ASI ਦਾ ਕਾਰਾ, ਕਰਫਿਊ ਪਾਸ ਨੂੰ ਲੈ ਕੇ ਧਮਕੀਆਂ ਦੇ ਕੇ ਫਰੂਟ ਵਪਾਰੀ ਤੋਂ ਲਈ ਰਿਸ਼ਵਤ

04/21/2020 10:18:30 AM

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ 'ਚ ਇਕ ਪੁਲਸ ਦੇ ਏ. ਐੱਸ. ਆਈ. ਵੱਲੋਂ ਕਰਫਿਊ ਪਾਸ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਅਤੇ ਫਰੂਟ ਕੰਪਨੀ ਦੇ ਮਾਲਕ ਕੋਲੋਂ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਏ. ਐੱਸ. ਆਈ. ਦੀ ਰਿਸ਼ਵਤ ਲੈਂਦਿਆਂ ਸਾਰੀ ਹਰਕਤ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਫਰੂਟ ਵਿਕਰੇਤਾ ਨੇ ਏ. ਐੱਸ. ਆਈ. ਖਿਲਾਫ ਪੁਲਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਉਸ ਦੇ ਵਿਰੁੱਧ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:ਬੋਰੀ ''ਚ ਲਪੇਟ ਕੇ ਸੁੱਟਿਆ ਨਵ-ਜੰਮਿਆ ਬੱਚਾ, ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਨੇ ਇਹ ਤਸਵੀਰਾਂ

PunjabKesari

ਜਾਣਕਾਰੀ ਦਿੰਦੇ ਹੋਏ ਨਹਿਰਾ ਫਰੂਟ ਕੰਪਨੀ ਦੇ ਮਾਲਕ ਨਰੇਸ਼ ਨਹਿਰਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦਾ ਇਕ ਵਰਕਰ ਚੌਹਾਲ ਤੋਂ ਕੇਲਿਆਂ ਦੀ ਗੱਡੀ ਲੈ ਕੇ ਆ ਰਹੇ ਸਨ ਅਤੇ ਰਸਤੇ 'ਚ ਨਾਕਾ ਲਗਾ ਕੇ ਬੈਠੇ ਗੁਲਜ਼ਾਰ ਏ. ਐੱਸ. ਆਈ. ਨੇ ਉਨ੍ਹਾਂ ਨੂੰ ਰੋਕਿਆ ਅਤੇ ਉਨ੍ਹਾਂ ਕੋਲੋਂ ਕਰਫਿਊ ਪਾਸ ਦੀ ਮੰਗ ਕੀਤੀ। ਕਰਫਿਊ ਪਾਸ ਦਿਖਾਉਣ 'ਤੇ ਗੁਲਜ਼ਾਰ ਨੇ ਕਰਫਿਊ ਪਾਸ ਫਾੜ ਦੇਣ ਦੀ ਧਮਕੀ ਦਿੰਦੇ ਕਿਹਾ ਕਿ ਇਸ ਦੀ ਤਰੀਕ ਖਤਮ ਹੋ ਚੁੱਕੀ ਹੈ ਅਤੇ ਉਨ੍ਹਾਂ ਕੋਲੋਂ ਕੰਪਨੀ ਦਾ ਵਿਜ਼ੀਟਿੰਗ ਕਾਰਡ ਲੈ ਲਿਆ ਅਤੇ ਬਾਅਦ 'ਚ ਨਾਕੇ ਤੋਂ ਛੱਡ ਦਿੱਤਾ। ਇਸ ਤੋਂ ਬਾਅਦ ਉਸ ਨੇ ਸ਼ਾਮ ਨੂੰ ਨਹਿਰਾ ਫਰੂਟ ਕੰਪਨੀ ਦੇ ਮਾਲਕ ਨੂੰ ਫੋਨ ਕੀਤਾ ਅਤੇ ਉਨ੍ਹਾਂ ਕੋਲੋਂ ਰਿਸ਼ਵਤ ਲਈ ਮੰਗ ਕੀਤੀ। ਪੈਸੇ ਲੈਣ ਲਈ ਉਕਤ ਏ. ਐੱਸ. ਆਈ. ਗੋਦਾਮ 'ਤੇ ਪਹੁੰਚਿਆ ਅਤੇ ਦੋ ਹਜ਼ਾਰ ਰਿਸ਼ਵਤ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ...ਜਦੋਂ ਜਲੰਧਰ ਦੇ ਸਿਵਲ ਹਸਪਤਾਲ ''ਚ ਕੋਰੋਨਾ ਦੇ ਮਰੀਜ਼ਾਂ ਨੇ ਪੰਜਾਬੀ ਗੀਤਾਂ ''ਤੇ ਪਾਇਆ ਭੰਗੜਾ

