ਅਰਵਿੰਦ ਕੇਜਰੀਵਾਲ ਨੇ ਐੱਸ. ਸੀ. ਭਾਈਚਾਰੇ ਨੂੰ ਦਿੱਤੀ ਇਕ ਹੋਰ ਗਾਰੰਟੀ
Saturday, Jan 01, 2022 - 06:23 PM (IST)
ਅੰਮ੍ਰਿਤਸਰ (ਗੁਰਿੰਦਰ ਸਾਗਰ) : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਲਗਾਤਾਰ ਪੰਜਾਬ ’ਚ ਗਾਰੰਟੀਆਂ ਦਿੱਤੀਆਂ ਜਾ ਰਹੀਆਂ ਹਨ। ਅੱਜ ਕੇਜਰੀਵਾਲ ਵੱਲੋਂ ਵਾਲਮੀਕਿ ਤੀਰਥ ਪਹੁੰਚ ਕੇ ਇਕ ਹੋਰ ਨਵੀਂ ਗਾਰੰਟੀ ਦਿੱਤੀ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਆਉਂਦੀ ਹੈ ਤਾਂ ਐੱਸ. ਸੀ. ਭਾਈਚਾਰੇ ਦੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ ਅਤੇ ਸਕੂਲਾਂ ਵਿਚ ਪੜ੍ਹੇ ਲਿਖੇ ਅਧਿਆਪਕ ਲਗਾਏ ਜਾਣਗੇ। ਕੇਜਰੀਵਾਲ ਨੇ ਕਿਹਾ ਕਿ 70 ਸਾਲ ਬਾਅਦ ਵੀ ਬਾਬਾ ਸਾਹਿਬ ਦਾ ਸੁਫ਼ਨਾ ਅਧੂਰਾ ਹੈ। ਜਿਸ ਤਰ੍ਹਾਂ ਦਿੱਲੀ ਵਿਚ ਸਿੱਖਿਆ ਲਈ ਕੰਮ ਕੀਤਾ ਗਿਆ ਹੈ, ਇਸੇ ਤਰਜ਼ ’ਤੇ ਪੰਜਾਬ ਵਿਚ ਕੰਮ ਕੀਤਾ ਜਾਵੇਗਾ, ਗਰੀਬ ਅਮੀਰ ਦਾ ਪਾੜਾ ਖ਼ਤਮ ਕਰਕੇ ਹਰ ਬੱਚੇ ਨੂੰ ਇੱਕੋ-ਜਿਹੀ ਸਿੱਖਿਆ ਦਿੱਤੀ ਜਾਵੇ।
ਇਹ ਵੀ ਪੜ੍ਹੋ : ਲੁਧਿਆਣਾ ਬੰਬ ਧਮਾਕੇ ’ਚ ਵੱਡਾ ਖ਼ੁਲਾਸਾ, ਸੁਖਬੀਰ ਬਾਦਲ ਦੀ ਰੈਲੀ ’ਚ ਵੀ ਨਜ਼ਰ ਆਇਆ ਸੀ ਮੁਲਜ਼ਮ ਗਗਨਦੀਪ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਹ ਸਫਾਈ ਕਰਮਚਾਰੀਆਂ ਨੂੰ ਵੀ ਪੰਜਾਬ ਵਿਚ ਪੱਕਿਆਂ ਕਰਨਗੇ। ਜਿਸ ਤਰ੍ਹਾਂ ਦਿੱਲੀ ਵਿਚ ਸਫਾਈ ਕਰਮਚਾਰੀਆਂ ਨੂੰ ਮਸ਼ੀਨਾਂ ਸਫ਼ਾਈ ਲਈ ਦਿੱਤੀਆਂ ਗਈਆਂ ਇਸੇ ਤਰ੍ਹਾਂ ਪੰਜਾਬ ਵਿਚ ਵੀ ਮਸ਼ੀਨਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਦੇਖਣ ’ਚ ਆਇਆ ਹੈ ਕਿ ਸੀਵਰੇਜ ਦੀ ਸਫਾਈ ਕਰਨ ਸਮੇਂ ਮੁਲਾਜ਼ਮ ਸੀਵਰੇਜ ਦੇ ਅੰਦਰ ਵੜ ਕੇ ਸਫਾਈ ਕਰਦੇ ਹਨ, ਇਸ ਨਾਲ ਉਨ੍ਹਾਂ ਦੀ ਜਾਨ ਨੂੰ ਵੀ ਵੱਡਾ ਜ਼ੋਖਮ ਹੁੰਦਾ ਹੈ। 21ਵੀਂ ਸਦੀ ਵਿਚ ਅਜਿਹਾ ਦੇਖ ਕੇ ਹੈਰਾਨੀ ਹੁੰਦੀ ਹੈ। ‘ਆਪ’ ਦੀ ਸਰਕਾਰ ਆਉਣ ’ਤੇ ਸੀਵਰੇਜ ਮੈਨਾਂ ਨੂੰ ਮਸ਼ੀਨਾਂ ਦਿੱਤੀਆਂ ਜਾਣਗੀਆਂ। ਜਿਸ ਨਾਲ ਉਨ੍ਹਾਂ ਨੂੰ ਸੀਵਰੇਜ ਵਿਚ ਉਤਰਨ ਦੀ ਲੋੜ ਨਹੀਂ ਪਵੇਗੀ।
ਇਹ ਵੀ ਪੜ੍ਹੋ : ਪਨਗ੍ਰੇਨ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇਣ ਪਿੱਛੋਂ ਲਾਲੀ ਮਜੀਠੀਆ ਦਾ ਵੱਡਾ ਬਿਆਨ
ਪੰਜਾਬ ਸਰਕਾਰ ’ਤੇ ਹਮਲਾ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜ ਸਾਲਾਂ ਬਾਅਦ ਇਕ ਐੱਫ. ਆਈ. ਆਰ. ਦਰਜ ਕਰਕੇ ਪੰਜਾਬ ਸਰਾਕਰ ਹੁਣ ਰੌਲਾ ਪਾ ਰਹੀ ਹੈ ਜਦਕਿ ਐੱਫ. ਆਰ. ਦਰਜ ਹੋਣ ਤੋਂ ਕਈ ਦਿਨ ਬਾਅਦ ਵੀ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ’ਚ ਵਾਪਰੀ ਘਟਨਾ ’ਤੇ ਵੀ ਦੁੱਖ ਜਤਾਇਆ ਹੈ ਅਤੇ ਪ੍ਰਮਾਤਮਾ ਨੂੰ ਵਿਛੜੀਆਂ ਰੂਹਾਂ ਨੂੰ ਚਰਨਾਂ ’ਚ ਸਥਾਨ ਦੇਣ ਦੀ ਅਰਦਾਸ ਕੀਤੀ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ’ਚ ਮਚੀ ਖਲਬਲੀ, ਹਾਈਕਮਾਨ ਦੀ ਵਧੀ ਟੈਨਸ਼ਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?