15 ਅਪ੍ਰੈਲ ਤੱਕ ਜੇਲ ''ਚ ਜਾਵੇਗਾ ਮਜੀਠੀਆ : ਕੇਜਰੀਵਾਲ (ਵੀਡੀਓ)

01/17/2017 5:58:21 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਲੰਮੇਂ ਹੱਥੀਂ ਲੈਂਦਿਆਂ ਕਿਹਾ ਹੈ ਕਿ 15 ਅਪ੍ਰੈਲ ਤੱਕ ਮਜੀਠੀਆ ਜੇਲ ਦੀਆਂ ਸਲਾਖਾਂ ਪਿੱਛੇ ਹੋਵੇਗਾ। ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਡਰੱਗਜ਼ ਮਾਫੀਆ ਦੇ ਮੁਖੀ ਦੇ ਜੇਲ ''ਚ ਬੰਦ ਹੋਣ ''ਤੇ ਲੋਕ ਸੁੱਖ ਦਾ ਸਾਹ ਲੈਣਗੇ। ਇਸ ਤੋਂ ਇਲਾਵਾ ਕੇਜਰੀਵਾਲ ਨੇ ਬਾਦਲਾਂ ''ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਾਦਲਾਂ ਦੇ ਖਿਲਾਫ ਇਕ ਵਿਸ਼ੇਸ਼ ਜਾਂਚ ਕਮੇਟੀ ਬਿਠਾਈ ਜਾਵੇਗੀ ਅਤੇ ਉਨ੍ਹਾਂ ਨੇ ਜਿੰਨਾ ਪੈਸਾ ਲੁੱਟਿਆ ਹੈ, ਉਹ ਸਾਰਾ ਵਿਆਜ ਸਮੇਤ ਵਾਪਸ ਲਿਆ ਜਾਵੇਗਾ। ਪੰਜਾਬ ਦੇ ਪਾਣੀਆਂ ਬਾਰੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਕਈ ਕਦਮ ਚੁੱਕਣੇ ਪੈਣਗੇ।

Babita Marhas

News Editor

Related News