ਕੇਜਰੀਵਾਲ ਦਾ ਵੱਡਾ ਦਾਅਵਾ, ‘1 ਅਪ੍ਰੈਲ ਤੋਂ ਬਾਅਦ ਕਿਸੇ ਵੀ ਕਿਸਾਨ ਨੂੰ ਨਹੀਂ ਕਰਨ ਦੇਆਂਗੇ ਖ਼ੁਦਕੁਸ਼ੀ’
Thursday, Oct 28, 2021 - 10:29 PM (IST)
ਮਾਨਸਾ(ਸੰਦੀਪ ਮਿੱਤਲ)- ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ’ਚ ‘ਆਪ’ ਦੀ ਸਰਕਾਰ ਬਣਨ ’ਤੇ ਕਿਸੇ ਵੀ ਕਿਸਾਨ ਨੂੰ ਖੁਦਕੁਸ਼ੀ ਨਹੀਂ ਕਰਨ ਦੇਵਾਂਗੇ। ਇਹ ਦਾਅਵਾ ਅੱਜ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਥੇ ਕਿਸਾਨਾਂ ਨੂੰ ਸੰਬੋਧਨ ਕਰਦੇ ਕੀਤਾ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਬੰਧੀ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਨਕਲ ਕਰ ਕੇ ਆਪਣੇ ਆਪ ਨੂੰ ਆਮ ਆਦਮੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪੰਜਾਬ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਪੰਜਾਬ ਸਰਕਾਰ ਦੇ ਮੰਤਰੀ ਭਲਾਈ ਕਰਨ ਦੀ ਬਜਾਏ ਆਪਣੀ-ਆਪਣੀ ਕੁਰਸੀ ਦਾ ਬਚਾਅ ਕਰਨ ’ਚ ਲੱਗੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਵਾਅਦੇ ਕਰਨੇ ਬਹੁਤ ਆਸਾਨ ਹਨ ਪਰ ਵਾਅਦੇ ਨਿਭਾਉਣੇ ਬਹੁਤ ਮੁਸ਼ਕਿਲ, ਜਿਸਦੇ ਤਹਿਤ ਮੁੱਖ ਮੰਤਰੀ ਚੰਨੀ ਨੇ ਜਿਸ ਕਿਸਾਨ ਦੇ ਨਾਲ ਆਪਣੀ ਫੋਟੋ ਸਾਂਝੀ ਕੀਤੀ ਸੀ, ਉਸਨੂੰ ਹਾਲੇ ਤਕ ਮੁਆਵਜ਼ਾ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਭਲਾਈ ਦੇ ਲਈ ਉਨ੍ਹਾਂ ਦੇ ਕੋਲ ਬਹੁਤ ਵੱਡੀ ਪੱਧਰ ’ਤੇ ਸਕੀਮਾਂ ਅਤੇ ਯੋਜਨਾਵਾਂ ਹਨ, ਜਿਸ ਸਬੰਧੀ ਜਲਦੀ ਹੀ ਖੁਲਾਸਾ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼
ਕੇਜਰੀਵਾਲ ਨੇ ਕਿਹਾ ਕਿ ਅੱਜ ਅਕਾਲੀ ਦਲ, ਕਾਂਗਰਸ, ਭਾਜਪਾ ਨੂੰ ਕਿਸਾਨਾਂ ਦਾ ਕੋਈ ਫਿਕਰ ਨਹੀਂ ਹੈ, ਜਿਸਦੇ ਤਹਿਤ ਹੀ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਕਿਸਾਨ ਅਜਿਹਾ ਨਹੀਂ ਕਰਨਗੇ। ਉਨ੍ਹਾਂ ਨੇ ਹਰਿਆਣਾ ਦੇ ਬਹਾਦਰਗੜ੍ਹ ’ਚ ਤੇਜ਼ ਰਫਤਾਰ ਟਰਾਲੇ ਦੀ ਲਪੇਟ ’ਚ ਆਉਣ ਨਾਲ ਮਾਨਸਾ ਜ਼ਿਲੇ ਦੀਆਂ 3 ਕਿਸਾਨ ਔਰਤਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ, ਵਿਧਾਨ ਸਭਾ ਵਿਰੋਧੀ ਪੱਖ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਬੁੱਧ ਰਾਮ, ਅਮਨ ਅਰੋੜਾ, ਮੀਤ ਹੇਅਰ, ਆਪ ਆਗੂ ਰਾਘਵ ਚੱਢਾ, ਗੁਰਪ੍ਰੀਤ ਬਣਾਂਵਾਲੀ, ਹਲਕਾ ਮਾਨਸਾ ਇੰਚਾਰਜ ਡਾ. ਵਿਜੇ ਸਿੰਗਲਾ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਧਾਇਕ, ਪਾਰਟੀ ਆਗੂ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਚੋਣਾਂ ਨੂੰ ਲੈ ਕੇ ਬਦਲਿਆ ਜਾ ਸਕਦੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ : ਸੂਤਰ
