ਲੁਧਿਆਣਾ ''ਚ ਆਸ਼ਾ ਵਰਕਰਾਂ ਨੇ ਘੇਰਿਆ DC ਦਫ਼ਤਰ, ਭਾਂਡੇ ਖੜਕਾ ਕੇ ਕੀਤਾ ਪ੍ਰਦਰਸ਼ਨ

Thursday, Jul 29, 2021 - 05:21 PM (IST)

ਲੁਧਿਆਣਾ ''ਚ ਆਸ਼ਾ ਵਰਕਰਾਂ ਨੇ ਘੇਰਿਆ DC ਦਫ਼ਤਰ, ਭਾਂਡੇ ਖੜਕਾ ਕੇ ਕੀਤਾ ਪ੍ਰਦਰਸ਼ਨ

ਲੁਧਿਆਣਾ (ਨਰਿੰਦਰ) : ਜ਼ਿਲ੍ਹੇ 'ਚ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਆਸ਼ਾ ਵਰਕਰਾਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਆਪਣੀ ਭੜਾਸ ਕੱਢੀ ਅਤੇ ਭਾਂਡੇ ਖੜਕਾ ਕੇ ਆਪਣਾ ਰੋਸ ਜ਼ਾਹਿਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਬੀਤੀ ਦੀਵਾਲੀ 'ਤੇ ਤੁਹਾਡੀ ਤਨਖ਼ਾਹ ਵਧਾਈ ਜਾਵੇਗੀ ਅਤੇ ਨਾਲ ਹੀ ਇਨਸੈਂਟਿਵ ਵੀ ਦਿੱਤੇ ਜਾਣਗੇ, ਸਮਾਰਟ ਫੋਨ ਦਿੱਤੇ ਜਾਣਗੇ ਪਰ ਸਰਕਾਰ ਨੇ ਅਜਿਹਾ ਕੁੱਝ ਨਹੀਂ ਕੀਤਾ।

ਆਸ਼ਾ ਵਰਕਰਾਂ ਨੇ ਕਿਹਾ ਕਿ ਕੋਰੋਨਾ ਕਾਲ ਦੇ ਦੌਰਾਨ ਉਨ੍ਹਾਂ ਨੇ ਜੀਅ ਤੋੜ ਮਿਹਨਤ ਕੀਤੀ ਅਤੇ ਉਨ੍ਹਾਂ ਦੀ ਮਿਹਨਤ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਗਿਆ। ਲੁਧਿਆਣਾ ਆਸ਼ਾ ਵਰਕਰ ਪ੍ਰਧਾਨ ਰਾਜਵੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਕੋਲ ਸਿਰਫ ਇੱਕੋ ਹੀ ਮੰਗ ਰੱਖੀ ਸੀ ਕਿ ਆਸ਼ਾ ਵਰਕਰਾਂ ਦੀ ਤਨਖ਼ਾਹ ਹਰਿਆਣਾ ਦੇ ਪੈਟਰਨ 'ਤੇ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ 4 ਹਜ਼ਾਰ ਰੁਪਏ ਵਿੱਚ ਕਿਸ ਦੇ ਘਰ ਦਾ ਖ਼ਰਚਾ ਚੱਲਦਾ ਹੈ, ਇਹੀ ਚਲਾ ਕੇ ਵਿਖਾ ਦੇਣ।

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਉਨ੍ਹਾਂ ਨੂੰ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ ਅਤੇ ਹੁਣ ਆਉਂਦੇ ਸਮੇਂ 'ਚ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਹਾਈਵੇਅ ਜਾਮ ਕਰਨਗੇ ਅਤੇ ਪਟਿਆਲਾ ਅਤੇ ਚੰਡੀਗੜ੍ਹ ਜਾ ਕੇ ਪ੍ਰਦਰਸ਼ਨ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।
 


author

Babita

Content Editor

Related News