜ਼ੂਲ ਬੋਲ ਰਹੇ ਸਨ ਅਤੇ ਮੈਂ ਸਿਰਫ਼ ਇਨ੍ਹਾਂ ਨੂੰ ਬਾਹਰ ਜਾਣ ਵਾਸਤੇ ਹੀ ਕਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News