ਮਾਨਸਾ ਪਹੁੰਚਣ ’ਤੇ ਕਿਸਾਨਾਂ ਨੇ ਕੇਜਰੀਵਾਲ ਦਾ ਕੀਤਾ ਵਿਰੋਧ
ਦੂਜੇ ਪਾਸੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਮਾਨਸਾ ਅਤੇ ਬਠਿੰਡਾ ਜ਼ਿਲੇ ਦੇ ਰਾਜਨੀਤਿਕ ਦੌਰੇ ਦੌਰਾਨ ਮਾਨਸਾ ਜ਼ਿਲੇ ਦੇ ਕਿਸਾਨਾਂ ਨੇ ਨਾਅਰੇਬਾਜ਼ੀ ਕਰ ਕੇ ਜ਼ਬਰਦਸਤ ਵਿਰੋਧ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ’ਚ ਟਿਕਰੀ ਬਾਰਡਰ ’ਤੇ ਹੋਏ ਹਾਦਸੇ ’ਚ ਜ਼ਿਲੇ ਦੇ ਪਿੰਡ ਖੀਵਾ ਦਿਆਲੂਵਾਲਾ ਦੀਆਂ ਮ੍ਰਿਤਕ ਕਿਸਾਨ ਬੀਬੀਆਂ ਦੀਆਂ ਲਾਸ਼ਾਂ ਅਜੇ ਉਨ੍ਹਾਂ ਦੇ ਘਰਾਂ ਤਕ ਨਹੀਂ ਪਹੁੰਚੀਆਂ ਅਤੇ ਕੇਜਰੀਵਾਲ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਦੀ ਬਜਾਏ ਵੋਟਾਂ ਵਟੋਰਨ ਲਈ ਸਿਆਸੀ ਰੋਟੀਆਂ ਸੇਕ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ’ਤੇ ਕਤਲ ਕੀਤੇ ਨੌਜਵਾਨ ਦੀ ਹੋਈ ਪਛਾਣ, 3 ਮਾਸੂਮ ਧੀਆਂ ਦਾ ਸੀ ਪਿਤਾ (ਵੀਡੀਓ)
ਇਸ ਸਮੇਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਆਪਣੇ ਪ੍ਰਤੀਕਰਮ ’ਚ ਕਿਹਾ ਕਿ ਜਦ ਸੰਯੁਕਤ ਮੋਰਚੇ ਵੱਲੋਂ ਰਾਜਨੀਤਿਕ ਪਾਰਟੀਆਂ ਨੂੰ ਸਪੱਸ਼ਟ ਅਪੀਲ ਕੀਤੀ ਹੋਈ ਹੈ ਕਿ ਜਿੰਨਾ ਸਮਾਂ ਚੋਣ ਜਾਬਤਾ ਲਾਗੂ ਨਹੀਂ ਹੁੰਦਾ ਉਨਾਂ ਸਮਾਂ ਆਪਣੀਆਂ ਰਾਜਨੀਤਿਕ ਸਰਗਰਮੀਆਂ ਨਾ ਕਰਨ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ:10 ਮਹੀਨੇ ਪਹਿਲਾਂ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਖ਼ਬਰ ਸੁਣ ਧਾਹਾਂ ਮਾਰ ਰੋਈ ਮਾਂ(ਤਸਵੀਰਾਂ)
ਕਿਸਾਨਾਂ ਦੇ ਸਵਾਲਾਂ ਦਾ ਜਵਾਬ ਨਾ ਦੇ ਸਕੇ ਕੇਜਰੀਵਾਲ
ਅਰਵਿੰਦ ਕੇਜਰੀਵਾਲ ਸਥਾਨਕ ਵਿਰਾਸਤ ਪੈਲੇਸ ਵਿਚ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪ੍ਰੋਗਰਾਮ ਵਿਚ ਆਏ, ਜਿੱਥੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮੋਰਚੇ ਦੇ ਪ੍ਰੋਗਰਾਮ ਮੁਤਾਬਕ ਕੇਜਰੀਵਾਲ ਨਾਲ ਕੁੱਝ ਸਵਾਲ ਕਰਨ ਪਹੁੰਚੇ। ਕਿਸਾਨ ਆਗੂਆਂ ਨੇ ਸਵਾਲ ਪੁੱਛੇ ਤਾਂ ਉਹ ਜਵਾਬ ਦੇਣ ਦੀ ਥਾਂ ਰਾਜਨੀਤਿਕ ਸਵਾਲ ਕਹਿ ਕੇ ਟਾਲ ਗਏ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਮਹਿੰਦਰ ਭੈਣੀਬਾਘਾ, ਐਡਵੋਕੇਟ ਕੁਲਵਿੰਦਰ ਉੱਡਤ ਨੇ ਜਾਣਕਾਰੀ ਦਿੰਦੇ ਕਿਹਾ ਕਿ ਕੇਜਰੀਵਾਲ ਕਿਸਾਨਾਂ ਦੇ ਨਾਂ ’ਤੇ ਰਾਜਨੀਤੀ ਕਰ ਰਹੇ ਹਨ।