ਏ.ਐੱਸ.ਆਈ. ਰੇਨੂੰ ਬਾਲਾ ਅਤੇ ਉਸ ਦਾ ਥਾਣੇਦਾਰ ਪਤੀ ਡਿਸਮਿਸ
Saturday, Nov 02, 2019 - 10:11 AM (IST)
![ਏ.ਐੱਸ.ਆਈ. ਰੇਨੂੰ ਬਾਲਾ ਅਤੇ ਉਸ ਦਾ ਥਾਣੇਦਾਰ ਪਤੀ ਡਿਸਮਿਸ](https://static.jagbani.com/multimedia/2019_11image_10_10_470549065kk.jpg)
ਪਟਿਆਲਾ (ਬਲਜਿੰਦਰ)—ਕੁਝ ਦਿਨ ਪਹਿਲਾਂ ਹੈਰੋਇਨ ਸਮੇਤ ਗ੍ਰਿਫਤਾਰ ਕੀਤੀ ਗਈ ਏ. ਐੱਸ. ਆਈ. ਰੇਨੂੰ ਬਾਲਾ ਅਤੇ ਉਸ ਦੇ ਪਤੀ ਸੁਰਿੰਦਰ ਸਿੰਘ ਨੂੰ ਵਿਭਾਗ ਨੇ ਡਿਸਮਿਸ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਕਿ ਕਾਨੂੰਨ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਵਾਲਿਆਂ ਲਈ ਵਿਭਾਗ ਵਿਚ ਕੋਈ ਥਾਂ ਨਹੀਂ ਹੈ।
ਦੱਸਣਯੋਗ ਹੈ ਕਿ ਰੇਨੂੰ ਬਾਲਾ ਨੂੰ ਕੁਝ ਦਿਨ ਪਹਿਲਾਂ ਤਰਨਤਾਰਨ ਪੁਲਸ ਨੇ ਇਕ ਹੋਰ ਸਾਥੀ ਨਿਸ਼ਾਨ ਸਿੰਘ ਸਮੇਤ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਵਿਚ ਰੇਨੂੰ ਬਾਲਾ ਦੇ ਪਤੀ ਏ. ਐੱਸ. ਆਈ. ਸੁਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਤਿੰਨੇ ਫਿਲਹਾਲ ਪੁਲਸ ਰਿਮਾਂਡ 'ਤੇ ਚੱਲ ਰਹੇ ਹਨ। ਗ੍ਰਿਫਤਾਰੀ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਦੋਵਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ ਅੱਜ ਸਰਵਿਸ ਤੋਂ ਡਿਸਮਿਸ ਕਰ ਦਿੱਤਾ ਹੈ। ਪੁਲਸ ਨੂੰ ਇਸ ਮਾਮਲੇ ਵਿਚ ਕਾਫੀ ਕਿਰਕਿਰੀ ਦਾ ਸਾਹਮਣਾ ਕਰਨਾ ਪਿਆ ਸੀ।