ਕੇਜਰੀਵਾਲ ਨੇ ਸੁਖਬੀਰ ਬਾਦਲ ''ਤੇ ਹਮਲੇ ਦੀ ਕੀਤੀ ਨਿੰਦਾ, ਤ੍ਰਾਸਦੀ ਟਾਲਣ ਲਈ ਪੰਜਾਬ ਪੁਲਸ ਦੀ ਕੀਤੀ ਸ਼ਲਾਘਾ
Wednesday, Dec 04, 2024 - 04:51 PM (IST)
ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ 'ਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ ਇਕ 'ਬਹੁਤ ਵੱਡੀ' ਤ੍ਰਾਸਦੀ ਟਾਲਣ ਲਈ ਪੰਜਾਬ ਪੁਲਸ ਦੀ ਸ਼ਲਾਘਾ ਕੀਤੀ। ਦਿੱਲੀ ਵਿਧਾਨ ਸਭਾ 'ਚ ਬੋਲਦੇ ਹੋਏ ਕੇਜਰੀਵਾਲ ਨੇ ਭਾਜਪਾ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ 'ਬਹੁਤ ਵੱਡੀਆਂ ਤਾਕਤਾਂ' ਪੰਜਾਬ ਅਤੇ ਰਾਜ ਦੇ ਲੋਕਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਕਰ ਰਹੀਆਂ ਹਨ।
ਇਹ ਵੀ ਪੜ੍ਹੋ :ਸੁਖਬੀਰ ਬਾਦਲ 'ਤੇ ਗੋਲ਼ੀ ਚੱਲਣ ਮਗਰੋਂ ਸ੍ਰੀ ਦਰਬਾਰ ਸਾਹਿਬ ਪਹੁੰਚੇ ਬੀਬੀ ਬਾਦਲ, ਹੋਏ ਭਾਵੁਕ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ,''ਪੰਜਾਬ ਪੁਲਸ ਨੇ ਨਾ ਸਿਰਫ਼ ਤ੍ਰਾਸਦੀ ਟਾਲੀ ਸਗੋਂ ਕਾਨੂੰਨ-ਵਿਵਸਥਾ ਬਣਾਏ ਰੱਖਣ ਦਾ ਉਦਾਹਰਣ ਵੀ ਪੇਸ਼ ਕੀਤਾ।'' ਉਨ੍ਹਾਂ ਕਿਹਾ ਕਿ ਬਾਦਲ 'ਤੇ ਹਮਲੇ ਦਾ ਮੁੱਦਾ ਭਾਜਪਾ ਨੇ ਚੁੱਕਿਆ ਪਰ 'ਪਾਰਟੀ ਦਿੱਲੀ 'ਚ ਕਤਲ, ਜਬਰ ਜ਼ਿਨਾਹ, ਗੋਲੀਬਾਰੀ' 'ਤੇ ਚੁੱਪ ਰਹੀ, ਜਿੱਥੇ ਪੁਲਸ ਕੇਂਦਰ ਸਰਕਾਰ ਦੇ ਅਧੀਨ ਆਉਂਦੀ ਹੈ। ਬੁੱਧਵਾਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ 'ਸੇਵਾਦਾਰ' ਦੀ ਡਿਊਟੀ ਨਿਭਾ ਰਹੇ ਬਾਦਲ 'ਤੇ ਇਕ ਵਿਅਕਤੀ ਵਲੋਂ ਗੋਲੀ ਚਲਾਈ ਗਈ ਪਰ ਸਾਦੇ ਕੱਪੜਿਆਂ 'ਚ ਮੌਜੂਦ ਪੁਲਸ ਮੁਲਾਜ਼ਮਾਂ ਵਲੋਂ ਕਾਬੂ ਕਰ ਲਏ ਜਾਣ ਕਾਰਨ ਗੋਲੀ ਨਹੀਂ ਚੱਲੀ। ਇਹ ਹਮਲਾ ਮੀਡੀਆ ਕਰਮੀਆਂ ਦੇ ਕੈਮਰਿਆਂ 'ਚ ਕੈਦ ਹੋ ਗਿਆ, ਜੋ 2007 ਤੋਂ 2017 ਤੱਕ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਕੀਤੀਆਂ ਗਈਆਂ ਗਲਤੀਆਂ ਲਈ ਬਾਦਲ ਦੇ ਪਛਤਾਵੇ ਦੇ ਦੂਜੇ ਦਿਨ ਨੂੰ ਕਵਰ ਕਰਨ ਲਈ ਸਿੱਖ ਤੀਰਥ ਸਥਾਨ ਦੇ ਬਾਹਰ ਇਕੱਠੇ ਹੋਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8