ਕਾਰ ਅਤੇ ਟਰੱਕ ਦੀ ਟੱਕਰ ’ਚ ਏ. ਐੱਸ. ਆਈ. ਦੀ ਮੌਤ, 3 ਬੱਚਿਆਂ ਸਮੇਤ 4 ਜ਼ਖ਼ਮੀ

Thursday, Sep 30, 2021 - 08:44 PM (IST)

ਕਾਰ ਅਤੇ ਟਰੱਕ ਦੀ ਟੱਕਰ ’ਚ ਏ. ਐੱਸ. ਆਈ. ਦੀ ਮੌਤ, 3 ਬੱਚਿਆਂ ਸਮੇਤ 4 ਜ਼ਖ਼ਮੀ

ਸੁਜਾਨਪੁਰ (ਜੋਤੀ/ਬਖ਼ਸੀ) - ਅੱਜ ਸਵੇਰ ਦੇ ਸਮੇਂ ਪਠਾਨਕੋਟ-ਜੰਮੂ ਰਾਸ਼ਟਰੀ ਰਾਜ ਮਾਰਗ ’ਤੇ ਇਕ ਸੈਂਟਰੋ ਕਾਰ ਤੇ ਟਰੱਕ ਦੀ ਟੱਕਰ ’ਚ ਪੰਜਾਬ ਪੁਲਸ ਦੇ ਏ. ਐੱਸ. ਆਈ. ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪਹਿਚਾਣ ਅਸ਼ਵਨੀ ਕੁਮਾਰ ਪੁੱਤਰ ਦਲੀਪ ਕੁਮਾਰ ਵਾਸੀ ਕੋਟ ਖਾਲਸਾ ਅੰਮ੍ਰਿਤਸਰ ਵਜੋਂ ਹੋਈ ਹੈ।

ਇਸ ਸਬੰਧੀ ਜਾਂਚ ਅਧਿਕਾਰੀ ਸਹਾਇਕ ਸਬ-ਇੰਸਪੈਕਟਰ ਗੁਰਪ੍ਰਸ਼ਾਦ ਨੇ ਦੱਸਿਆ ਕਿ ਅਸ਼ਵਨੀ ਕੁਮਾਰ ਆਪਣੀ ਪਤਨੀ ਊਸ਼ਾ, ਲੜਕਾ ਰਜਤ ਸਾਹਿਲ, ਲੜਕੀ ਸ਼ਿਵਾਲੀ ਅਤੇ ਸਾਲੀ ਦੀ ਲੜਕੀ ਰੀਮਾ ਨਾਲ ਅੰਮ੍ਰਿਤਸਰ ਤੋਂ ਜੰਮੂ ਕਿਸੇ ਪ੍ਰੋਗਰਾਮ ਵਿਚ ਹਿੱਸਾ ਲੈਣ ਜਾ ਰਹੇ ਸੀ, ਜਿਵੇਂ ਹੀ ਉਨ੍ਹਾਂ ਦੀ ਕਾਰ ਮਾਧੋਪੁਰ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਪੈਟਰੋਲ ਪੰਪ ਦੇ ਸਾਹਮਣੇ ਪਹੁੰਚੀ ਤਾਂ ਪੈਟਰੋਲ ਪੰਪ ਤੋਂ ਨਿਕਲਦੇ ਸਮੇਂ ਇਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ’ਚ ਸਵਾਰ ਅਸ਼ਵਨੀ ਕੁਮਾਰ ਸਮੇਤ ਉਸ ਦੀ ਪਤਨੀ ਅਤੇ 3 ਬੱਚੇ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਅਸ਼ਵਨੀ ਕੁਮਾਰ ਦੀ ਮੌਤ ਹੋ ਗਈ। ਜਦਕਿ ਟਰੱਕ ਚਾਲਕ ਦੀ ਪਹਿਚਾਣ ਮੁਹੰਮਦ ਰਫੀਕ ਪੁੱਤਰ ਅਬਦੁੱਲ ਆਹਕ ਸੋਫੀ ਵਾਸੀ ਬਾਰਾਮੁੱਲਾ ਜੰਮੂ ਕਸ਼ਮੀਰ ਵਜੋਂ ਹੋਈ। ਪੁਲਸ ਨੇ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰ ਲਿਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News