PunjabKesari

ਕੰਪਨੀ ਦੇ ਕੈਸ਼ੀਅਰ ਨੇ ਏ. ਐੱਸ. ਆਈ. ਦੀ ਗੱਲ ਆਪਣੇ ਮਾਲਕ ਨਾਲ ਕਰਵਾਈ ਅਤੇ ਗੱਲ ਕਰਨ ਉਪਰੰਤ ਏ. ਐੱਸ. ਆਈ. ਨੇ ਜਿੰਨੇ ਪੈਸੇ ਰਿਸ਼ਵਤ ਲਈ ਮੰਗੇ, ਉਨ੍ਹਾਂ ਨੂੰ ਗਿਣ ਕੇ ਦੇ ਦਿੱਤੇ। ਰਿਸ਼ਵਤ ਦੇ ਪੈਸੇ ਲੈਂਦਿਆਂ ਇਹ ਸਾਰੀ ਹਰਕਤ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਨਹਿਰਾ ਕੰਪਨੀ ਦੇ ਮਾਲਕ ਨਰੇਸ਼ ਨਹਿਰਾਂ ਨੇ ਜਿੱਥੇ ਗੁਲਜ਼ਾਰ ਦੀ ਸ਼ਿਕਾਇਤ ਕੀਤੀ ਉੱਥੇ ਹੀ ਉਨ੍ਹਾਂ ਨੇ ਆਰੋਪੀ ਪੁਲਸ ਏ. ਐੱਸ. ਆਈ. ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਕੇਂਦਰ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਕਾਂਗਰਸ ਨੇ ਮਨਾਇਆ 'ਜੈਘੋਸ਼ ਦਿਵਸ', ਲਗਾਏ ਜੈਕਾਰੇ

PunjabKesari

ਪੁਲਸ ਚੌਕੀ ਪੁਰਹੀਰਾਂ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਨਰੇਸ਼ ਫਰੂਟ ਕੰਪਨੀ ਦੇ ਵੱਲੋਂ ਉਨ੍ਹਾਂ ਕੋਲ ਇਕ ਸ਼ਿਕਾਇਤ ਆਈ ਹੈ। ਭੰਗੀ ਚੋਅ ਦੇ ਪਾਰ ਨਾਕਾ ਲਗਾ ਕੇ ਬੈਠੇ ਗੁਲਜ਼ਾਰ ਸਿੰਘ ਏ. ਐੱਸ. ਆਈ. ਨੇ ਕਰਫਿਊ ਪਾਸ ਨੂੰ ਲੈ ਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਹੈ ਅਤੇ ਏ. ਐੱਸ. ਆਈ. ਗੁਲਜ਼ਾਰ ਸਿੰਘ ਵੱਲੋਂ ਰਿਸ਼ਵਤ ਦੀ ਮੰਗ ਕੀਤੀ ਗਈ ਹੈ ਜੋ ਕਿ ਸੀ. ਸੀ. ਟੀ. ਵੀ. ਕੈਮਰੇ 'ਚ ਰਿਕਾਰਡ ਹੈ।ਨਹਿਰਾ ਫਰੂਟ ਕੰਪਨੀ ਵੱਲੋਂ ਇਕ ਰਿਕਾਰਡਿੰਗ ਵੀ ਉਨ੍ਹਾਂ ਨੂੰ ਦਿੱਤੀ ਗਈ ਹੈ। ਉਸ ਦੇ ਆਧਾਰ 'ਤੇ ਸ਼ਿਕਾਇਤ ਕੀਤੀ ਗਈ ਹੈ ਅਤੇ ਏ. ਐੱਸ. ਆਈ. ਗੁਲਜ਼ਾਰ ਸਿੰਘ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਵੱਲੋਂ ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜਲੰਧਰ ''ਚ ਤੇਜ਼ੀ ਨਾਲ ਫੈਲ ਰਿਹੈ ''ਕੋਰੋਨਾ'', ਸੂਬੇ ''ਚੋਂ ਦੂਜੇ ਤੇ ਦੇਸ਼ ''ਚੋਂ 59ਵੇਂ ਨੰਬਰ ''ਤੇ ਪੁੱਜਾ ਸ਼ਹਿਰ


shivani attri

Content Editor

Related News