ਕੇਜਰੀਵਾਲ ’ਤੇ ਭੜਕੀ ਮਨੀਸ਼ਾ ਗੁਲਾਟੀ, ਕਿਹਾ ‘ਕੀ 1000 ਰੁ. ਨਾਲ ਤੋਲੀ ਜਾਵੇਗੀ ਔਰਤ ਦੀ ਕਾਬਲੀਅਤ’

Tuesday, Nov 23, 2021 - 06:33 PM (IST)

ਕੇਜਰੀਵਾਲ ’ਤੇ ਭੜਕੀ ਮਨੀਸ਼ਾ ਗੁਲਾਟੀ, ਕਿਹਾ ‘ਕੀ 1000 ਰੁ. ਨਾਲ ਤੋਲੀ ਜਾਵੇਗੀ ਔਰਤ ਦੀ ਕਾਬਲੀਅਤ’

ਚੰਡੀਗੜ੍ਹ (ਬਿਊਰੋ) - ਪੰਜਾਬ ’ਚ 18 ਸਾਲ ਤੋਂ ਉੱਪਰ ਹਰੇਕ ਜਨਾਨੀ ਦੇ ਖਾਤੇ ’ਚ ਹਰ ਮਹੀਨੇ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣ ਦੇ ਬਿਆਨ ‘ਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਨ ਮਨੀਸ਼ਾ ਗੁਲਾਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਕੀਤਾ ਹੈ। ਮਨੀਸ਼ਾ ਗੁਲਾਟੀ ਆਪਣੇ ਫੇਸਬੁੱਕ ਪੇਜ਼ ’ਤੇ ਲਾਇਵ ਹੋ ਕੇ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਕੀ ਜਨਾਨੀਆਂ ਦੇ ਸਵੈਮਾਣ ਅਤੇ ਕਾਬਲੀਅਤ ਦੀ ਕੀਮਤ ਨੂੰ 1000 ਰੁਪਏ ਨਾਲ ਤੋਲਿਆ ਜਾ ਰਿਹਾ ਹੈ?

ਪੜ੍ਹੋ ਇਹ ਵੀ ਖ਼ਬਰ ਵੱਡੀ ਖ਼ਬਰ: ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਅਧਿਆਪਕਾਂ ਨੂੰ ਦਿੱਤੀਆਂ 8 ਗਾਰੰਟੀਆਂ

ਮਨੀਸ਼ਾ ਗੁਲਾਟੀ ਨੇ ਕੇਜਰੀਵਾਲ ‘ਤੇ ਤੰਜ ਕੱਸਦਿਆਂ ਸਵਾਲ ਕੀਤਾ ਕਿ ਕੀ ਕੇਜਰੀਵਾਲ ਨੇ ਦਿੱਲੀ ਦੀਆਂ ਜਨਾਨੀਆਂ ਨੂੰ ਹਰੇਕ ਮਹੀਨੇ ਇੱਕ ਹਜ਼ਾਰ ਰੁਪਏ ਦਿੱਤੇ ਹਨ? ਜੇਕਰ ਪੰਜਾਬ ਦੇ ਮੁੱਖ ਮੰਤਰੀ ਚੰਨੀ ਮੈਨੂੰ ਫ਼ੋਨ ਕਰਦੇ ਹਨ ਤਾਂ ਮੈਂ ਜਨਾਨੀਆਂ ਨਾਲ ਜੁੜੇ ਡਾਟਾ ਨਾਲ ਮਿਲਣ ਲਈ ਤਿਆਰ ਹਾਂ। ਮਨੀਸ਼ਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਜਨਾਨੀਆਂ ਨੂੰ ਉਨ੍ਹਾਂ ਦੀ ਸੁਰੱਖਿਆ, ਕਮਾਈ, ਨੌਕਰੀ ਆਦਿ ਦੀ ਵੱਚਨਬੱਧਤਾ ਦੇਣ ਦੀ ਬਜਾਏ ਉਨ੍ਹਾਂ ਨੂੰ ਮੁਫ਼ਤਖੋਰੀ ਦੇ ਸਮਾਨ ਦੇਣ ਦੇ ਵਾਅਦੇ ਕਰ ਰਹੀਆਂ ਹਨ ਤਾਂਕਿ ਉਨ੍ਹਾਂ ਨੂੰ ਵੋਟਾਂ ਮਿਲ ਸਕਣ। 

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼

ਇਸ ਦੇ ਨਾਲ ਹੀ ਮਨੀਸ਼ਾ ਗੁਲਾਟੀ ਨੇ ਇਹ ਵੀ ਕਿਹਾ ਕਿ ‘ਮੈਂ, ਅਸਲੀ-ਨਕਲੀ ਨੇਤਾ ਦੀ ਰਾਜਨੀਤੀ ਵਿੱਚ ਔਰਤ ਸਸ਼ਕਤੀਕਰਨ ਦੇ ਮੁੱਦੇ ਨੂੰ ਨੀਂਵਾ ਨਹੀਂ ਹੋਣ ਦਿਆਂਗੀ। ਨਾ ਹੀ ਮੈਂ ਇਨ੍ਹਾਂ ਲੀਡਰਾਂ ਦੇ 1000 ਰੁਪਏ ਵਾਲੇ ਮੁਫ਼ਤ ਦੇ ਜੁਮਲੇ ਨਾਲ ਔਰਤਾਂ ਦੀ ਇੱਜ਼ਤ ਘਟਣ ਦਿਆਂਗੀ। ਮੈਂ, ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹੀ ਕਹਾਂਗੀ ਕਿ ਔਰਤਾਂ ਕੋਈ ਚੀਜ਼ ਜਾਂ ਵਿਸ਼ਾ ਨਹੀਂ ਹਨ ਸਗੋਂ ਉਹ ਸਮਾਜ ਵਿੱਚ ਮਰਦਾਂ ਦੇ ਬਰਾਬਰ ਦੀਆਂ ਨਾਗਰਿਕ ਹਨ ਜੋ ਪੰਜਾਬ ਦਾ ਬਿਹਤਰੀਨ ਭਵਿੱਖ ਸਿਰਜਣ ਵਿੱਚ ਆਪਣੀ ਵੱਡੀ ਭੂਮਿਕਾ ਅਦਾ ਕਰ ਸਕਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ ਬਟਾਲਾ ਨੇੜੇ ਵਾਪਰਿਆ ਦਿਲ-ਕੰਬਾਊ ਹਾਦਸਾ: ਕਾਰ ਦੇ ਉੱਡੇ ਚੀਥੜੇ, ਵਿਆਹ ਤੋਂ ਪਰਤੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

 

ਮਨੀਸ਼ਾ ਗੁਲਾਟੀ ’ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਉਨ੍ਹਾਂ ਦੇ 1000 ਰੁਪਏ ਨਹੀਂ ਚਾਹੀਦੇ। ਪਾਰਟੀਆਂ ਨੇ ਜੇ ਕੁਝ ਕਰਨਾ ਹੈ ਤਾਂ ਉਹ ਮਹਿਲਾਵਾਂ ਨੂੰ ਉਨ੍ਹਾਂ ਦੀ ਸੁਰੱਖਿਆ ਦੀ ਗਰੰਟੀ ਦੇਣ। ਜਨਾਨੀਆਂ ਨੂੰ ਉਨ੍ਹਾਂ ਦੀ ਨੌਕਰੀ, ਸਿੱਖਿਆ ਦੀ ਗਰੰਟੀ ਦੇਣ ਨਾ ਕਿ ਮੁਫ਼ਤ ਵਿੱਚ ਚੀਜ਼ਾਂ ਵੰਡਣ। ਮਨੀਸ਼ਾ ਨੇ ਕਿਹਾ ਕਿ ਅਜਿਹਾ ਕਰਨ ’ਤੇ ਜਨਾਨੀਆਂ ਦੇ ਮੁੱਦਿਆਂ ‘ਤੇ ਮੈਂ ਆਉਣ ਵਾਲੀਆਂ ਚੋਣਾਂ ‘ਚ ਚੋਣ ਪ੍ਰਚਾਰ ਕਰਾਂਗੀ।

ਪੜ੍ਹੋ ਇਹ ਵੀ ਖ਼ਬਰ ਵੱਡੀ ਵਾਰਦਾਤ : ਪਤਨੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪਤੀ ਨੇ ਖ਼ੁਦ ਨੂੰ ਮਾਰੀ ਗੋਲ਼ੀ, ਫੈਲੀ ਸਨਸਨੀ

ਨੋਟ - ਮਨੀਸ਼ਾ ਗੁਲਾਟੀ ਦੀ ਗੱਲ ਨਾਲ ਕੀ ਤੁਸੀਂ ਸਹਿਮਤ ਹੋ ਜਾਂ ਨਹੀਂ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News